ਰਾਸ਼ੀਫਲ: ਅਰਥ ਤੇ ਕਾਰੋਬਾਰੀ ਦਸ਼ਾ ਰਹੇਗੀ ਠੀਕ-ਠਾਕ

11/27/2020 2:45:18 AM

ਮੇਖ- ਵਪਾਰਕ ਅਤੇ ਕੰਮਕਾਜੀ ਕੰਮਾਂ ’ਚ ਸਫਲਤਾ ਮਿਲੇਗੀ, ਯਤਨਾਂ ਪ੍ਰੋਗਰਾਮਾਂ ’ਚ ਵੀ ਕਦਮ ਬੜ੍ਹਤ ਵੱਲ ਪਰ ਗਲੇ ’ਚ ਖਰਾਬੀ ਦਾ ਡਰ ਬਣਿਆ ਰਹੇਗਾ।

ਬ੍ਰਿਖ- ਕਮਜ਼ੋਰ ਸਿਤਾਰ ਕਰਕੇ ਕਿਸੇ ਨਾ ਕਿਸੇ ਕੰਪਲੀਕੇਸ਼ਨ ਨਾਲ ਵਾਸਤਾ ਰਹਿ ਸਕਦਾ ਹੈ, ਇਸ ਲਈ ਕੋਈ ਵੀ ਨਵਾਂ ਯਤਨ ਜਾਂ ਪ੍ਰੋਗਰਾਮ ਹੱਥ ’ਚ ਨਾ ਲਓ।

ਮਿਥੁਨ- ਮਿੱਟੀ-ਰੇਤਾ-ਬੱਜਰੀ,ਟਿੰਬਰ, ਕੰਸਟ੍ਰਕਸ਼ਨ ਮਟੀਰੀਅਲ ਦਾ ਕੰਮ ਕਰਨ ਵਾਲਿਆਂ ਨੂੰ ਉਨ੍ਹਾਂ ਦੀ ਕੰਮਕਾਜੀ ਮਿਹਨਤ ਅਤੇ ਭੱਜਦੌੜ ਦੀ ਚੰਗੀ ਰਿਟਨਰ ਮਿਲੇਗੀ।

ਕਰਕ- ਅਫਸਰਾਂ ਦੇ ਸਾਫਟ ਰੁਖ ਕਰ ਕੇ ਨਾ ਸਿਰਫ ਆਪ ਦੀ ਪੈਠ-ਛਾਪ ਹੀ ਬਣੀ ਰਹੇਗੀ, ਬਲਕਿ ਯਤਨ ਕਰਨ ’ਤੇ ਕਿਸੇ ਸਰਕਾਰੀ ਕੰਮ ’ਚੋਂ ਕੋਈ ਬਾਧਾ ਮੁਸ਼ਕਿਲ ਵੀ ਹਟੇਗੀ।

ਸਿੰਘ- ਜਨਰਲ ਸਿਤਾਰਾ ਸਟ੍ਰਾਂਗ ਜਿਹੜਾ ਆਪ ਨੂੰ ਹਿੰਮਤੀ-ਚੁਸਤ-ਫੁਰਤੀਲਾ ਰੱਖੇਗਾ ਅਤੇ ਹਰ ਫ੍ਰੰਟ ’ਤੇ ਕਦਮ ਬੜ੍ਹਤ ਵੱਲ ਰੱਖੇਗਾ, ਸ਼ਤਰੂ ਕਮਜ਼ੋਰ, ਤੇਜਹੀਣ ਰਹਿਣਗੇ।

ਕੰਨਿਆ- ਸਿਤਾਰਾ ਸਿਹਤ ’ਚ ਗੜਬੜੀ ਰੱਖਣ ਵਾਲਾ ਹੈ, ਇਸ ਲਈ ਖਾਣਾ-ਪੀਣਾ ਲਿਮਿਟ ’ਚ ਕਰਨਾ ਸਹੀ ਰਹੇਗਾ, ਕਿਸੇ ਤੋਂ ਵੀ ਲੋੜ ਤੋਂ ਵੱਧ ਭਰੋਸਾ ਨਹੀਂ ਕਰਨਾ ਚਾਹੀਦਾ।

ਤੁਲਾ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਕੋਸ਼ਿਸ਼ਾਂ ਇਰਾਦਿਆਂ ’ਚ ਸਫਲਤਾ ਮਿਲੇਗੀ, ਦੋਨੋਂ ਪਤੀ-ਪਤਨੀ ਇਕ ਦੂਜੇ ਦੇ ਪ੍ਰਤੀ ਸਾਫਟ ਕੰਸੀਡ੍ਰੇਟ ਰਹਿਣਗੇ।

ਬ੍ਰਿਸ਼ਚਕ- ਦੁਸ਼ਮਣਾਂ ਦੀਆਂ ਸ਼ਰਾਰਤਾਂ, ਸਰਗਰਮੀਆਂ ’ਤੇ ਨਜ਼ਰ ਰੱਖਣੀ ਚਾਹੀਦੀ ਹੈ, ਕਿਉਂਕਿ ਉਹ ਆਪ ਨੂੰ ਨੁਕਸਾਨ ਪਹੁੰਚਾਉਣ ਦਾ ਕੋਈ ਮੌਕਾ ਹੱਥੋਂ ਜਾਣ ਨਾ ਦੇਣਗੇ।

ਧਨ- ਜਨਰਲ ਸਿਤਾਰਾ ਸਟ੍ਰਾਂਗ, ਯਤਨ ਕਰਨ ’ਤੇ ਕੋਈ ਸਕੀਮ ਕੁਝ ਅੱਗੇ ਵਧੇਗੀ, ਧਾਰਮਿਕ ਕੰਮਾਂ ’ਚ ਧਿਆਨ, ਕਥਾ-ਵਾਰਤਾ, ਕੀਰਤਨ-ਸਤਿਸੰਗ ’ਚ ਜੀਅ ਲੱਗੇਗਾ।

ਮਕਰ- ਕੋਰਟ ਕਚਹਿਰੀ ਨਾਲ ਜੁੜੇ ਕਿਸੇ ਕੰਮ ਨੂੰ ਹੱਥ ’ਚ ਲੈਣ ਲਈ ਸਮਾਂ ਮਜ਼ਬੂਤ, ਵੱਡੇ ਲੋਕ ਵੀ ਆਪ ਦਾ ਲਿਹਾਜ਼ ਕਰਨਗੇ ਅਤੇ ਆਪ ਦੀ ਗੱਲ ਧਿਆਨ ਨਾਲ ਸੁਣਨਗੇ।

ਕੁੰਭ- ਸਿਤਾਰਾ ਬਿਹਤਰ, ਮਿੱਤਰਾਂ- ਸੱਜਣ ਸਾਥੀਆਂ ਦਾ ਰੁਖ ਪਾਜ਼ੇਟਿਵ ਰਹੇਗਾ, ਸ਼ਤਰੂ ਆਪ ਅੱਗੇ ਟਿਕ ਨਾ ਸਕਣਗੇ, ਕੰਮਕਾਜੀ ਦਸ਼ਾ ਸੰਤੋਖਜਨਕ।

ਮੀਨ- ਸਿਤਾਰਾ ਧਨ ਲਾਭ ਵਾਲਾ, ਕਾਰੋਬਾਰੀ ਫ੍ਰੰਟ ’ਤੇ ਸਥਿਤੀ ਬਿਹਤਰ, ਯਤਨ ਕਰਨ ’ਤੇ ਕੋਈ ਉਲਝੀ ਰੁਕੀ ਕੰਮਕਾਜੀ ਪਲਾਨਿੰਗ ਕੁਝ ਅੱਗੇ ਵਧ ਸਕਦੀ ਹੈ।

27 ਨਵੰਬਰ 2020, ਸ਼ੁੱਕਰਵਾਰ

ਕੱਤਕ ਸੁਦੀ ਤਿੱਥੀ ਦੁਆਦਸ਼ੀ (ਸਵੇਰੇ 7.47 ਤੱਕ) ਅਤੇ ਮਗਰੋਂ ਤਿੱਥੀ ਤਰੋਦਸ਼ੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਬ੍ਰਿਸ਼ਚਕ ’ਚ

ਚੰਦਰਮਾ ਮੇਖ ’ਚ

ਮੰਗਲ ਮੀਨ ’ਚ

ਬੁੱੱਧ ਤੁਲਾ ’ਚ

ਗੁਰੂ ਮਕਰ ’ਚ

ਸ਼ੁੱਕਰ ਤੁਲਾ ’ਚ       

ਸ਼ਨੀ ਮਕਰ ’ਚ                                   

ਰਾਹੂ ਬ੍ਰਿਖ ’ਚ                                                        

ਕੇਤੂ ਬ੍ਰਿਸ਼ਚਕ ’ਚ

ਬਿਕ੍ਰਮੀ ਸੰਮਤ : 2077,ਮੱਘਰ ਪ੍ਰਵਿਸ਼ਟੇ 13, ਰਾਸ਼ਟਰੀ ਸ਼ਕ ਸੰਮਤ :1942, ਮਿਤੀ 6 (ਮੱਘਰ), ਹਿਜਰੀ ਸਾਲ 1442, ਮਹੀਨਾ : ਰਬਿ ਉਲ ਸਾਨੀ, ਤਰੀਕ :11, ਨਕਸ਼ੱਤਰ : ਅਸ਼ਵਨੀ (27-28 ਮੱਧ ਰਾਤ 12.23 ਤੱਕ) ਅਤੇ ਮਗਰੋਂ ਯੋਗ ਨਕਸ਼ੱਤਰ ਭਰਣੀ, ਯੋਗ : ਵਿਅਤੀਪਾਤ (ਸਵੇਰੇ 8.29 ਤੱਕ) ਅਤੇ ਮਗਰੋਂ ਯੋਗ ਵਰਿਯਾਨ, ਚੰਦਰਮਾ : ਮੇਖ ਰਾਸ਼ੀ ’ਤੇ (ਪੂਰਾ ਦਿਨ-ਰਾਤ), 27-28ਮੱਧ ਰਾਤ 12.23 ਤੱਕ ਜੰਮੇ ਬੱਚੇ ਨੂੰ ਅਸ਼ਵਨੀ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਪ੍ਰਦੋਸ਼ ਵਰਤ, ਗਿਆਰਵੀਂ ਸ਼ਰੀਫ (ਮੁਸਲਿਮ)

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

Bharat Thapa

This news is Content Editor Bharat Thapa