ਰਾਸ਼ੀਫਲ: ਅਰਥ ਤੇ ਕਾਰੋਬਾਰੀ ਦਸ਼ਾ ਰਹੇਗੀ ਠੀਕ-ਠਾਕ

10/23/2020 2:13:03 AM

ਮੇਖ- ਅਫਸਰਾਂ ਦੇ ਰੁੱਖ ’ਚ ਨਰਮੀ, ਸਰਕਾਰੀ ਕੰਮਾਂ ’ਚ ਆਪ ਦੀ ਪੈਠ-ਧਾਦ ਨੂੰ ਬਣਾਉਣ ਵਾਲੀ ਹੈ, ਦੁਸ਼ਮਣ ਆਪ ਅੱਗੇ ਠਹਿਰਣ ਦੀ ਹਿੰਮਤ ਨਾ ਕਰ ਸਕੋਗੇ।

ਬ੍ਰਿਖ- ਜਨਰਲ ਤੌਰ ਤ ਸਟ੍ਰਾਂਗ ਸਿਤਾਰਾ ਮੁਸ਼ਕਿਲਾਂ-ਉਲਝਣਾਂ ਤੇ ਕਾਬੂ ਕਰਨ ’ਚ ਆਪ ਦਾ ਸਾਥ ਦੇਵੇਗਾ, ਧਾਰਮਿਕ ਕੰਮਾਂ’ਚ ਆਪ ਦੀ ਰੂਚੀ ਬਣੀ ਰਹੇਗੀ।

ਮਿਥੁਨ- ਪੂਰਾ ਪਰਹੇਜ਼ ਅਤੇ ਧਿਆਨ ਰੱਖਣ ਦੇ ਬਾਵਜੂਦ ਵੀ ਆਪ ਦੀ ਸਿਹਤ ਵਿਗੜੀ ਰਹੇਗੀ,ਦੂਜਿਆਂ ਤੇ ਜ਼ਿਆਦਾ ਭਰੋਸਾ ਕਰਨਾ ਆਪ ਲਈ ਪ੍ਰੇਸ਼ਾਨੀ ਵਾਲਾ ਬਣੇਗਾ।

ਕਰਕ- ਵਪਾਰਕ ਕੰਮਾਂ ਲਈ ਆਪ ਦੇ ਯਤਨ ਚੰਗਾ ਨਤੀਜਾ ਦੇ ਸਕਦੇ ਹਨ, ਫੈਮਿਲੀ ਫ੍ਰੰਟ ਤੇ ਮਿਠਾਸ-ਸਹਿਯੋਗ-ਤਾਲਮੇਲ-ਸਦਭਾਅ ਬਣਿਆ ਰਹੇਗਾ।

ਸਿੰਘ- ਨਾ ਤੇ ਦੁਸ਼ਮਣਾਂ ਨੂੰ ਕਮਜ਼ੋਰ ਸਮਝੋ ਅਤੇ ਨਾ ਹੀ ਉਨਾਂ ਦੀ ਨੈਗੇਟਿਵ ਫੋਰਸ ਦੀ ਘੱਟ ਕੀਮਤ ਲਗਾਉਣ ਦੀ ਗਲਤੀ ਹੀ ਕਰੋ, ਮਨ ਵੀ ਟੈਂਸ-ਅਪਸੈੱਟ ਜਿਹਾ ਰਹੇਗਾ।

ਕੰਨਿਆ- ਆਪ ਆਪਣੇ ਮਜ਼ਬੂਤ ਮਨੋਬਲ ਕਰ ਕੇ ਕਿਸੇ ਮੁਸ਼ਕਲ ਦਿਖਣ ਵਾਲੇ ਪ੍ਰੋਗਰਾਮ ਨੂੰ ਟੈਕਲ ਕਰਨ ਦੀ ਪਲਾਨਿੰਗ ਤੇ ਸੋਚ ਵਿਚਾਰ ਕਰਨ ਦੀ ਹਿੰਮਤ ਰੱਖੋਗੇ।

ਤੁਲਾ- ਕੋਰਟ ਕਚਹਿਰੀ ’ਚ ਜਾਣ ਤੇ ਆਪ ਦੇ ਪੱਖ ਦੀ ਬਿਹਤਰ ਸੁਣਵਾਈ ਹੋ ਸਕਦੀ ਹੈ, ਪਰ ਚੱਲ ਰਿਹਾ ਢਾਇਆ ਪੇਚੀਦਗੀਆਂ ਨੂੰ ਉਭਾਰਨ ਜਗਾਉਣ ਵਾਲਾ ਹੈ।

ਬ੍ਰਿਸ਼ਚਕ- ਜੇ ਕਿਸੇ ਵੱਡੇ ਆਦਮੀ ਦੀ ਮਦਦ ਪਾਉਣ ਲਈ, ਆਪ ਉਨਾਂ ਨੂੰ ਅਪਰੋਚ ਕਰੋਗੇ,ਤਾਂ ਉਹ ਆਪ ਦੀ ਗੱਲ ਧਿਆਨ-ਧੀਰਜ ਨਾਲ ਸੁਨਣਗੇ।

ਧਨ- ਲੋਹਾ-ਮਸ਼ੀਨਰੀ, ਲੋਹਾ ਹਾਰਡ-ਵੇਅਰ, ਸੇਨੇਟਰੀ ਦਾ ਕੰਮ ਕਰਨ ਵਾਲਿਆਂ ਨੂੰ ਆਪਣੀ ਕੰਮਕਾਜੀ ਅਤੇ ਮਿਹਨਤ ਦੀ ਚੰਗੀ ਰਿਟਰਨ ਮਿਲੇਗੀ।

ਮਕਰ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਸ ਕੰਮ ਲਈ ਯਤਨ ਕਰੋਗੇ, ਜਾਂ ਸੋਚੋਗੇ ਜਾਂ ਵਿਚਾਰ ਕਰੋਗੇ, ਉਸ ’ਚ ਕੁਝ ਨਾ ਕੁਝ ਸਫਲਤਾ ਜ਼ਰੂਰ ਮਿਲੇਗੀ।

ਕੁੰਭ- ਜਨਰਲ ਸਿਤਾਰਾ ਕਿਉਂਕਿ ਉਲਝਣਾਂ-ਝਮੇਲਿਆਂ ਵਾਲਾ ਹੈ, ਇਸ ਲਈ ਆਪ ਨੂੰ ਹਰ ਫਰੰਟ ਤੇ ਅਹਿਤਿਆਤ ਰੱਖਣਾ ਸਹੀ ਰਹੇਗਾ, ਨੁਕਸਾਨ ਦਾ ਵੀ ਡਰ ਰਹੇਗਾ।

ਮੀਨ- ਸਿਤਾਰਾ ਧਨ ਲਾਭ ਵਾਲਾ, ਅਰਥ ਦਸ਼ਾ ਕੰਫਰਟੇਬਲ ਰਹੇਗੀ, ਕਿਸੇ ਪੇਚੀਦਾ ਬਣੇ ਕਾਰੋਬਾਰੀ ਕੰਮ ਨੂੰ ਹੱਥ ’ਚ ਲੈਣਾ ਬਿਹਤਰ ਨਤੀਜਾ ਦੇਵੇਗਾ।

23 ਅਕਤੂਬਰ 2020,ਸ਼ੁੱਕਰਵਾਰ

ਦਵੀਤਿਯ (ਸ਼ੁਧ) ਅੱਸੂ ਸੁਦੀ ਤਿਥੀ ਸਪਤਮੀਂ(ਸਵੇਰੇ 6.57ਤਕ) ਅਤੇ ਮਗਰੋਂ ਤਿੱਥੀ ਅਸ਼ਟਮੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਤੁਲਾ ’ਚ

ਚੰਦਰਮਾ ਧਨ ’ਚ

ਮੰਗਲ ਮੀਨ ’ਚ

ਬੁੱੱਧ ਤੁਲਾ ’ਚ

ਗੁਰੂ ਧਨ ’ਚ

ਸ਼ੁੱਕਰ ਸਿੰਘ ’ਚ       

ਸ਼ਨੀ ਮਕਰ ’ਚ                                   

ਰਾਹੂ ਬ੍ਰਿਖ ’ਚ                                                        

ਕੇਤੂ ਬ੍ਰਿਸ਼ਚਕ ’ਚ

ਬਿਕ੍ਰਮੀ ਸੰਮਤ : 2077,ਕੱਤਕ ਪ੍ਰਵਿਸ਼ਟੇ 7, ਰਾਸ਼ਟਰੀ ਸ਼ਕ ਸੰਮਤ :1942, ਮਿਤੀ 1(ਕਤੱਕ), ਹਿਜਰੀ ਸਾਲ 1442, ਮਹੀਨਾ : ਰਬਿਉਲ ਅੱਵਲ, ਤਰੀਕ :5, ਨਕਸ਼ੱਤਰ : ਉੱਤਰਾਖਾੜਾ (23-24 ਮੱਧ ਰਾਤ 1.28 ਤੱਕ) ਅਤੇ ਮਗਰੋਂ ਨਕਸ਼ੱਤਰ ਸ਼੍ਰਵਣ , ਚੰਦਰਮਾ : ਧਨ ਰਾਸ਼ੀ ’ਤੇ (ਸਵੇਰੇ 7.02 ਤੱਕ) ਅਤੇ ਮਗਰੋਂ ਮਕਰ ਰਾਸ਼ੀ ਤੇ ਪ੍ਰਵੇਸ਼ ਕਰੇਗਾ, ਭਦਰਾ ਰਹੇਗੀ (ਸਵੇਰੇ 6.57 ਤੋਂ ਲੈ ਕੇ ਸ਼ਾਮ 6.58 ਤੱਕ)। ਦਿਸ਼ਾ ਸ਼ੂਲ :ਪੱਛਮ ਅਤੇ ਨੇਗਿਤਿਯ ਦਿਸ਼ਾ ਲਈ, ਰਾਹੂਕਾਲ : ਸਵੇਰੇ ਸਾਡੇ ਦੱਸ ਤੋਂ 12 ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਰਾਸ਼ਟਰੀ ਸ਼ੱਕ ਕਤੱਕ ਮਹੀਨਾ ਸ਼ੁਰੂ, ਸਰਸਵਤੀ ਬਲਿਦਾਨ, ਮੇਲਾ ਜਵਾਲਾ ਮੁੱਖੀ, ਮੇਲਾ ਚਾਮੁੰਡਾ (ਹਿਮਾਚਲ)(23-24 ਅਕਤੂਬਰ ਦੀ ਦੁਰਗਾ ਅਸ਼ਟਮੀ ਮਹਾਂ ਅਸ਼ਟਮੀ-ਉਂਝ ਪੰਜਾਬ, ਰਾਜਸਥਾਨ, ਜੰਮੂ-ਕਸ਼ਮੀਰ, ਉੱਤਰ ਪੱਛਮੀ ਹਿਮਾਚਲ, ਗੁਜਰਾਤ, ਮਹਾਂ ਰਾਸ਼ਟਰ ਦੇ ਕੁਝ ਹਿੱਸਿਆਂ ’ਚ ਸ਼੍ਰੀ ਦੁਰਗਾ ਅਸ਼ਟਮੀ 12 ਅਕਤੂਬਰ ਨੂੰ ਮਨਾਨੀ ਸ਼ਾਸਤਰ ਸੰਮਤ ਹੋਵੇਗੀ ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

Bharat Thapa

This news is Content Editor Bharat Thapa