ਮੇਖ ਰਾਸ਼ੀ ਵਾਲਿਆਂ ਲਈ ਅਰਥ ਤੇ ਕਾਰੋਬਾਰੀ ਦਸ਼ਾ ਚੰਗੀ, ਯਤਨ ਕਰਨ ''ਤੇ ਬਣਨਗੇ ਕੰਮ

12/15/2021 3:20:52 AM

ਮੇਖ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ, ਉਸ ’ਚ ਸਫਲਤਾ ਮਿਲੇਗੀ ਪਰ ਖਾਣ-ਪੀਣ ’ਚ ਠੰਡੀਆਂ ਵਸਤਾਂ ਦੀ ਵਰਤੋਂ ਘੱਟ ਕਰੋ।

ਬ੍ਰਿਖ : ਕਿਉਂਕਿ ਜਨਰਲ ਸਿਤਾਰਾ ਕਮਜ਼ੋਰ ਹੈ, ਇਸ ਲਈ ਨਾ ਤਾਂ ਕਿਸੇ ਦੀ ਜ਼ਿੰਮੇਵਾਰੀ ’ਚ ਫਸੋ ਅਤੇ ਨਾ ਹੀ ਕਿਸੇ ਹੇਠ ਕੋਈ ਪੇਮੈਂਟ ਫਸਾਓ, ਖਰਚ ਵਧਣਗੇ।

ਮਿਥੁਨ : ਸਿਤਾਰਾ ਆਮਦਨ ਵਾਲਾ, ਅਰਥ ਦਸ਼ਾ ਵੀ ਕੰਫਰਟੇਬਲ ਰਹੇਗੀ, ਯਤਨ ਕਰਨ ’ਤੇ ਕੋਈ ਕੰਮਕਾਜੀ ਮੁਸ਼ਕਲ ਰਸਤੇ ’ਚੋਂ ਹਟ ਸਕਦੀ ਹੈ, ਸ਼ਤਰੂ ਕਮਜ਼ੋਰ ਰਹਿਣਗੇ।

ਕਰਕ : ਕਿਸੇ ਅਫਸਰ ਦੇ ਲਚੀਲੇ ਅਤੇ ਸਾਫਟ ਰੁਖ ਕਰ ਕੇ ਕਿਸੇ ਸਰਕਾਰੀ ਕੰਮ ’ਚ ਕੁਝ ਪੇਸ਼ਕਦਮੀ ਹੋਵੇਗੀ ਪਰ ਬੇਕਾਰ ਕੰਮਾਂ ਵੱਲ ਭਟਕ ਨੂੰ ਆਪਣੇ ਮਨ ’ਤੇ ਕਾਬੂ ਰੱਖੋ।

ਸਿੰਘ : ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਵਿਰੋਧੀਆਂ ਨੂੰ ਕਮਜ਼ੋਰ ਰੱਖੇਗਾ, ਯਤਨ ਕਰਨ ’ਤੇ ਆਪ ਦੀ ਪਲਾਨਿੰਗ ਵੀ ਸਿਰੇ ਚੜ੍ਹੇਗੀ, ਤੇਜ ਪ੍ਰਭਾਵ ਦਬਦਬਾ ਬਣਿਆ ਰਹੇਗਾ।

ਕੰਨਿਆ : ਪੇਟ ’ਚ ਗੜਬੜੀ ਦਾ ਡਰ, ਇਸ ਲਈ ਉਨ੍ਹਾਂ ਵਸਤਾਂ ਦੀ ਵਰਤੋਂ ਘੱਟ ਕਰੋ ਜਿਹੜੀਅਾਂ ਤਬੀਅਤ ਨੂੰ ਸੂਟ ਨਾ ਕਰਦੀਆਂ ਹੋਣ, ਨੁਕਸਾਨ ਦਾ ਵੀ ਡਰ।

ਤੁਲਾ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਜਨਰਲ ਤੌਰ ’ਤੇ ਆਪ ਦੂਜਿਆਂ ’ਤੇ ਹਾਵੀ-ਪ੍ਰਭਾਵੀ-ਵਿਜਈ ਰਹੋਗੇ ਪਰ ਗਲੇ ’ਚ ਖਰਾਬੀ ਦਾ ਡਰ ਰਹੇਗਾ।

ਬ੍ਰਿਸ਼ਚਕ : ਕਮਜ਼ੋਰ ਸਿਤਾਰੇ ਕਰ ਕੇ ਮਨ ਅਸ਼ਾਂਤ, ਪ੍ਰੇਸ਼ਾਨ, ਡਿਸਟਰਬ ਜਿਹਾ ਰਹੇਗਾ, ਹਰ ਕੰਮ ’ਚ ਰੁਕਾਵਟਾਂ ਪੇਸ਼ ਆਉਂਦੀਆਂ ਰਹਿਣਗੀਅਾਂ, ਸਾਵਧਾਨੀ ਵਰਤੋ।

ਧਨ : ਧਾਰਮਿਕ ਕੰਮਾਂ ’ਚ ਧਿਆਨ, ਯਤਨ ਕਰਨ ’ਤੇ ਕੋਈ ਸਕੀਮ ਪ੍ਰੋਗਰਾਮ ਵੀ ਸਿਰੇ ਚੜ੍ਹ ਸਕਦਾ ਹੈ, ਜਨਰਲ ਹਾਲਾਤ ਵੀ ਸੁਧਰਨਗੇ।

ਮਕਰ : ਸੁਭਾਅ ’ਚ ਗੁੱਸੇ ਦਾ ਅਸਰ ਰਹੇਗਾ, ਇਸ ਲਈ ਸੁਚੇਤ ਰਹੋ ਕਿ ਕਿਸੇ ਨਾਲ ਝਗੜਾ ਨਾ ਹੋ ਜਾਵੇ, ਵੈਸੇ ਸਫਲਤਾ ਸਾਥ ਦੇਵੇਗੀ।

ਕੁੰਭ : ਉਤਸ਼ਾਹ-ਹਿੰਮਤ ਅਤੇ ਯਤਨ ਸ਼ਕਤੀ ਬਣੀ ਰਹੇਗੀ, ਕੰਮਕਾਜ ਤੌਰ ’ਤੇ ਆਪ ਪੂਰੀ ਤਰ੍ਹਾਂ ਐਕਟਿਵ ਰਹੋਗੇ, ਵਿਅਸਤਾ ਅਤੇ ਭੱਜਦੌੜ ਵੀ ਬਣੀ ਰਹੇਗੀ।

ਮੀਨ : ਸਿਤਾਰਾ ਵਪਾਰ ਕਾਰੋਬਾਰ ਦੇ ਕੰਮ ਬਿਹਤਰ ਬਣਾਉਣ ਅਤੇ ਹਰ ਫਰੰਟ ’ਤੇ ਸਫਲਤਾ ਦੇਣ ਵਾਲਾ, ਯਤਨ ਕਰਨ ’ਤੇ ਕਿਸੇ ਕੰਮਕਾਜੀ ਪ੍ਰੋਗਰਾਮ’ਚ ਪੇਸ਼ਕਦਮੀ ਹੋਵੇਗੀ।

15 ਦਸੰਬਰ 2021, ਬੁੱਧਵਾਰ ਮੱਘਰ ਸੁਦੀ ਤਿਥੀ ਦੁਆਦਸ਼ੀ (15-16 ਮੱਧ ਰਾਤ 2.02 ਤਕ) ਅਤੇ ਮਗਰੋਂ ਤਿਥੀ ਤਰੋਦਸ਼ੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਬ੍ਰਿਸ਼ਚਕ ’ਚ ਚੰਦਰਮਾ ਮੇਖ ’ਚ

ਮੰਗਲ ਬ੍ਰਿਸ਼ਚਕ ’ਚ

ਬੁੱਧ ਧਨ ’ਚ

ਗੁਰੂ ਕੁੰਭ ’ਚ

ਸ਼ੁੱਕਰ ਮਕਰ ’ਚ

ਸ਼ਨੀ ਮਕਰ ’ਚ

ਰਾਹੂ ਬ੍ਰਿਖ ’ਚ                                                 

ਕੇਤੂ ਬ੍ਰਿਸ਼ਚਕ ’ਚ

ਬਿਕ੍ਰਮੀ ਸੰਮਤ : 2078, ਪੋਹ ਪ੍ਰਵਿਸ਼ਟੇ 1, ਰਾਸ਼ਟਰੀ ਸ਼ਕ ਸੰਮਤ :1943, ਮਿਤੀ : 24 (ਮੱਘਰ), ਹਿਜਰੀ ਸਾਲ 1443, ਮਹੀਨਾ : ਜਮਾਦਿ ਉਲ ਅੱਵਲ, ਤਰੀਕ : 10, ਸੂਰਜ ਉਦੇ ਸਵੇਰੇ 7.23 ਵਜੇ, ਸੂਰਜ ਅਸਤ ਸ਼ਾਮ 5.23 ਵਜੇ (ਜਲੰਧਰ ਟਾਈਮ) ਨਕਸ਼ੱਤਰ : ਭਰਣੀ (ਪੂਰਾ ਦਿਨ ਰਾਤ), ਯੋਗ : ਸ਼ਿਵ (15ਦਸੰਬਰ ਦਿਨ ਰਾਤ ਅਤੇ ਅਗਲੇ ਦਿਨ (16 ਦਸੰਬਰ) ਸਵੇਰੇ 7.17 ਤੱਕ) ਚੰਦਰਮਾ : ਮੇਖ ਰਾਸ਼ੀ ’ਤੇ (ਪੂਰਾ ਦਿਨ ਰਾਤ) ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂ ਕਾਲ : ਦੁਪਹਿਰ 12 ਤੋਂ ਡੇਢ ਵਜੇ ਤੱਕ। ਪੁਰਬ, ਦਿਵਸ ਅਤੇ ਤਿਓਹਾਰ : ਬਿਕ੍ਰਮੀ ਪੋਹ ਸ੍ਰੰਕਾਂਤੀ, ਸੂਰਜ 15-16 ਮੱਧ ਰਾਤ 3.42 (ਜਲੰਧਰ ਟਾਈਮ) ਤੇ ਧਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਸਰਦਾਰ ਪਟੇਲ ਅਤੇ ਅਰਬਿੰਦੂ ਪੁੰਨ ਤਿੱਥੀ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

Bharat Thapa

This news is Content Editor Bharat Thapa