100 ਕਿਲੋ ਦੇ ਸੋਨੇ ਦਾ ਸਿੱਕਾ ਬਣਿਆ ਭੇਤ

01/20/2019 8:44:23 AM

ਟੋਰਾਂਟੋ, (ਏਜੰਸੀ)— ‘ਦਿ ਬਿਗ ਮੈਪਲ ਲੀਫ’ ਨਾਮੀ  ਸੋਨੇ ਦਾ ਸਿੱਕਾ ਸਾਲ 2017 ’ਚ ਚੋਰੀ ਹੋ ਗਿਆ ਸੀ। ਇਸ ਨੂੰ ਚਾਰ ਲੋਕਾਂ ਨੇ ਬੋਡ ਮਿਊਜ਼ੀਅਮ ਤੋਂ ਚੋਰੀ ਲਿਆ ਸੀ। ਬੀਤੇ ਦਿਨੀਂ ਇਸ ਮਾਮਲੇ ’ਤੇ ਸੁਣਵਾਈ ਹੋਈ ਪਰ, ਕੀ ਤੁਸੀਂ ਜਾਣਦੇ ਹੋ ਕਿ ਇਸ ਸਿੱਕੇ ਦਾ ਇਤਿਹਾਸ ਵੱਡਾ ਰੋਚਕ ਹੈ। ਅੱਜ ਅਸੀਂ ਤੁਹਾਨੂੰ ਇਸੇ ਬਾਰੇ ਦੱਸਾਂਗੇ। ‘ਦਿ ਬਿੱਗ ਮੈਪਲ ਲੀਫ’ ਦੀ ਕਹਾਣੀ 2007 ’ਚ ਸ਼ੁਰੂ ਹੋਈ ਸੀ। ਇਹ ਉਨ੍ਹਾਂ 5 ਸਿੱਕਿਆਂ ਵਿਚੋਂ ਇਕ ਹੈ, ਜਿਨ੍ਹਾਂ ਨੂੰ ਰਾਇਲ ਕੈਨੇਡੀਅਨ ਮਿੰਟ (ਸਿੱਕੇ ਬਣਾਉਣ ਵਾਲਾ ਕਾਰਖਾਨਾ) ਨੇ ਬਣਾਇਆ ਸੀ। ਇਸ ਕੰਪਨੀ ਨੇ ਇਕ ਅਜਿਹੀ ਤਕਨੀਕ ਬਣਾਈ ਸੀ, ਜਿਸਦੇ ਰਾਹੀਂ ਉਹ 99.999 ਫੀਸਦੀ ਸ਼ੁੱਧ ਸਿੱਕੇ ਬਣਾਉਂਦਾ ਸੀ। 1982 ’ਚ ਇਸਨੇ 99.99 ਫੀਸਦੀ ਸ਼ੁੱਧ ਸਿੱਕਾ ਬਣਾਇਆ ਸੀ।  

ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਸਿੱਕੇ ਦਾ ਭਾਰ ਲੱਗਭਗ 100 ਕਿਲੋ ਹੈ ਅਤੇ ਇਸ ਨੂੰ ਦੁਨੀਆ ਦਾ ਦੂਸਰਾ ਸਭ  ਤੋਂ ਵੱਡਾ ਸਿੱਕਾ ਮੰਨਿਆ ਜਾਂਦਾ ਹੈ। ਕੀਮਤ ਦੀ ਗੱਲ ਕਰੀਏ ਤਾਂ ਇਸਦੀ ਕੀਮਤ 30 ਕਰੋੜ, 38 ਲੱਖ ਰੁਪਏ ਤੋਂ ਵੀ ਜ਼ਿਆਦਾ ਹੈ। ਇਸ ਸਿੱਕੇ ’ਤੇ ਕੁਵੀਨ ਐਲਿਜ਼ਾਬੇਥ -ਦੋ  ਦੀ  ਫੋਟੋ  ਬਣੀ  ਹੈ।  ਇਸ ਸਿੱਕੇ ਨੂੰ ਇਕ ਅਣਪਛਾਤੇ ਕਲੈਕਟਰ ਨੇ ਲੋਨ ’ਤੇ ਲੈ ਕੇ ਬੋਡ ਮਿਊਜ਼ੀਅਮ ’ਚ ਰੱਖਿਆ ਸੀ। 2007 ’ਚ ‘ਦਿ ਬਿੱਗ ਮੈਪਲ ਲੀਫ’ ਨਾਮੀ ਇਸ ਗੋਲਡ ਦੇ ਸਿੱਕੇ ਨੂੰ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ’ਚ ਦੁਨੀਆ ਦੇ ਸਭ  ਤੋਂ ਵੱਡੇ ਸਿੱਕੇ ਦੇ ਤੌਰ ’ਤੇ ਦਰਜ ਕੀਤਾ ਗਿਆ। ਬਾਅਦ ’ਚ ਪੁਲਸ ਨੇ ਚੋਰੀ ਕਰਨ ਵਾਲੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਸੀ।