ਸਵੀਪ ਪ੍ਰੋਗਰਾਮ ਦੇ ਤਹਿਤ ਕੁਇੱਜ਼ ਪ੍ਰਤੀਯੋਗਤਾ ਕਰਵਾਈ

02/12/2019 11:43:47 AM

ਹੁਸ਼ਿਆਰਪੁਰ (ਜਸਵਿੰਦਰਜੀਤ)-ਸਰਕਾਰੀ ਸੀਨੀਅਰ ਸੈਕੰੰਡਰੀ ਸਕੂਲ ਚੌਹਾਲ ਵਿਖੇ ਪ੍ਰਿੰ. ਇੰਦਰਾ ਰਾਣੀ ਦੀ ਅਗਵਾਈ ਹੇਠ ਅੱਜ ਸਵੀਪ ਪ੍ਰੋਗਰਾਮ ਦੇ ਤਹਿਤ ਕੁਇੱਜ਼ ਪ੍ਰਤੀਯੋਗਤਾ ਕਰਵਾਈ ਗਈ। ਜਿਸ ਵਿਚ 18 ਸਾਲ ਦੀ ਉਮਰ ਹੋਣ ’ਤੇ ਵੋਟ ਬਣਾਉਣ ਲਈ ਫਾਰਮ ਨੰਬਰ-6, ਵੋਟ ਕਟਵਾਉਣ ਲਈ ਫਾਰਮ ਨੰਬਰ-7 ਅਤੇ ਪਤੇ ਦੇ ਇਲਾਵਾ ਫਾਰਮ ਨੰਬਰ-8 ਅਤੇ ਪਤਾ ਬਦਲਣ ਲਈ ਫਾਰਮ ਨੰਬਰ-8 ਏ ਭਰਨ ਦੇ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਬੱੱਚਿਆਂ ਨੂੰ ਏ. ਵੀ. ਐੱਮ. ਬੀ. ਬੀ. ਪੈਟ ਮਸ਼ੀਨ ਦੀ ਫੁੱਲ ਫਾਰਮ ਸਬੰਧੀ ਪ੍ਰਸ਼ਨ ਪੁੱਛੇ ਗਏ ਜਿਨ੍ਹਾਂ ਦਾ ਬੱਚਿਆਂ ਨੇ ਬਾਖੂਭੀ ਨਾਲ ਜਵਾਬ ਦਿੱਤੇ। ਇਸ ਕੁਇੱਜ਼ ਪ੍ਰਤੀਯੋਗਤਾ ’ਚ ਟੀਮ ਏ ’ਚ ਸ਼ਾਮਲ ਸੰਦੀਪ ਕੌਰ, ਕਿਰਨ ਕੁਮਾਰੀ, ਅੰਜਲੀ, ਸੁਨੀਤਾ ਕੁਮਾਰੀ, ਮਾਇਆ, ਗੁਰਪ੍ਰੀਤ ਅਤੇ ਰੂਬੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਪ੍ਰਿੰ. ਇੰਦਰਾ ਰਾਣੀ ਅਤੇ ਨੋਡਲ ਅਧਿਕਾਰੀ ਲੈਕਚਰਾਰ ਸੰਦੀਪ ਸੂਦ ਨੇ ਕਿਹਾ ਕਿ ਹਰ ਬੱਚੇ ਨੂੰ ਵੋਟ ਬਣਾ ਕੇ ਆਪਣੇੇ ਵੋਟ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਇਸ ਮੌਕੇ ਸਕੂਲ ਦਾ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।