ਮਸ਼ਹੂਰ ਅਭਿਨੇਤਰੀ ਦਾ ਕ੍ਰੈਡਿਟ ਕਾਰਡ ਚੋਰੀ ਕਰਕੇ ਖਰਚ ਦਿੱਤੇ 1 ਕਰੋੜ 60 ਲੱਖ

07/12/2018 5:24:34 PM

ਲਾਸ ਏਂਜਲਸ (ਆਈ.ਏ.ਐਨ.ਐਸ.)- ਇਥੇ ਇਕ ਵਿਅਕਤੀ ਨੇ ਅਮਰੀਕੀ ਅਭਿਨੇਤਰੀ ਡੇਮੀ ਮੂਰ ਦਾ ਕ੍ਰੈਡਿਟ ਕਾਰਡ ਚੋਰੀ ਕਰਕੇ 1,69,000 ਡਾਲਰ ਤੋਂ ਜ਼ਿਆਦਾ ਦੀ ਖਰੀਦਦਾਰੀ ਕਰ ਲਈ। ਫੈਡਰਲ ਇਸਤਗਾਸਾ ਧਿਰ ਨੇ ਇਹ ਜਾਣਕਾਰੀ ਮੀਡੀਆ ਨੂੰ ਦਿੱਤੀ ਹੈ। ਪੀਪਲਜ਼ ਡਾਟ ਕਾਮ ਦੇ ਹੱਥ ਲੱਗੇ ਕੋਰਟ ਦੇ ਦਸਤਾਵੇਜ਼ਾਂ ਮੁਤਾਬਕ 35 ਸਾਲਾ ਡੇਵਿਡ ਮੈਥਿਊ ਰੀਡ ਨੇ ਓਰਿਜਨਲ ਕਾਰਡ ਚੋਰੀ ਹੋਣ ਦੀ ਸੂਚਨਾ ਦੇਣ ਤੋਂ ਬਾਅਦ ਡੇਮੀ ਦੇ ਰਿਪਲੇਸਮੈਂਟ ਕਾਰਡ ਨੂੰ ਚੋਰੀ ਕਰ ਲਿਆ।
ਮੈਥਿਊ ਨੇ ਖਾਸ ਏਜੰਟ ਅਲਫ੍ਰੇਡੋ ਰਾਸੀ ਦੇ ਸਾਹਮਣੇ ਕਬੂਲ ਕੀਤਾ ਕਿ ਉਸ ਨੇ ਫੈਡ.ਏ.ਓਕਸ ਸਟੋਰ ਤੋਂ ਅਭਿਨੇਤਰੀ ਦਾ ਰਿਪਲੇਸਮੈਂਟ ਕਾਰਡ ਚੋਰੀ ਕਰ ਲਿਆ, ਜਿਥੇ ਉਹ ਅਜਿਹੀ ਹਰਕਤ ਕਰਦੇ ਹੋਏ ਕੈਮਰਿਆਂ ਵਿਚ ਕੈਦ ਹੋ ਗਿਆ। ਨਵਾਂ ਕਾਰਡ ਬਰਾਮਦ ਕਰਨ ਤੋਂ ਬਾਅਦ ਮੈਥਿਊ ਨੇ ਕਈ ਹਫਤੇ ਤੱਕ ਰਿਟੇਲ ਸਟੋਰ ਤੋਂ ਖਰੀਦਦਾਰੀ ਕਰਨ ਵਿਚ ਇਸ ਦਾ ਇਸਤੇਮਾਲ ਕੀਤਾ। ਕੋਰਟ ਦੇ ਦਸਤਾਵੇਜ਼ਾਂ ਮੁਤਾਬਕ ਮੈਥਿਊ ਨੇ ਤਕਰੀਬਨ 1,69,249 ਡਾਲਰ ਖਰਚੇ ਅਤੇ ਅਪ੍ਰੈਲ ਵਿਚ ਉਸ ਨੂੰ ਗ੍ਰਿਫਤਾਰ ਕਰ ਲਿਆ। ਫਿਲਹਾਲ ਸੰਘੀ ਅਪਰਾਧਾਂ ਲਈ ਉਸ 'ਤੇ ਮੁਕੱਦਮਾ ਚੱਲ ਰਿਹਾ ਹੈ। ਟੀ.ਐਮ.ਜ਼ੈਡ ਡਾਟ ਕਾਮ ਮੁਤਾਬਕ ਗ੍ਰਿਫਤਾਰੀ ਤੋਂ ਬਾਅਦ ਮੈਥਿਊ ਇਥੋਂ ਦੀ ਇਕ ਕਾਉਂਟੀ ਜੇਲ ਵਿਚ ਬੰਦ ਹੈ।