ਪੜ੍ਹੋ ਮੇਖ ਤੋਂ ਮੀਨ ਤੱਕ ਅੱਜ ਦਾ ਰਾਸ਼ੀਫਲ ਤੇ ਜਾਣੋ ਕਿਹੋ ਜਿਹਾ ਰਹੇਗਾ ਤੁਹਾਡਾ ਪੂਰਾ ਦਿਨ

09/18/2022 2:24:58 AM

ਮੇਖ : ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਆਪ ਨੂੰ ਹਰ ਮੋਰਚੇ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਸ਼ਤਰੂ ਵੀ ਆਪ ਦੀ ਪਕੜ ਹੇਠ ਰਹਿਣਗੇ।

ਬ੍ਰਿਖ : ਖੇਤੀ ਉਤਪਾਦਾਂ, ਖੇਤੀ ਉਪਕਰਨਾਂ, ਖਾਦਾਂ-ਬੀਜਾਂ, ਕਰਿਆਨਾ, ਵਸਤਾਂ, ਗਾਰਮੈਂਟਸ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਚੰਗਾ ਲਾਭ ਮਿਲੇਗਾ।

ਮਿਥੁਨ : ਕੰਮਕਾਜੀ ਕੰਮਾਂ ’ਚ ਸਫਲਤਾ ਮਿਲੇਗੀ ਅਤੇ ਬਿਹਤਰੀ ਹੋਵੇਗੀ, ਜਿਹੜੇ ਕੰਮ ਲਈ ਯਤਨ ਕਰੋਗੇ ਉਸ ’ਚ ਕਦਮ ਬੜ੍ਹਤ ਵੱਲ ਰਹੇਗਾ।

ਕਰਕ : ਧਿਆਨ ਰੱਖੋ ਕਿ ਉਲਝਣਾਂ ਕਰ ਕੇ ਆਪ ਦਾ ਕੋਈ ਬਣਿਆ ਬਣਾਇਆ ਕੰਮ ਉਖੜ ਵਿਗੜ ਨਾ ਜਾਵੇ ਪਰ ਜਨਰਲ ਹਾਲਾਤ ਪਹਿਲੇ ਦੀ ਤਰ੍ਹਾਂ ਬਣੇ ਰਹਿਣਗੇ।

ਸਿੰਘ : ਸਿਤਾਰਾ ਧਨ ਲਾਭ ਲਈ ਚੰਗਾ, ਯਤਨ ਕਰਨ ’ਤੇ ਕੋਈ ਬਾਧਾ ਮੁਸ਼ਕਲ ਰਸਤੇ ’ਚੋਂ ਹਟ ਸਕਦੀ ਹੈ, ਤੇਜ ਪ੍ਰਭਾਵ ਦਬਦਬਾ ਬਣਿਆ ਰਹੇਗਾ।

ਕੰਨਿਆ : ਕੋਈ ਸਰਕਾਰੀ ਕੰਮ ਹੱਥ ’ਚ ਲੈਣ ’ਤੇ ਬਿਹਤਰ ਅਤੇ ਪਾਜ਼ੇਟਿਵ ਨਤੀਜਾ ਮਿਲ ਸਕਦਾ ਹੈ ਪਰ ਸਿਹਤ ਦੇ ਮਾਮਲੇ ’ਚ ਸੁਚੇਤ ਰਹਿਣ ਦੀ ਜ਼ਰੂਰਤ ਹੋਵੇਗੀ।

ਤੁਲਾ : ਜਨਰਲ ਸਿਤਾਰਾ ਬਿਹਤਰ, ਸੋਚ ਵਿਚਾਰ ’ਚ ਸਮਝਦਾਰੀ ਅਤੇ ਪਾਜ਼ੇਟਿਵਿਟੀ ਬਣੀ ਰਹੇਗੀ, ਇਰਾਦਿਆਂ ’ਚ ਮਜ਼ਬੂਤੀ, ਵਿਅਸਤਤਾ ਵੀ ਬਣੀ ਰਹੇਗੀ।

ਬ੍ਰਿਸ਼ਚਕ : ਸਿਤਾਰਾ ਸਿਹਤ ’ਚ ਗੜਬੜੀ ਰੱਖਣ ਅਤੇ ਮਨ ਨੂੰ ਪ੍ਰੇਸ਼ਾਨ ਬਣਾਉਣ ਵਾਲਾ ਹੈ ਪਰ ਜਨਰਲ ਹਾਲਾਤ ਪਹਿਲੇ ਦੀ ਤਰ੍ਹਾਂ ਬਣੇ ਰਹਿਣਗੇ, ਨੇਕ ਕੰਮਾਂ ’ਚ ਧਿਆਨ।

ਧਨ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਕੋਸ਼ਿਸ਼ਾਂ ’ਚ ਸਫਲਤਾ ਮਿਲੇਗੀ, ਫੈਮਿਲੀ ਫ੍ਰੰਟ ’ਤੇ ਤਾਲਮੇਲ-ਸਦਭਾਅ ਬਣਿਆ ਰਹੇਗਾ।

ਮਕਰ : ਦੁਸ਼ਮਣਾਂ ਦਾ ਜ਼ਰੂਰਤ ਤੋਂ ਵੱਧ ਲਿਹਾਜ਼ ਕਰਨਾ ਕਿਸੇ ਸਮੇਂ ਮਹਿੰਗਾ ਪੈ ਸਕਦਾ ਹੈ ਪਰ ਜਨਰਲ ਹਾਲਾਤ ਅਨੁਕੂਲ ਚੱਲਣਗੇ।

ਕੁੰਭ : ਸਿਤਾਰਾ ਸਿਹਤ ਨੂੰ ਵਿਗਾੜਣ ਅਤੇ ਪੈਰ ਨੂੰ ਫਿਸਲਾਉਣ ਵਾਲਾ ਹੋ ਸਕਦਾ ਹੈ ਪਰ ਜਨਰਲ ਹਾਲਾਤ ਅਨੁਕੂਲ ਚੱਲਣਗੇ, ਸ਼ੁੱਭ ਕੰਮਾਂ ’ਚ ਧਿਆਨ।

ਮੀਨ : ਕਿਸੇ ਜਾਇਦਾਦੀ ਕੰਮ ਲਈ ਆਪ ਦੀ ਭੱਜਦੌੜ ਚੰਗਾ ਨਤੀਜਾ ਦੇਵੇਗੀ, ਵੱਡੇ ਲੋਕ ਆਪ ਦਾ ਲਿਹਾਜ਼ ਕਰਨਗੇ, ਸੋਚ ਵਿਚਾਰ ’ਚ ਗੰਭੀਰਤਾ ਰਹੇਗੀ, ਮਾਣ ਸਨਮਾਨ ਦੀ ਪ੍ਰਾਪਤੀ।

18 ਸਤੰਬਰ 2022, ਐਤਵਾਰ

ਅੱਸੂ ਵਦੀ ਤਿੱਥੀ ਅਸ਼ਟਮੀ (ਸ਼ਾਮ 4.34 ਤੱਕ) ਅਤੇ ਮਗਰੋਂ ਤਿੱਥੀ ਨੌਮੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਕੰਨਿਆ ’ਚ

ਚੰਦਰਮਾ ਮਿਥੁਨ ’ਚ

ਮੰਗਲ ਬ੍ਰਿਖ ’ਚ

ਬੁੱਧ ਕੰਨਿਆ ’ਚ

ਗੁਰੂ ਮੀਨ ’ਚ

ਸ਼ੁੱਕਰ ਸਿੰਘ ’ਚ

ਸ਼ਨੀ ਮਕਰ ’ਚ

ਰਾਹੂ ਮੇਖ ’ਚ                                                 

ਕੇਤੂ ਤੁਲਾ ’ਚ

ਬਿਕ੍ਰਮੀ ਸੰਮਤ : 2079, ਅੱਸੂ ਪ੍ਰਵਿਸ਼ਟੇ 2, ਰਾਸ਼ਟਰੀ ਸ਼ਕ ਸੰਮਤ :1944, ਮਿਤੀ : 27 (ਭਾਦੋਂ), ਹਿਜਰੀ ਸਾਲ 1444, ਮਹੀਨਾ : ਸਫਰ, ਤਰੀਕ : 21, ਸੂਰਜ ਉਦੇ ਸਵੇਰੇ 6.17 ਵਜੇ, ਸੂਰਜ ਅਸਤ ਸ਼ਾਮ 6.26 ਵਜੇ (ਜਲੰਧਰ ਟਾਈਮ), ਨਕਸ਼ੱਤਰ : ਮ੍ਰਿਗਸ਼ਿਰ (ਬਾਅਦ ਦੁਪਹਿਰ 3.11 ਤੱਕ) ਅਤੇ ਮਗਰੋਂ ਨਕਸ਼ੱਤਰ ਆਰਦਰਾ, ਯੋਗ : ਸਿੱਧੀ ( ਸਵੇਰੇ 6.33 ਤੱਕ) ਅਤੇ ਮਗਰੋਂ ਯੋਗ ਵਿਅਤੀਪਾਤ, ਚੰਦਰਮਾ : ਮਿਥੁਨ ਰਾਸ਼ੀ ’ਤੇ (ਪੂਰਾ ਦਿਨ ਰਾਤ)। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂਕਾਲ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਤਿੱਥੀ ਅਸ਼ਟਮੀ ਦਾ ਸਰਾਧ, ਜੀਵਿਤ ਪੁਤਰਿਕਾ ਵਰਤ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

Mukesh

This news is Content Editor Mukesh