ਸ਼ਿਵ ਸੈਨਾ ਪੰਜਾਬ ਨੇ ਲਾਇਆ ਸ਼ਰਧਾਲੂਆਂ ਲਈ ਲੰਗਰ

02/20/2019 10:40:33 AM

ਹੁਸ਼ਿਆਰਪੁਰ (ਗੁਪਤਾ)-ਮਾਤਾ ਚਿੰਤਪੁਰਨੀ ਦੇ ਦਰਸ਼ਨਾਂ ਲਈ ਜਾ ਰਹੇ ਸ਼ਰਧਾਲੂਆਂ ਲਈ ਸ਼ਿਵ ਸੈਨਾ ਪੰਜਾਬ ਦੇ ਉੱਤਰੀ ਭਾਰਤ ਪ੍ਰਮੁੱਖ ਮਿੱਕੀ ਪੰਡਿਤ ਦੀ ਅਗਵਾਈ ’ਚ ਹਰ ਜੇਠੇ ਮੰਗਲਵਾਰ ਦੀ ਤਰ੍ਹਾਂ ਵੱਖ-ਵੱਖ ਪਕਵਾਨਾਂ ਦਾ ਲੰਗਰ ਲਾਇਆ ਗਿਆ। ਇਸ ਮੌਕੇ ਪ੍ਰਧਾਨ ਮਿੱਕੀ ਪੰਡਿਤ ਨੇ ਕਿਹਾ ਕਿ ਸ਼ਿਵ ਸੈਨਾ ਪੰਜਾਬ ਵੱਲੋਂ ਹਰ ਜੇਠੇ ਮੰਗਲਵਾਰ ਲੰਗਰ ਲਾਇਆ ਜਾਂਦਾ ਹੈ ਤਾਂ ਜੋ ਪੈਦਲ ਜਾ ਰਹੇ ਸ਼ਰਧਾਲੂਆਂ ਨੂੰ ਖਾਣ-ਪੀਣ ਸਬੰਧੀ ਰਾਹਤ ਮਿਲ ਸਕੇ। ਉਨ੍ਹਾਂ ਦੱਸਿਆ ਕਿ ਸ਼ਰਧਾਲੂਆਂ ਦੇ ਆਰਾਮ ਕਰਨ ਲਈ ਵੀ ਪੂਰੇ ਇੰਤਜ਼ਾਮ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਹਰ ਧਰਮ ਦਾ ਸਤਿਕਾਰ ਕਰਦੀ ਹੈ ਤੇ ਸਾਰੇ ਧਾਰਮਕ ਸਮਾਗਮਾਂ ਵਿਚ ਆਪਣਾ ਬਣਦਾ ਯੋਗਦਾਨ ਪਾਉਂਦੀ ਹੈ। ਲੰਗਰ ਪ੍ਰਥਾ ਸਾਡੀ ਪੁਰਾਣੀ ਰੀਤ ਹੈ ਅਤੇ ਲੰਗਰ ਲਾਉਣਾ ਨੌਜਵਾਨ ਪੀਡ਼ੀ ਨੂੰ ਆਪਣੀ ਪੁਰਾਤਨ ਸੱਭਿਅਤਾ ਤੋਂ ਜਾਣੂ ਕਰਵਾਉਂਦਾ ਹੈ। ਉਨ੍ਹਾਂ ਦੱਸਿਆ ਕਿ ਸ਼ਿਵ ਸੈਨਾ ਵੱਲੋਂ ਨਵਰਾਤਰਿਆਂ ਦੌਰਾਨ ਵੀ 7 ਰੋਜ਼ਾ ਲੰਗਰ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਮੌਕੇ ਸ਼ੁਭਮ ਵੈਦ ਜ਼ਿਲਾ ਪ੍ਰਧਾਨ, ਜ਼ਿਲਾ ਚੇਅਰਮੈਨ ਵਿਕਾਸ ਜਸਰਾ, ਅਕਾਸ਼ ਰਾਣਾ, ਸੁਧਾਂਸ਼ੂ ਮਲਹੋਤਰਾ, ਰਣਜੀਤ ਸਿੰਘ, ਦਿਲਪ੍ਰੀਤ ਸਿੰਘ, ਗਗਨ, ਰੂਪਮ ਸੈਣੀ, ਜਿੰਦਾ ਪਰੋਜ, ਵਿਵੇਕ ਆਦਿ ਸਮੇਤ ਵੱਡੀ ਗਿਣਤੀ ’ਚ ਸ਼ਿਵ ਸੈਨਿਕਾਂ ਨੇ ਸ਼ਰਧਾਲੂਆਂ ਨੂੰ ਜੀ ਆਇਆਂ ਆਖਿਆ ਤੇ ਲੰਗਰ ਛਕਾਉਣ ਦੀ ਸੇਵਾ ਕੀਤੀ।