ਵਰਕਰਾਂ ਵਲੋਂ ਉਤਸ਼ਾਹ ਨਾਲ ਮਨਾਇਆ ਗਿਆ ਭਾਜਪਾ ਦਾ 42ਵਾਂ ਸਥਾਪਨਾ ਦਿਵਸ

04/06/2022 5:22:41 PM

ਗੜ੍ਹਸ਼ੰਕਰ – ਗੜ੍ਹਸ਼ੰਕਰ ਵਿਚ ਭਾਜਪਾ ਵਰਕਰਾਂ ਵਲੋਂ ਭਾਜਪਾ ਦਾ 42ਵਾਂ ਸਥਾਪਨਾ ਦਿਵਸ ਨਿਮਿਸ਼ਾ ਮਹਿਤਾ ਦੀ ਅਗਵਾਈ ਵਿਚ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਮੰਡਲ ਪ੍ਰਧਾਨਾਂ ਅਤੇ ਭਾਜਪਾ ਵਰਕਰਾਂ ਤੋਂ ਇਲਾਵਾ ਕਾਂਗਰਸ ਛੱਡ ਚੋਣਾਂ ਦੌਰਾਨ ਭਾਜਪਾ ਨਾਲ ਜੁੜੇ ਲੋਕ ਵਿਸ਼ੇਸ਼ ਤੌਰ ’ਤੇ ਇਸ ਮੀਟਿੰਗ ਵਿਚ ਪੁੱਜੇ ਹੋਏ ਸਨ। ਇਸ ਮੌਕੇ ਵਰਕਰਾਂ ਦੇ ਸਮੂਹ ਨੂੰ ਸੰਬੋਧਨ ਕਰਦਿਆਂ ਨਿਮਿਸ਼ਾ ਮਹਿਤਾ ਨੇ ਪਹਿਲਾਂ ਵਰਕਰਾਂ ਨੂੰ ਭਾਜਪਾ ਦੇ ਸਥਾਪਨਾ ਦਿਵਸ ਦੀ ਵਧਾਈ ਦਿੱਤੀ। ਫਿਰ ਉਨ੍ਹਾਂ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੇਸ਼ੱਕ ਭਾਜਪਾ ਗੜ੍ਹਸ਼ੰਕਰ ਵਿਚ 12 ਸਾਲਾਂ ਬਾਅਦ ਚੋਣ ਲੜੀ ਹੈ ਅਤੇ ਪੇਂਡੂ ਖੇਤਰ ਅਤੇ ਹਰ ਹਾਲਾਤ ਭਾਜਪਾ ਦੇ ਉਲਟ ਹੋਣ ਦੇ ਬਾਵਜੂਦ ਵੀ 25000 ਦੇ ਕਰੀਬ ਭਾਜਪਾ ਦਾ ਵੋਟ ਲੈ ਕੇ ਜਾਣਾ ਆਪਣੇ ਆਪ ਵਿਚ ਛੋਟੀ ਗੱਲ ਨਹੀਂ ਹੈ। ਨਿਮਿਸ਼ਾ ਮਹਿਤਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਭਾਜਪਾ ਵਰਕਰਾਂ ਨੂੰ ਭਾਰਤ ਵਿਚ ਗਰੀਬਾਂ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਪਹੁੰਚਾਉਣ ਦੀ ਗੱਲ ਦੀ ਸ਼ਲਾਘਾ ਕਰਦਿਆਂ ਵਰਕਰਾਂ ਨੂੰ ਜ਼ਮੀਨੀ ਪੱਧਰ ’ਤੇ ਸਰਗਰਮ ਹੋਣ ਦੀ ਅਪੀਲ ਕੀਤੀ।

ਇਸ ਤੋਂ ਇਲਾਵਾ ਨਿਮਿਸ਼ਾ ਮਹਿਤਾ ਨੇ ਭਾਜਪਾ ਵਰਕਰਾਂ ਨੂੰ ਹੁਣ ਤੋਂ ਹੀ ਤਕੜੇ ਹੋ ਕੇ ਮੈਦਾਨ ਵਿਚ ਡੱਟ ਜਾਣ ਦੀ ਅਪੀਲ ਕੀਤੀ। ਇਸ ਮੌਕੇ ਮਾਸਟਰ ਸਰਵਣ ਰਾਮ ਸਿੱਧੂ ਮੋਰਾਂਵਾਲੀ, ਕਰਨੈਲ ਸਿੰਘ ਪ੍ਰਧਾਨ ਗੜ੍ਹਸ਼ੰਕਰ, ਅਸ਼ਵਨੀ ਰਾਣਾ, ਜਸਵਿੰਦਰ ਰਾਣਾ ਅਤੇ ਪਰਦੀਪ ਰੰਗੀਲਾ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਮੀਟਿੰਗ ਵਿਚ ਅਮਨਦੀਪ ਸਿੰਘ ਬੈਂਸ, ਦਲਵਿੰਦਰ ਸਿੰਘ ਮੇਘੋਵਾਲ, ਚੂੜ ਸਿੰਘ ਲੰਬੜਦਾਰ, ਬਲਵਿੰਦਰ ਸਿੰਘ ਸਾਬਕਾ ਸਰਪੰਚ, ਰਣਜੀਤ ਸਿੰਘ ਬੰਗਾ ਸਰਪੰਚ, ਬਲਬੀਰ ਬਿੰਜੋ, ਮਨੋਹਰ ਲਾਲ, ਬਲਵੰਤ ਸਿੰਗ, ਮਨਜੀਤ ਸਿੰਘ ਪੱਖੋਵਾਲ, ਸੰਜੀਵ ਰਾਣਾ, ਫੌਜੀ ਵਿੱਕੀ, ਕਿਰਪਾਲ ਪਾਲਾ ਐੱਮ. ਸੀ., ਬਲਵਿੰਦਰ ਮਰਵਾਹਾ ਤੋਂ ਇਲਾਵਾ ਕਈ ਹੋਰ ਸ਼ਾਮਲ ਸਨ।

Gurminder Singh

This news is Content Editor Gurminder Singh