ਤੁਰਕੀ : ਭਿਆਨਕ ਸੜਕ ਹਾਦਸੇ ''ਚ 10 ਲੋਕਾਂ ਦੀ ਮੌਤ ਤੇ 30 ਜ਼ਖਮੀ

06/26/2019 3:05:04 PM

ਇਸਤਾਂਬੁਲ— ਤੁਰਕੀ 'ਚ ਇਕ ਬੱਸ ਹਾਦਸੇ ਦੀ ਸ਼ਿਕਾਰ ਹੋ ਗਈ, ਜਿਸ ਕਾਰਨ ਗੈਰ-ਕਾਨੂੰਨੀ ਢੰਗ ਨਾਲ ਆਏ 10 ਪ੍ਰਵਾਸੀਆਂ ਦੀ ਮੌਤ ਹੋ ਗਈ ਅਤੇ ਹੋਰ 30 ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਮਿੰਨੀ ਬੱਸ ਦਾ ਡਰਾਈਵਰ ਇਕ ਅੱਡੇ 'ਤੇ ਰੁਕਿਆ ਨਹੀਂ ਅਤੇ ਤੇਜ਼ ਗਤੀ 'ਚ ਬੱਸ ਲੈ ਗਿਆ। ਬੱਸ ਉਸ ਦੇ ਕੰਟਰੋਲ 'ਚ ਨਾ ਰਹੀ ਅਤੇ ਹਾਦਸੇ ਦੀ ਸ਼ਿਕਾਰ ਹੋ ਗਈ। ਮੀਡੀਆ ਮੁਤਾਬਕ ਸਕਿਓਰਿਟੀ ਅਧਿਕਾਰੀਆਂ ਨੇ ਬੱਸ ਨੂੰ ਰੋਕਣ ਲਈ ਇਸ਼ਾਰਾ ਕੀਤਾ ਸੀ ਪਰ ਡਰਾਈਵਕ ਜਾਣ-ਬੁੱਝ ਕੇ ਤੇਜ਼ੀ ਨਾਲ ਬੱਸ ਲੈ ਗਿਆ।

ਦੱਸਿਆ ਜਾ ਰਿਹਾ ਹੈ ਕਿ ਬੱਸ 'ਚ 40 ਲੋਕ ਸਵਾਰ ਸਨ, ਜਿਨ੍ਹਾਂ 'ਚੋਂ 30 ਜ਼ਖਮੀ ਹਨ ਅਤੇ 10 ਦੀ ਜਾਨ ਚਲੇ ਗਈ। ਇਹ ਪ੍ਰਵਾਸੀ ਕਿਹੜੇ ਦੇਸ਼ ਤੋਂ ਆਏ ਸਨ, ਇਸ ਸਬੰਧੀ ਅਜੇ ਕੋਈ ਜਾਣਕਾਰੀ ਨਹੀਂ ਮਿਲ ਸਕੀ।
ਉਂਝ ਬਹੁਤ ਸਾਰੇ ਪ੍ਰਵਾਸੀ ਗੈਰ-ਕਾਨੂੰਨੀ ਤਰੀਕੇ ਨਾਲ ਯੂਰਪ ਪੁੱਜਣ ਦੇ ਲਾਲਚ 'ਚ ਗਲਤ ਕਦਮ ਚੁੱਕ ਲੈਂਦੇ ਹਨ। ਫਿਲਹਾਲ ਜ਼ਖਮੀਆਂ ਨੂੰ ਮੈਡੀਕਲ ਸਹਾਇਤਾ ਦਿੱਤੀ ਜਾ ਰਹੀ ਹੈ।