ਕੰਨਿਆ ਰਾਸ਼ੀ ਵਾਲਿਆਂ ਦੀ ਵਪਾਰ ਤੇ ਕੰਮਕਾਜੀ ਦਸ਼ਾ ਚੰਗੀ, ਯਤਨ ਕਰਨ ’ਤੇ ਮਿਲੇਗੀ ਸਫਲਤਾ

05/25/2022 2:28:15 AM

ਮੇਖ : ਜਨਰਲ ਸਿਤਾਰਾ ਕਮਜ਼ੋਰ, ਉਲਝਣਾਂ, ਝਮੇਲਿਆਂ, ਪੇਚੀਦਗੀਆਂ ਦਾ ਖਤਰਾ ਬਣਿਆ ਰਹੇਗਾ, ਇਸ ਲਈ ਕੋਈ ਵੀ ਇੰਪੋਰਟੈਂਟ ਕੰਮ ਹੱਥ ’ਚ ਲੈਣ ਤੋਂ ਬਚਣਾ ਚਾਹੀਦਾ ਹੈ।

ਬ੍ਰਿਖ : ਟੀਚਿੰਗ, ਕੋਚਿੰਗ, ਸਟੇਸ਼ਨਰੀ, ਕੰਸਲਟੈਂਸੀ, ਪ੍ਰੀਟਿੰਗ, ਪਬਲੀਕੇਸ਼ਨ, ਮੈਡੀਸਨ ਦਾ ਕੰਮ ਕਰਨ ਵਾਲਿਆਂ ਨੂੰ ਆਪਣੀ ਕੰਮਕਾਜੀ ਮਿਹਨਤ ਅਤੇ ਭੱਜਦੌੜ ਦੀ ਚੰਗੀ ਰਿਟਰਨ ਮਿਲੇਗੀ।

ਮਿਥੁਨ : ਰਾਜਕੀ ਕੰਮਾਂ ’ਚ ਕਦਮ ਬੜ੍ਹਤ ਵੱਲ, ਅਫਸਰਾਂ ਦੇ ਸਾਫਟ ਰੁਖ ਕਰ ਕੇ ਕੋਈ ਰੁਕਾਵਟ, ਮੁਸ਼ਕਲ ਰਸਤੇ ’ਚੋਂ ਹਟੇਗੀ, ਜਨਰਲ ਤੌਰ ’ਤੇ ਆਪ ਹਰ ਪੱਖੋਂ ਹਾਵੀ-ਪ੍ਰਭਾਵੀ ਰਹੋਗੇ।

ਕਰਕ : ਧਾਰਮਿਕ ਸਮਾਜਿਕ ਕੰਮਾਂ ’ਚ ਧਿਆਨ ਮਨ ’ਤੇ ਪਾਜ਼ੇਟਿਵ ਸਾਤਵਿਕ ਸੋਚ ਪ੍ਰਭਾਵੀ ਰਹੇਗੀ, ਯਤਨ ਕਰਨ ’ਤੇ ਉਦੇਸ਼ ਮਨੋਰਥ ਸਿਰੇ ਚੜ੍ਹਣਗੇ, ਇੱਜ਼ਤ- ਮਾਣ ਪ੍ਰਾਪਤੀ।

ਸਿੰਘ : ਸਿਹਤ ਨੂੰ ਸੂਟ ਨਾ ਕਰਨ ਵਾਲੀਆਂ ਵਸਤਾਂ ਦੀ ਖਾਣ-ਪੀਣ ’ਚ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਸਿਹਤ ਦੇ ਵਿਗੜਣ ਦਾ ਡਰ ਰਹੇਗਾ ਪਰ ਜਨਰਲ ਹਾਲਾਤ ਅਨੁਕੂਲ ਚੱਲਣਗੇ।

ਕੰਨਿਆ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਯਤਨਾਂ ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ, ਦੋਵੇਂ ਪਤੀ-ਪਤਨੀ ਹਰ ਪ੍ਰਾਬਲਮ ਨੂੰ ਸਾਂਝੀ ਅਪਰੋਚ ਨਾਲ ਨਿਪਟਾਉਣਗੇ।

ਤੁਲਾ : ਦੁਸ਼ਮਣਾਂ ਨੂੰ ਕਮਜ਼ੋਰ ਸਮਝਣ ਦੀ ਗਲਤੀ ਨਾ ਕਰੋ ਕਿਉਂਕਿ ਉਹ ਆਪ ਨੂੰ ਨੁਕਸਾਨ ਪਹੁੰਚਾਉਣ ਦਾ ਕੋਈ ਮੌਕਾ ਹੱਥੋਂ ਜਾਣ ਨਾ ਦੇਣਗੇ, ਮਨ ਵੀ ਉਦਾਸ ਪ੍ਰੇਸ਼ਾਨ ਰਹਿ ਸਕਦਾ ਹੈ।

ਬ੍ਰਿਸ਼ਚਕ : ਸੰਤਾਨ ਦੇ ਸਹਿਯੋਗ-ਸੁਪੋਰਟਿਵ ਰੁਖ ਕਰ ਕੇ ਆਪ ਦੀ ਕੋਈ ਪ੍ਰਾਬਲਮ ਸੁਲਝ ਸਕਦੀ ਹੈ, ਜਨਰਲ ਤੌਰ ’ਤੇ ਸਫਲਤਾ ਸਾਥ ਦੇੇਵੇਗੀ, ਸ਼ਤਰੂ ਕਮਜ਼ੋਰ ਰਹਿਣਗੇ।

ਧਨ : ਕੋਰਟ-ਕਚਹਿਰੀ ਦੇ ਕਿਸੇ ਉਲਝੇ ਰੁਕੇ ਕੰਮ ਨੂੰ ਹੱਥ ’ਚ ਲੈਣ ’ਤੇ ਬਿਹਤਰ ਨਤੀਜਾ ਮਿਲਣ ਦੀ ਆਸ, ਮਾਣ-ਸਨਮਾਨ ਦੀ ਪ੍ਰਾਪਤੀ।

ਮਕਰ : ਵੱਡੇ ਲੋਕਾਂ ਦੇ ਨਰਮ ਰੁਖ ’ਤੇ ਭਰੋਸਾ ਕੀਤਾ ਜਾ ਸਕਦਾ ਹੈ, ਸ਼ਤਰੂ ਆਪ ਅੱਗੇ ਟਿਕ ਨਾ ਸਕਣਗੇ, ਤੇਜ ਪ੍ਰਭਾਵ ਦਬਦਬਾ ਬਣਿਆ ਰਹੇਗਾ।

ਕੁੰਭ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਵਾਲਾ, ਯਤਨ ਕਰਨ ’ਤੇ ਕੋਈ ਕੰਮਕਾਜੀ ਸਮੱਸਿਆ ਹੱਲ ਹੋ ਸਕਦੀ ਹੈ, ਕੰਮਕਾਜੀ ਕੰਮਾਂ ਨੂੰ ਉਤਸ਼ਾਹੀ ਮਨ ਨਾਲ ਨਿਪਟਾਓ।

ਮੀਨ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਆਪ ਯਤਨ ਕਰੋਗੇ ਜਾਂ ਸੋਚੋਗੇ, ਉਸ ’ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ।

25 ਮਈ 2022, ਬੁੱਧਵਾਰ

ਜੇਠ ਵਦੀ ਤਿਥੀ ਦਸਮੀ (ਸਵੇਰੇ 10.33 ਤੱਕ) ਅਤੇ ਮਗਰੋਂ ਤਿਥੀ ਇਕਾਦਸ਼ੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਬ੍ਰਿਖ ’ਚ

ਚੰਦਰਮਾ ਮੀਨ ’ਚ

ਮੰਗਲ ਮੀਨ ’ਚ

ਬੁੱਧ ਬ੍ਰਿਖ ’ਚ

ਗੁਰੂ ਮੀਨ ’ਚ

ਸ਼ੁੱਕਰ ਮੇਖ ’ਚ

ਸ਼ਨੀ ਕੁੰਭ ’ਚ

ਰਾਹੂ ਮੇਖ ’ਚ                                                 

ਕੇਤੂ ਤੁਲਾ ’ਚ

ਬਿਕ੍ਰਮੀ ਸੰਮਤ : 2079, ਜੇਠ ਪ੍ਰਵਿਸ਼ਟੇ 12, ਰਾਸ਼ਟਰੀ ਸ਼ਕ ਸੰਮਤ :1944, ਮਿਤੀ : 4 (ਜੇਠ) ਹਿਜਰੀ ਸਾਲ 1443, ਮਹੀਨਾ : ਸ਼ਵਾਲ ਤਰੀਕ : 23, ਸੂਰਜ ਉਦੇ ਸਵੇਰੇ 5.31 ਵਜੇ, ਸੂਰਜ ਅਸਤ ਸ਼ਾਮ 7.19 ਵਜੇ (ਜਲੰਧਰ ਟਾਈਮ) ਨਕਸ਼ੱਤਰ : ਉਤਰਾ ਭਾਦਰਪਦ (ਰਾਤ 11.20 ਤੱਕ) ਅਤੇ ਮਗਰੋਂ ਨਕਸ਼ੱਤਰ ਰੇਵਤੀ, ਯੋਗ : ਪ੍ਰੀਤੀ (ਰਾਤ 10.44 ਤੱਕ) ਅਤੇ ਮਗਰੋਂ ਯੋਗ ਆਯੁਸ਼ਮਾਨ ਚੰਦਰਮਾ : ਮੀਨ ਰਾਸ਼ੀ ’ਤੇ (ਪੂਰਾ ਦਿਨ ਰਾਤ) , ਪੰਚਕ ਲੱਗੀ ਰਹੇਗੀ (ਪੂਰਾ ਦਿਨ ਰਾਤ), ਰਾਤ 11.20 ਤੋਂ ਬਾਅਦ ਜੰਮੇ ਬੱਚੇ ਨੂੰ ਰੇਵਤੀ ਨਕੱਸ਼ਤਰ ਦੀ ਪੂਜਾ ਲੱਗੇਗੀ, ਭਦਰਾ ਰਹੇਗੀ, ਦੁਪਹਿਰ 12 ਤੋਂ ਡੇਢ ਵਜੇ ਤਕ।ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂ ਕਾਲ : ਦੁਪਹਿਰ 12 ਤੋਂ ਡੇਢ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਮੇਲਾ ਮੁਰਾਰੀ ਦੇਵੀ (ਸਰਕਾਘਾਟ, ਹਿਮਾਚਲ) ਸ਼ੁਰੂ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

Mukesh

This news is Content Editor Mukesh