ਬ੍ਰਿਖ ਰਾਸ਼ੀ ਵਾਲਿਆਂ ਦੀ ਵਪਾਰਕ ਤੇ ਕੰਮਕਾਜੀ ਦਸ਼ਾ ਚੰਗੀ, ਪੜ੍ਹੋ ਬਾਕੀ ਰਾਸ਼ੀਆਂ ਦਾ ਹਾਲ

09/16/2022 3:24:04 AM

ਮੇਖ : ਟੀਚਿੰਗ,ਕੋਚਿੰਗ, ਸਟੇਸ਼ਨਰੀ, ਟੂਰਿਜ਼ਮ, ਕੰਸਲਟੈਂਸੀ, ਬਿਊਟੀਫਿਕੇਸ਼ਨ ਦੇ ਕੰਮਕਾਜ ਨਾਲ ਜੁੜੇ ਲੋਕਾਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।

ਬ੍ਰਿਖ : ਵਪਾਰਕ ਅਤੇ ਕੰਮਕਾਜੀ ਦਸ਼ਾ ਚੰਗੀ, ਯਤਨਾਂ ’ਚ ਸਫਲਤਾ ਮਿਲੇਗੀ, ਸਟ੍ਰਾਂਗ ਸਿਤਾਰਾ ਆਪ ਨੂੰ ਹਰ ਫ੍ਰੰਟ ’ਤੇ ਹਾਵੀ-ਪ੍ਰਭਾਵੀ ਵਿਜਈ ਰੱਖੇਗਾ।

ਮਿਥੁਨ : ਟੀਚਿੰਗ, ਕੋਚਿੰਗ, ਪ੍ਰਿੰਟਿੰਗ, ਪਬਲੀਕੇਸ਼ਨ, ਟੂਰਿਜ਼ਮ, ਕੰਸਲਟੈਂਸੀ ਦੇ ਕੰਮ-ਧੰਦੇ ਨਾਲ ਜੁੜੇ ਲੋਕਾਂ ਨੂੰ ਕਿਸੇ ਨਾ ਕਿਸੇ ਪ੍ਰਾਬਲਮ ਨਾਲ ਨਿਪਟਣਾ ਪੈ ਸਕਦਾ ਹੈ।

ਕਰਕ : ਸਿਤਾਰਾ ਵਪਾਰ ਕਾਰੋਬਾਰ ਦੇ ਕੰਮਾਂ ਨੂੰ ਸੰਵਾਰਨ, ਕੰਮਕਾਜੀ ਕੰਮਾਂ ’ਚ ਕਦਮ ਬੜ੍ਹਤ ਵੱਲ ਰੱਖਣ ਵਾਲਾ ਪਰ ਸੁਭਾਅ ’ਚ ਗੁੱਸਾ ਬਣਿਆ ਰਹੇਗਾ।

ਸਿੰਘ : ਰਾਜਕੀ ਕੰਮਾਂ’ਚ ਸਫਲਤਾ ਮਿਲੇਗੀ, ਵੱਡੇ ਲੋਕਾਂ ’ਚ ਆਪ ਦੀ ਪੈਠ, ਲਿਹਾਜ਼ਦਾਰੀ ਬਣੀ ਰਹੇਗੀ, ਸ਼ਤਰੂ ਵੀ ਆਪ ਅੱਗੇ ਟਿਕ ਨਾ ਸਕਣਗੇ।

ਕੰਨਿਆ : ਧਾਰਮਿਕ ਕੰਮਾਂ, ਸਮਾਜਿਕ ਕੰਮਾਂ ਨੂੰ ਕਰਨ, ਧਾਰਮਿਕ ਲਿਟਰੇਚਰ ਪੜ੍ਹਨ ’ਚ ਅਤੇ ਕਥਾ-ਭਜਨ ਕੀਰਤਨ ਆਦਿ ਸੁਣਨ ’ਚ ਜੀਅ ਲੱਗੇਗਾ।

ਤੁਲਾ : ਸਿਹਤ ਦੇ ਬਾਰੇ ਸੁਚੇਤ ਰਹਿਣਦੀ ਜ਼ਰੂਰਤ ਹੋਵੇਗੀ, ਖਾਣ– ਪੀਣ ਵੀ ਸੰਭਲ-ਸੰਭਾਲ ਕੇ ਕਰਨਾ ਚਾਹੀਦਾ ਹੈ, ਨੁਕਸਾਨ ਦਾ ਡਰ।

ਬ੍ਰਿਸ਼ਚਕ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਤਬੀਅਤ ’ਚ ਖੁਸ਼ਦਿਲੀ ਅਤੇ ਸਵਛੰਦਤਾ ਬਣੀ ਰਹੇਗੀ, ਸਫਲਤਾ ਅਤੇ ਇੱਜ਼ਤਮਾਣ ਦੀ ਪ੍ਰਾਪਤੀ।

ਧਨ : ਕਿਸੇ ਪ੍ਰਬਲ ਸ਼ਤਰੂ ਦੇ ਟਕਰਾਵੀ ਮੂਡ ਕਰ ਕੇ ਜਿੱਥੇ ਆਪ ਦੀਆਂ ਪ੍ਰੇਸ਼ਾਨੀਆਂ ਵਧਣਗੀਆਂ, ਉੱਥੇ ਹਰ ਫ੍ਰੰਟ ’ਤੇ ਆਪੋਜ਼ਿਟ ਹਾਲਾਤ ਨਾਲ ਨਿਪਟਣਾ ਪੈ ਸਕਦਾ ਹੈ।

ਮਕਰ : ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਹਰ ਫ੍ਰੰਟ ’ਤੇ ਆਪ ਨੂੰ ਦੂਜਿਆਂ ’ਤੇ ਹਾਵੀ-ਪ੍ਰਭਾਵੀ ਵਿਜਈ ਰੱਖੇਗਾ, ਸ਼ਤਰੂ ਵੀ ਆਪਣੇ ਆਪ ਨੂੰ ਬੇਬਸ ਜਿਹਾ ਮਹਿਸੂਸ ਕਰਨਗੇ।

ਕੁੰਭ : ਕੋਰਟ ਕਚਹਿਰੀ ਨਾਲ ਜੁੜੇ ਕਿਸੇ ਪੈਂਡਿੰਗ ਚੱਲ ਰਹੇ ਅਦਾਲਤੀ ਕੰਮ ਨੂੰ ਹੱਥ ’ਚ ਲੈਣ ’ਤੇ ਫੇਵਰੇਵਲ ਨਤੀਜਾ ਮਿਲਣ ਦੀ ਆਸ।

ਮੀਨ : ਮਿੱਤਰ-ਸਹਿਯੋਗੀ ਸਾਥ ਦੇਣਗੇ ਅਤੇ ਉਨ੍ਹਾਂ ਦੇ ਕੋ-ਆਪ੍ਰੇਟਿਵ ਰੁਖ ’ਤੇ ਭਰੋਸਾ ਕੀਤਾ ਜਾ ਸਕਦਾ ਹੈ, ਜਿਹੜੇ ਕੰਮ ਲਈ ਯਤਨ ਕਰੋਗੇ, ਉਸ ’ਚ ਸਫਲਤਾ ਮਿਲੇਗੀ।

16 ਸਤੰਬਰ 2022, ਸ਼ੁੱਕਰਵਾਰ

ਅੱਸੂ ਵਦੀ ਤਿੱਥੀ ਛੱਠ (ਦੁਪਹਿਰ 12.20 ਤੱਕ) ਅਤੇ ਮਗਰੋਂ ਤਿੱਥੀ ਸਪਤਮੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਸਿੰਘ ’ਚ

ਚੰਦਰਮਾ ਬ੍ਰਿਖ ’ਚ

ਮੰਗਲ ਬ੍ਰਿਖ ’ਚ

ਬੁੱਧ ਕੰਨਿਆ ’ਚ

ਗੁਰੂ ਮੀਨ ’ਚ

ਸ਼ੁੱਕਰ ਸਿੰਘ ’ਚ

ਸ਼ਨੀ ਮਕਰ ’ਚ

ਰਾਹੂ ਮੇਖ ’ਚ                                                 

ਕੇਤੂ ਤੁਲਾ ’ਚ

ਬਿਕ੍ਰਮੀ ਸੰਮਤ : 2079, ਭਾਦੋਂ ਪ੍ਰਵਿਸ਼ਟੇ 31, ਰਾਸ਼ਟਰੀ ਸ਼ਕ ਸੰਮਤ :1944, ਮਿਤੀ : 25 (ਭਾਦੋਂ), ਹਿਜਰੀ ਸਾਲ 1444, ਮਹੀਨਾ : ਸਫਰ, ਤਰੀਕ : 19, ਸੂਰਜ ਉਦੇ ਸਵੇਰੇ 6.16 ਵਜੇ, ਸੂਰਜ ਅਸਤ ਸ਼ਾਮ 6.30 ਵਜੇ (ਜਲੰਧਰ ਟਾਈਮ), ਨਕਸ਼ੱਤਰ : ਕ੍ਰਿਤਿਕਾ (ਸਵੇਰੇ 9.55 ਤੱਕ) ਅਤੇ ਮਗਰੋਂ ਨਕਸ਼ੱਤਰ ਰੋਹਿਣੀ, ਯੋਗ : ਵਜਰ (16 ਸਤੰਬਰ ਦਿਨ ਰਾਤ ਅਤੇ ਅਗਲੇ ਦਿਨ (17 ਸਤੰਬਰ) ਸਵੇੇਰੇ 5.49 ਤੱਕ) ਅਤੇ ਮਗਰੋਂ ਯੋਗ ਸਿੱਧੀ, ਚੰਦਰਮਾ : ਬ੍ਰਿਖ ਰਾਸ਼ੀ ’ਤੇ (ਪੂਰਾ ਦਿਨ ਰਾਤ), ਭਦਰਾ ਰਵੇਗੀ (ਦੁਪਹਿਰ 12.20 ਤੋਂ ਲੈ ਕੇ ਰਾਤ 11.17 ਤੱਕ)। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਤਿਥੀ ਸਪਤਮੀ ਦਾ ਸਰਾਧ (ਦੁਪਹਿਰ 12.20 ਤੋਂ ਬਾਅਦ)।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

Mukesh

This news is Content Editor Mukesh