ਰਾਸ਼ੀਫਲ: ਅਰਥ ਤੇ ਕਾਰੋਬਾਰੀ ਦਸ਼ਾ ਰਹੇਗੀ ਠੀਕ-ਠਾਕ

09/05/2021 3:32:08 AM

ਮੇਖ : ਜਨਰਲ ਸਿਤਾਰਾ ਜ਼ੋਰਦਾਰ, ਕੋਰਟ ਕਚਹਿਰੀ ’ਚ ਜਾਣ ’ਤੇ ਆਪ ਦੇ ਪੱਖ ਦੀ ਬਿਹਤਰ ਸੁਣਵਾਈ ਹੋਵੇਗੀ, ਸ਼ਤਰੂ ਕਮਜ਼ੋਰ ਰਹਿਣਗੇ, ਤੇਜ ਪ੍ਰਭਾਵ ਬਣਿਆ ਰਹੇਗਾ।

ਬ੍ਰਿਖ : ਸਿਤਾਰਾ ਸ਼ਾਮ ਤੱਕ ਮਿੱਤਰਾਂ, ਕੰਮਕਾਜੀ, ਸਾਥੀਆਂ ਨਾਲ ਮੇਲਜੋਲ ਦਾ ਬਿਹਤਰ ਨਤੀਜਾ ਦੇਵੇਗਾ ਪਰ ਬਾਅਦ ’ਚ ਸਮਾਂ ਸਫਲਤਾ ਅਤੇ ਇੱਜ਼ਤਮਾਣ ਦੇਵੇਗਾ।

ਮਿਥੁਨ : ਸਿਤਾਰਾ ਸ਼ਾਮ ਤੱਕ ਕਾਰੋਬਾਰੀ ਕੰਮਾਂ ਨੂੰ ਸੰਵਾਰਨ, ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ ਪਰ ਬਾਅਦ ’ਚ ਜਨਰਲ ਹਾਲਾਤ ਸਫਲਤਾ ਅਤੇ ਇੱਜ਼ਤਮਾਣ ਦੇਣ ਵਾਲੇ ਬਣਨਗੇ।

ਕਰਕ : ਜਿਹੜੇ ਲੋਕ ਆਪਣਾ ਖੁਦ ਦਾ ਕਾਰੋਬਾਰ ਕਰਦੇ ਹਨ ਉਨ੍ਹਾਂ ਨੂੰ ਆਪਣੀ ਕੰਮਕਾਜੀ ਮਿਹਨਤ-ਭੱਜਦੌੜ ਦੀ ਚੰਗੀ ਰਿਟਰਨ ਮਿਲੇਗੀ, ਸ਼ਤਰੂ ਕਮਜ਼ੋਰ।

ਸਿੰਘ : ਸਿਤਾਰਾ ਸ਼ਾਮ ਤੱਕ ਕਮਜ਼ੋਰ, ਖਰਚਿਆਂ ਕਰ ਕੇ ਅਰਥ ਦਸ਼ਾ ਤੰਗ ਰਹਿ ਸਕਦੀ ਹੈ, ਇਸ ਲਈ ਜਿਹੜੇ ਖਰਚਿਆਂ ਨੂੰ ਟਾਲ ਸਕੋ, ਟਾਲ ਦੇਣਾ ਸਹੀ ਰਹੇਗਾ।

ਕੰਨਿਆ : ਸਿਤਾਰਾ ਸ਼ਾਮ ਤੱਕ ਵਪਾਰ ਕਾਰੋਬਾਰ ਦੇ ਕੰਮਾਂ ’ਚ ਕਦਮ ਬੜ੍ਹਤ ਵੱਲ ਰੱਖੇਗਾ ਪਰ ਬਾਅਦ ’ਚ ਸਮਾਂ ਪੇਚੀਦਗੀਆਂ ਵਾਲਾ ਬਣੇਗਾ।

ਤੁਲਾ : ਸਿਤਾਰਾ ਸ਼ਾਮ ਤੱਕ ਸਫਲਤਾ ਇੱਜ਼ਤਮਾਣ ਦੇਣ ਅਤੇ ਸ਼ਤਰੂਆਂ ਨੂੰ ਕਮਜ਼ੋਰ ਰੱਖਣ ਵਾਲਾ ਬਣੇਗਾ ਪਰ ਬਾਅਦ ’ਚ ਅਰਥ ਦਸ਼ਾ ਸੁਧਰੇਗੀ।

ਬ੍ਰਿਸ਼ਚਕ : ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਆਪ ਦੇ ਕਦਮ ਨੂੰ ਹਰ ਫ੍ਰੰਟ ’ਤੇ ਬੜ੍ਹਤ ਵੱਲ ਰੱਖੇਗਾ, ਸ਼ੁੱਭ ਕੰਮਾਂ ’ਚ ਧਿਆਨ ਪਰ ਤਬੀਅਤ ’ਚ ਤੇਜ਼ੀ ਰਹੇਗੀ।

ਧਨ : ਸਿਤਾਰਾ ਸ਼ਾਮ ਤੱਕ ਪੇਟ ਲਈ ਕਮਜ਼ੋਰ, ਧਿਆਨ ਰੱਖੋ ਕਿ ਆਪ ਦੀ ਕੋਈ ਪੇਮੈਂਟ ਕਿਸੇ ਹੇਠ ਫਸ ਨਾ ਜਾਵੇ ਪਰ ਬਾਅਦ ’ਚ ਜਨਰਲ ਹਾਲਾਤ ਸੁਧਰਨਗੇ।

ਮਕਰ : ਸਿਤਾਰਾ ਸ਼ਾਮ ਤੱਕ ਕਾਰੋਬਾਰੀ ਕੰਮਾਂ ਦੀ ਦਸ਼ਾ ਬਿਹਤਰ ਰੱਖੇਗਾ, ਮਨ ਵੀ ਸਟ੍ਰਾਂਗ ਰਹੇਗਾ ਪਰ ਬਾਅਦ ’ਚ ਸਿਹਤ ਦੇ ਪ੍ਰਤੀ ਲਾਪ੍ਰਵਾਹ ਨਹੀਂ ਰਹਿਣਾ ਚਾਹੀਦਾ।

ਕੁੰਭ : ਸਿਤਾਰਾ ਬਾਅਦ ਦੁਪਹਿਰ ਤੱਕ ਅਹਿਤਿਆਤ ਪ੍ਰੇਸ਼ਾਨੀ ਵਾਲਾ, ਆਪਣੇ ਆਪ ਨੂੰ ਝਮੇਲਿਆਂ ਤੋਂ ਬਚਾ ਕੇ ਰੱਖੋ ਪਰ ਬਾਅਦ ’ਚ ਆਪ ਦੀ ਪੈਠ-ਧਾਕ ਵਧੇਗੀ।

ਮੀਨ : ਸਿਤਾਰਾ ਸ਼ਾਮ ਤੱਕ ਬਿਹਤਰ, ਇਰਾਦਿਆਂ ’ਚ ਮਜ਼ਬੂਤੀ, ਤੇਜ ਪ੍ਰਭਾਵ-ਦਬਦਬਾ ਬਣਿਆ ਰਹੇਗਾ ਪਰ ਬਾਅਦ ’ਚ ਮਨ ’ਚ ਟੈਨਸ਼ਨ, ਪ੍ਰੇਸ਼ਾਨੀ ਅਤੇ ਨੈਗਟੇਵਿਟੀ ਵਧ ਸਕਦੀ ਹੈ।

5 ਸਤੰਬਰ 2021, ਐਤਵਾਰ ਭਾਦੋਂ ਵਦੀ ਤਿਥੀ ਤਰੋਦਸ਼ੀ (ਸਵੇਰੇ 8.22 ਤੱਕ) ਅਤੇ ਮਗਰੋਂ ਤਿੱਥੀ ਚੌਥ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਸਿੰਘ ’ਚ

ਚੰਦਰਮਾ ਕਰਕ ’ਚ

ਮੰਗਲ ਸਿੰਘ ’ਚ

ਬੁੱਧ ਕੰਨਿਆ ’ਚ

ਗੁਰੂ ਕੁੰਭ ’ਚ

ਸ਼ੁੱਕਰ ਕੰਨਿਆ ’ਚ

ਸ਼ਨੀ ਮਕਰ ’ਚ

ਰਾਹੂ ਬ੍ਰਿਖ ’ਚ                                                 

ਕੇਤੂ ਬ੍ਰਿਸ਼ਚਕ ’ਚ

ਬਿਕ੍ਰਮੀ ਸੰਮਤ : 2078, ਭਾਦੋਂ ਪ੍ਰਵਿਸ਼ਟੇ 21, ਰਾਸ਼ਟਰੀ ਸ਼ਕ ਸੰਮਤ :1943, ਮਿਤੀ :14(ਭਾਦੋਂ), ਹਿਜਰੀ ਸਾਲ 1443, ਮਹੀਨਾ : ਮੁਹੱਰਰਮ ਤਰੀਕ : 27, ਸੂਰਜ ਉਦੇ ਸਵੇਰੇ 6.10 ਵਜੇ, ਸੂਰਜ ਅਸਤ ਸ਼ਾਮ 6.42 ਵਜੇ (ਜਲੰਧਰ ਟਾਈਮ) ਨਕਸ਼ੱਤਰ : ਅਸ਼ਲੇਖਾ (ਸ਼ਾਮ 6.07 ਤੱਕ) ਅਤੇ ਮਗਰੋਂ ਨਕਸ਼ੱਤਰ ਮੱਘਾ, ਯੋਗ : ਪਰਿਧ (ਸਵੇਰੇ 8.31 ਤਕ) ਅਤੇ ਮਗਰੋਂ ਯੋਗ ਸ਼ਿਵ, ਚੰਦਰਮਾ : ਕਰਕ ਰਾਸ਼ੀ ’ਤੇ (ਸ਼ਾਮ 6.07 ਤੱਕ) ਅਤੇ ਮਗਰੋਂ ਸਿੰਘ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਸ਼ਾਮ 6.07 ਤੱਕ ਜੰਮੇ ਬੱਚੇ ਨੂੰ ਅਸ਼ਲੇਖਾ ਨਕਸ਼ੱਤਰ ਦੀ ਅਤੇ ਮਗਰੋਂ ਮੱਘਾ ਨਕਸ਼ੱਤਰ ਦੀ ਪੂਜਾ ਲੱਗੇਗੀ, ਭਦਰਾ ਰਹੇਗੀ (ਸਵੇਰੇ 8.22 ਤੋਂ ਲੈ ਕੇ ਰਾਤ 8.01 ਤੱਕ)। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂ ਕਾਲ : ਸ਼ਾਮ ਸਾਢੇ ਚਾਰ ਤੋਂ 6 ਵਜੇ ਤੱਕ। ਪੁਰਬ,ਦਿਵਸ ਅਤੇ ਤਿਉਹਾਰ : ਮਾਸਿਕ ਸ਼ਿਵਰਾਤਰੀ ਵਰਤ, ਕੈਲਾਸ਼ ਯਾਤਰਾ (ਜੰਮੂ-ਕਸ਼ਮੀਰ) ਸ਼ੁਰੂ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

Bharat Thapa

This news is Content Editor Bharat Thapa