ਰਾਸ਼ੀਫਲ : ਸਿਹਤ ਦਾ ਰੱਖੋ ਧਿਆਨ, ਖਾਣ-ਪੀਣ ’ਚ ਨਾ ਵਰਤੋਂ ਲਾਪਰਵਾਹੀ

12/01/2020 3:27:46 AM

ਮੇਖ- ਸਿਤਾਰਾ ਆਮਦਨ ਵਾਲਾ, ਅਰਥ ਦਸ਼ਾ ਕੰਫਰਟੇਬਲ ਰਹੇਗੀ, ਕਿਸੇ ਉਲਝੀ ਰੁਕੀ ਕਾਰੋਬਾਰੀ ਪਲਾਨਿੰਗ ਨੂੰ ਨਿਪਟਾਉਣ ਲਈ ਆਪ ਦੀ ਭੱਜ-ਦੌੜ ਚੰਗਾ ਨਤੀਜਾ ਦੇਵੇਗੀ।

ਬ੍ਰਿਖ- ਕਾਰੋਬਾਰੀ ਮੋਰਚੇ ’ਤੇ ਸਥਿਤੀ ਬਿਹਤਰ ਹੋਵੇਗੀ, ਖੁਸ਼ਦਿਲ ਮੂਡ ਕਰਕੇ ਆਪ ਨੂੰ ਹਰ ਕੰਮ ਆਸਾਨ ਨਜ਼ਰ ਆਵੇਗਾ, ਮਾਣ-ਸਨਮਾਨ, ਪ੍ਰਭਾਵ-ਦਬਦਬਾ ਬਣਿਆ ਰਹੇਗਾ।

ਮਿਥੁਨ- ਕਿਉਂਕਿ ਜਨਰਲ ਸਿਤਾਰਾ ਕਮਜ਼ੋਰ ਹੈ, ਇਸ ਲਈ ਲੈਣ- ਦੇਣ ਅਤੇ ਲਿਖਣ-ਪੜ੍ਹਨ ਦਾ ਕੰਮ ਸੁਚੇਤ ਰਹਿ ਕੇ ਕਰੋ, ਤਾਂ ਕਿ ਆਪ ਕਿਸੇ ਝਮੇਲੇ ’ਚ ਨਾ ਫਸ ਜਾਓ।

ਕਰਕ- ਸਿਤਾਰਾ ਵਪਾਰ ਕਾਰੋਬਾਰ ਦੇ ਕੰਮਾਂ ਸੰਵਾਰਨ, ਕਿਸੇ ਉਲਝੇ ਰੁਕੇ ਕੰਮ ਨੂੰ ਉਸ ਦੇ ਟਾਰਗੈੱਟ ਵੱਲ ਲਿਜਾਣ ’ਚ ਸਫਲਤਾ ਮਿਲੇਗੀ, ਮਾਣ-ਯਸ਼ ਦੀ ਪ੍ਰਾਪਤੀ।

ਸਿੰਘ- ਰਾਜ ਦਰਬਾਰ ਦੇ ਕੰਮਾਂ ’ਚ ਆਪ ਦਾ ਬੋਲਬਾਲਾ ਬਣਿਆ ਰਹੇਗਾ, ਸ਼ਤਰੂ ਆਪ ਅੱਗੇ ਟਿਕ ਨਾ ਸਕਣਗੇ, ਵੱਡੇ ਲੋਕ ਆਪ ਦੀ ਇੱਜ਼ਤ ਕਰਨਗੇ, ਆਪ ਦੀ ਗੱਲ ਧਿਆਨ ਨਾਲ ਸੁਣਨਗੇ।

ਕੰਨਿਆ- ਮਨ ’ਤੇ ਸਾਤਵਿਕ, ਪਾਜ਼ੇਟਿਵ ਸੋਚ ਪ੍ਰਭਾਵੀ ਰਹੇਗੀ, ਯਤਨ ਕਰਨ ’ਤੇ ਕੋਈ ਉਲਝੀ ਰੁਕੀ ਪ੍ਰੋਗਰਾਮਿੰਗ ਕੁਝ ਅੱਗੇ ਵਧੇਗੀ, ਅਰਥ ਦਸ਼ਾ ਸੁਧਰੀ ਰਹੇਗੀ।

ਤੁਲਾ- ਪੇਟ ਦੇ ਮਾਮਲੇ ’ਚ ਲਾਪਰਵਾਹ ਨਹੀਂ ਰਹਿਣਾ ਚਾਹੀਦਾ, ਦੂਜਿਅਾਂ ’ਤੇ ਜ਼ਿਆਦਾ ਭਰੋਸਾ ਕਰ ਲੈਣਾ ਪ੍ਰੇਸ਼ਾਨੀ ਵਾਲਾ ਹੋ ਸਕਦਾ ਹੈ ਪਰ ਜਨਰਲ ਹਾਲਾਤ ਅਨੁਕੂਲ ਚਲਣਗੇ।

ਬ੍ਰਿਸ਼ਚਕ- ਆਪਣੇ ਚੰਚਲ ਹੁੰਦੇ ਮਨ ’ਤੇ ਕਾਬੂ ਰੱਖੋ, ਧਿਆਨ ਰੱਖੋ ਕਿ ਆਪੋਜ਼ਿਟ ਸੈਕਸ ਦੇ ਪ੍ਰਤੀ ਵਧੀ ਹੋਈ ਖਿੱਚ, ਆਪ ਨੂੰ ਕਿਸੇ ਨਾ ਕਿਸੇ ਮੁਸ਼ਕਿਲ ’ਚ ਨਾ ਫਸਾ ਦੇਵੇ।

ਧਨ- ਦੁਸ਼ਮਣਾ ਤੋਂ ਫਾਸਲਾ ਰੱਖਣਾ ਠੀਕ ਰਹੇਗਾ, ਕਿਉਂਕਿ ਨੁਕਸਾਨ ਪਹੁੰਚਾਉਣ ਦੇ ਮਾਮਲੇ ’ਚ ਉਹ ਆਪ ਦਾ ਜ਼ਰਾ ਵੀ ਲਿਹਾਜ਼ ਨਾ ਕਰਨਗੇ, ਨੁਕਸਾਨ ਦਾ ਡਰ।

ਮਕਰ- ਜਨਰਲ ਸਿਤਾਰਾ ਸਟ੍ਰਾਂਗ, ਯਤਨ ਕਰਨ ’ਤੇ ਕੋਈ ਸਕੀਮ ਸਿਰੇ ਚੜ੍ਹੇਗੀ, ਜਨਰਲ ਤੌਰ ’ਤੇ ਕਦਮ ਬੜ੍ਹਤ ਵੱਲ ਪਰ ਸੁਭਾਅ ’ਚ ਗੁੱਸੇ ਦਾ ਅਸਰ ਬਣਿਆ ਰਹੇਗਾ।

ਕੁੰਭ- ਅਫਸਰਾਂ ਅਤੇ ਵੱਡੇ ਲੋਕਾਂ ਦੇ ਰੁਖ ’ਚ ਨਰਮੀ ਵਧੇਗੀ, ਸ਼ਤਰੂ ਆਪ ਅੱਗੇ ਆਪਣੇ ਆਪ ਨੂੰ ਬੇਵੱਸ ਜਿਹਾ ਮਹਿਸੂਸ ਕਰਨਗੇ, ਤੇਜ ਪ੍ਰਭਾਵ ਬਣਿਆ ਰਹੇਗਾ।

ਮੀਨ- ਜਨਰਲ ਤੌਰ ’ਤੇ ਕੰਮਕਾਜੀ ਭੱਜ-ਦੌੜ ਚੰਗਾ ਨਤੀਜਾ ਦੇਵੇਗੀ, ਮਾਣ-ਯਸ਼ ਦੀ ਪ੍ਰਾਪਤੀ, ਕੰਮਕਾਜੀ ਸਾਥੀ ਹਰ ਮਾਮਲੇ ’ਚ ਆਪ ਨੂੰ ਸੁਪੋਰਟ ਕਰਨਗੇ।

1 ਦਸੰਬਰ 2020, ਮੰਗਲਵਾਰ

ਮੱਘਰ ਵਦੀ ਤਿੱਥੀ ਏਕਮ (ਸ਼ਾਮ 4.52 ਤੱਕ) ਅਤੇ ਮਗਰੋਂ ਤਿੱਥੀ ਦੂਜ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਬ੍ਰਿਸ਼ਚਕ ’ਚ

ਚੰਦਰਮਾ ਬ੍ਰਿਖ ’ਚ

ਮੰਗਲ ਮੀਨ ’ਚ

ਬੁੱੱਧ ਬ੍ਰਿਸ਼ਚਕ ’ਚ

ਗੁਰੂ ਮਕਰ ’ਚ

ਸ਼ੁੱਕਰ ਤੁਲਾ ’ਚ       

ਸ਼ਨੀ ਮਕਰ ’ਚ                                   

ਰਾਹੂ ਬ੍ਰਿਖ ’ਚ                                                        

ਕੇਤੂ ਬ੍ਰਿਸ਼ਚਕ ’ਚ

ਬਿਕ੍ਰਮੀ ਸੰਮਤ : 2077, ਮੱਘਰ ਪ੍ਰਵਿਸ਼ਟੇ 17, ਰਾਸ਼ਟਰੀ ਸ਼ਕ ਸੰਮਤ :1942, ਮਿਤੀ 10 (ਮੱਘਰ), ਹਿਜਰੀ ਸਾਲ 1442, ਮਹੀਨਾ : ਰਬਿ-ਉਲਸਾਨੀ, ਤਰੀਕ :15, ਨਕਸ਼ੱਤਰ : ਰੋਹਿਣੀ (ਸਵੇਰੇ 8.31 ਤੱਕ) ਅਤੇ ਮਗਰੋਂ ਨਕਸ਼ੱਤਰ ਮ੍ਰਿਗਸ਼ਿਰ, ਯੋਗ : ਸਿੱਧ (ਸਵੇਰੇ 11.08 ਤੱਕ) ਅਤੇ ਮਗਰੋਂ ਯੋਗ ਸਾਧਿਆ, ਚੰਦਰਮਾ : ਬ੍ਰਿਖ ਰਾਸ਼ੀ ’ਤੇ (ਰਾਤ 9.37 ਤੱਕ) ਅਤੇ ਮਗਰੋਂ ਮਿਥੁਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂਕਾਲ : ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਮੱਘਰ ਵਦੀ ਪੱਖ ਸ਼ੁਰੂ, ਿਵਸ਼ਵ ਏਡਜ਼ ਦਿਵਸ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

Bharat Thapa

This news is Content Editor Bharat Thapa