ਲੰਡਨ ਦੇ ਮੁੜ ਵਿਕਾਸ ਲਈ ਲਾਰਡ ਪਾਲ ਨੇ ਦਾਨ ਕੀਤੇ 10 ਲੱਖ ਪਾਊਂਡ

07/09/2019 2:10:40 AM

ਲੰਡਨ - ਭਾਰਤੀ ਮੂਲ ਦੇ ਉੱਚ ਬ੍ਰਿਟਿਸ਼ ਉਦਯੋਗਪਤੀ ਅਤੇ ਸੰਸਦੀ ਮੈਂਬਰ ਲਾਰਡ ਸਵਰਾਜ ਪਾਲ ਨੇ 'ਲੰਡਨ ਜ਼ੂ' ਦੀ ਇਕ ਨਵੀਂ ਵਿਸ਼ਾਲ ਪਰਿਯੋਜਨਾ ਲਈ 10 ਲੱਖ ਪਾਊਂਡ ਦਾਣ ਦੇਣ ਦਾ ਐਲਾਨ ਕੀਤਾ ਹੈ। ਇਸ ਪਰਿਯੋਜਨਾ ਦੇ ਤਹਿਤ ਉਨ੍ਹਾਂ ਦੇ ਸਵਰਗੀ ਪੁੱਤਰ ਦੀ ਯਾਦ 'ਚ 'ਅੰਗਦ ਪਾਲ ਅਫ੍ਰੀਕਨ ਰਿਜ਼ਰਵ' ਦਾ ਨਿਰਮਾਣ ਕੀਤਾ ਜਾਵੇਗਾ।
'ਕੈਪਰੋ' ਸਮੂਹ ਦੇ ਪ੍ਰਮੁੱਖ ਨੇ ਆਖਿਆ ਕਿ ਇਸ ਰਾਸ਼ੀ ਦਾ ਇਸਤੇਮਾਲ ਚਿੜੀਆ ਘਰ ਅਤੇ ਉਸ ਦੇ ਆਲੇ-ਦੁਆਲੇ ਦੇ ਖੇਤਰ ਦੇ ਮੁੜ ਵਿਕਾਸ ਲਈ ਕੀਤਾ ਜਾਵੇਗਾ। ਲੰਡਨ ਜ਼ੂ 'ਚ ਐਤਵਾਰ ਨੂੰ ਆਯੋਜਿਤ ਸਾਲਾਨਾ ਬੈਠਕ ਦੌਰਾਨ ਲਾਰਡ ਪਾਲ ਨੇ ਕਿਹਾ ਕਿ ਮੈਂ ਚਿੜੀਆ ਘਰ ਨੂੰ ਉਸ ਦੀ ਅਗਲੀ ਪਰਿਯੋਜਨਾ ਲਈ 10 ਲੱਖ ਪਾਊਂਡ ਦੇਣ ਦਾ ਫੈਸਲਾ ਕੀਤਾ ਹੈ ਜਿਸ ਨੂੰ ਅੰਗਦ ਪਾਲ ਅਫ੍ਰੀਕਨ ਰਿਜ਼ਰਵ ਕਿਹਾ ਜਾਵੇਗਾ।

Khushdeep Jassi

This news is Content Editor Khushdeep Jassi