ਪਾਕਿਸਤਾਨ ਦੇ ਸਿੰਧ ਸੂਬੇ ’ਚ 10 ਹਿੰਦੂ ਪਰਿਵਾਰਾਂ ਦੇ 50 ਮੈਂਬਰਾਂ ਦਾ ਕਰਵਾਇਆ ਗਿਆ ਧਰਮ ਤਬਦੀਲ

05/05/2023 12:17:36 AM

ਇਸਲਾਮਾਬਾਦ (ਏ. ਐੱਨ. ਆਈ.) : ਪਾਕਿਸਤਾਨ ਦੇ ਦੱਖਣੀ ਸੂਬੇ ਸਿੰਧ 'ਚ 10 ਹਿੰਦੂ ਪਰਿਵਾਰਾਂ ਦੇ ਘੱਟ ਤੋਂ ਘੱਟ 50 ਮੈਂਬਰਾਂ ਨੇ ਇਸਲਾਮ ਧਰਮ ਕਬੂਲ ਕਰ ਲਿਆ ਹੈ, ਜਿਸ ਨਾਲ ਹਿੰਦੂ ਵਰਕਰ ਚਿੰਤਤ ਹਨ ਅਤੇ ਉਨ੍ਹਾਂ ਨੇ ਸਰਕਾਰ ’ਤੇ ਸਮੂਹਿਕ ਧਰਮ ਤਬਦੀਲੀ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ।

ਇਹ ਵੀ ਪੜ੍ਹੋ : ਸਾਰੇ ਧਰਮਾਂ ਨੂੰ ਬਰਾਬਰ ਅਧਿਕਾਰ ਦੇਣ 'ਤੇ ਮਿਸਰ ਦੇ ਗ੍ਰੈਂਡ ਮੁਫਤੀ ਨੇ ਭਾਰਤ ਦੀ ਕੀਤੀ ਖੁੱਲ੍ਹ ਕੇ ਤਾਰੀਫ, ਜਾਣੋ ਕੀ ਕਿਹਾ?

ਵੀਰਵਾਰ ਨੂੰ ‘ਦਿ ਐਕਸਪ੍ਰੈੱਸ ਟ੍ਰਿਬਿਊਨ’ ਸਮਾਚਾਰ ਪੱਤਰ ਦੀ ਇਕ ਖ਼ਬਰ ਵਿੱਚ ਦੱਸਿਆ ਗਿਆ ਹੈ ਕਿ ਇਹ ਲੋਕ ਸੂਬੇ ਦੇ ਮੀਰਪੁਰਖਾਸ ਖੇਤਰ ਦੇ ਵੱਖ-ਵੱਖ ਖੇਤਰਾਂ ਤੋਂ ਹਨ ਅਤੇ ਇਨ੍ਹਾਂ ਨੇ ਸ਼ਹਿਰ ਦੇ ਬੈਤ-ਉਲ ਈਮਾਨ ਨਿਊ ਮੁਸਲਿਮ ਕਾਲੋਨੀ ਮਦਰੱਸੇ 'ਚ ਆਯੋਜਿਤ ਇਕ ਸਮਾਰੋਹ ਵਿੱਚ ਧਰਮ ਬਦਲਿਆ। ਮਦਰੱਸੇ ਦੀ ਰਖਵਾਲੀ ਕਰਨ ਵਾਲਿਆਂ 'ਚ ਸ਼ਾਮਲ ਕਾਰੀ ਤੈਮੂਰ ਰਾਜਪੂਤ ਨੇ ਪੁਸ਼ਟੀ ਕੀਤੀ ਹੈ ਕਿ ਇਸਲਾਮ ਕਬੂਲਣ ਵਾਲੇ 50 ਲੋਕਾਂ 'ਚ 23 ਔਰਤਾਂ ਤੇ ਇਕ ਸਾਲ ਦੀ ਬੱਚੀ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ : PM ਮੋਦੀ ਕੱਲ੍ਹ ਤੋਂ ਕਰਨਾਟਕ ਦੌਰੇ 'ਤੇ, ਰੋਡ ਸ਼ੋਅ ਤੇ ਇਨ੍ਹਾਂ ਰੈਲੀਆਂ ਨੂੰ ਕਰਨਗੇ ਸੰਬੋਧਨ

ਖ਼ਬਰ ਮੁਤਾਬਕ ਧਾਰਮਿਕ ਮਾਮਲਿਆਂ ਦੇ ਮੰਤਰੀ ਮੁਹੰਮਦ ਤਲੱਹਾ ਮਹਿਮੂਦ ਦੇ ਬੇਟੇ ਮੁਹੰਮਦ ਸ਼ਮਰੋਜ਼ ਖਾਨ ਨੇ ਧਰਮ ਤਬਦੀਲੀ ਸਮਾਰੋਹ 'ਚ ਸ਼ਿਰਕਤ ਕੀਤੀ। ਰਾਜਪੂਤ ਨੇ ਖਾਨ ਦੇ ਹਵਾਲੇ ਤੋਂ ਕਿਹਾ ਕਿ ਉਨ੍ਹਾਂ ਸਾਰਿਆਂ ਨੇ ਆਪਣੀ ਮਰਜ਼ੀ ਨਾਲ ਇਸਲਾਮ ਕਬੂਲਿਆ ਹੈ, ਕਿਸੇ ਨੇ ਉਨ੍ਹਾਂ ਨੂੰ ਮਜਬੂਰ ਨਹੀਂ ਕੀਤਾ।

ਇਹ ਵੀ ਪੜ੍ਹੋ : ਜੈਸ਼ੰਕਰ ਨੇ ਰੂਸ ਦੇ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਯੂਕ੍ਰੇਨ ਸੰਕਟ ਸਮੇਤ ਇਨ੍ਹਾਂ ਮੁੱਦਿਆਂ 'ਤੇ ਹੋਈ ਚਰਚਾ

ਦੂਸਰੇ ਪਾਸੇ ਹਿੰਦੂ ਵਰਕਰ ਸਮੂਹਿਕ ਧਰਮ ਤਬਦੀਲੀ ਤੋਂ ਪ੍ਰੇਸ਼ਾਨ ਹਨ ਅਤੇ ਉਨ੍ਹਾਂ ਨੇ ਆਪਣਾ ਗੁੱਸਾ ਤੇ ਨਿਰਾਸ਼ਾ ਪ੍ਰਗਟ ਕੀਤੀ ਹੈ। ਜ਼ਿਆਦਾਤਰ ਧਰਮ ਤਬਦੀਲੀ ਵਿਰੁੱਧ ਆਵਾਜ਼ ਉਠਾਉਣ ਵਾਲੇ ਇਕ ਹਿੰਦੂ ਕਾਰਕੁੰਨ ਫਰੀਕ ਸ਼ਿਵਾ ਕੁੱਚੀ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਸੂਬਾ ਖੁਦ ਇਨ੍ਹਾਂ ਧਰਮ ਤਬਦੀਲੀਆਂ 'ਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਸਥਾਨਕ ਭਾਈਚਾਰੇ ਦੇ ਮੈਂਬਰ ਕਈ ਸਾਲਾਂ ਤੋਂ ਸਰਕਾਰ ਤੋਂ ਇਸ ਪ੍ਰਥਾ ਵਿਰੁੱਧ ਕਾਨੂੰਨ ਬਣਾਉਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿੰਧ ਵਿੱਚ ਧਰਮ ਤਬਦੀਲੀ ਇਕ ਗੰਭੀਰ ਮੁੱਦਾ ਹੈ ਅਤੇ ਇਸ ਨੂੰ ਰੋਕਣ ਲਈ ਉਪਾਅ ਕਰਨ ਦੀ ਥਾਂ ਸੰਘੀ ਮੰਤਰੀ ਦਾ ਬੇਟਾ ਧਰਮ ਤਬਦੀਲੀ ਪ੍ਰੋਗਰਾਮ 'ਚ ਸ਼ਿਰਕਤ ਕਰਦਾ ਹੈ।

ਇਹ ਵੀ ਪੜ੍ਹੋ : ਜੈਸ਼ੰਕਰ ਨੇ ਚੀਨ ਦੇ ਵਿਦੇਸ਼ ਮੰਤਰੀ ਨਾਲ ਸਰਹੱਦ 'ਤੇ ਸ਼ਾਂਤੀ ਅਤੇ ਦੁਵੱਲੇ ਸਬੰਧਾਂ 'ਤੇ ਕੀਤੀ ਚਰਚਾ

4 ਮਹੀਨੇ ਦਿੱਤੀ ਜਾਏਗੀ ਇਸਲਾਮ ਦੀ ‘ਟ੍ਰੇਨਿੰਗ’

ਧਰਮ ਤਬਦੀਲ ਕੀਤੇ ਗਏ ਸਾਰੇ 50 ਹਿੰਦੂ ਮੈਂਬਰਾਂ ਨੂੰ 4 ਮਹੀਨਿਆਂ ਦੇ ਲੰਬੇ ਸਮੇਂ ਤੱਕ ਇਕ ਕੇਂਦਰ 'ਚ ਰੱਖਿਆ ਜਾਏਗਾ, ਜਿੱਥੇ ਉਨ੍ਹਾਂ ਨੂੰ ਇਸਲਾਮ ਦਾ ਅਧਿਐਨ ਕਰਵਾਇਆ ਜਾਏਗਾ ਅਤੇ ਮੁਸਲਿਮਾਂ ਦੇ ਤੌਰ-ਤਰੀਕੇ ਸਿਖਾਏ ਜਾਣਗੇ। ਇਸ ਦੌਰਾਨ ਉਨ੍ਹਾਂ ਨੂੰ ਕੱਪੜੇ, ਖਾਣਾ-ਪੀਣਾ ਅਤੇ ਦਵਾਈਆਂ ਦਿੱਤੀਆਂ ਜਾਣਗੀਆਂ। 4 ਮਹੀਨਿਆਂ ਬਾਅਦ ਉਨ੍ਹਾਂ ਨੂੰ ਉਥੋਂ ਜਾਣ ਦਿੱਤਾ ਜਾਏਗਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh