ਭਵਿੱਖਫਲ: ਜਾਣੋ ਅੱਜ ਦੀ ਰਾਸ਼ੀ ''ਚ ਤੁਹਾਡੇ ਲਈ ਕੀ ਹੈ ਖਾਸ

09/10/2020 3:35:20 AM

ਮੇਖ- ਸਿਤਾਰਾ ਵਪਾਰਕ ਕੰਮਾਂ ਲਈ ਬਿਹਤਰ, ਕਿਸੇ ਲਟਕਦੇ ਚਲ ਰਹੇ ਕਾਰੋਬਾਰੀ ਕੰਮ ਨੂੰ ਹੱਥ ’ਚ ਲੈਣ ’ਤੇ ਬਿਹਤਰ ਨਤੀਜਾ ਮਿਲਣ ਦੀ ਆਸ।

ਬ੍ਰਿਖ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਸ ਕੰਮ ਲਈ ਯਤਨ ਕਰੋਗੇ ਜਾਂ ਪ੍ਰੋਗਰਾਮ ਬਣਾਓਗੇ, ਉਸ ਦਾ ਕੁਝ ਨਾ ਕੁਝ ਬਿਹਤਰ ਨਤੀਜਾ ਮਿਲੇਗਾ।

ਮਿਥੁਨ- ਸਿਤਾਰਾ ਨੁਕਸਾਨ ਅਤੇ ਧਨ ਹਾਨੀ ਵਾਲਾ, ਕਿਸੇ ’ਤੇ ਨਾ ਤਾਂ ਭਰੋਸਾ ਕਰੋ ਅਤੇ ਨਾ ਹੀ ਕਿਸੇ ਦੀ ਜ਼ਿੰਮੇਵਾਰੀ ’ਚ ਫਸੋ, ਸਫਰ ਵੀ ਪਰੇਸ਼ਾਨੀ ਵਾਲਾ ਹੋਵੇਗਾ।

ਕਰਕ- ਸਿਤਾਰਾ ਅਰਥ ਦਸ਼ਾ ਕੰਫਰਟੇਬਲ ਰੱਖੇਗਾ। ਹਰ ਮਾਮਲੇ ’ਚ ਆਪ ਦੇ ਪੱਖ ਦੀ ਬਿਹਤਰ ਸੁਣਵਾਈ ਹੋਵੇਗੀ, ਵੈਸੇ ਵੀ ਆਪ ਹਰ ਪੱਖੋਂ ਪ੍ਰਭਾਵੀ ਰਹੋਗੇ।

ਸਿੰਘ- ਰਾਜ ਦਰਬਾਰ ਨਾਲ ਜੁੜੇ ਕਿਸੇ ਕੰਮ ਨੂੰ ਹੱਥ ’ਚ ਲੈਣ ’ਤੇ ਬਿਹਤਰ ਨਤੀਜਾ ਮਿਲੇਗਾ, ਅਫਸਰ ਅਤੇ ਵੱਡੇ ਲੋਕ ਮਿਹਰਬਾਨ-ਕੰਸੀਡ੍ਰੇਟ ਰਹਿਣਗੇ।

ਕੰਨਿਆ- ਆਪਣੇ ਕੰਮਾਂ ਨੂੰ ਨਿਪਟਾਉਣ ਲਈ ਆਪ ਜਿਹੜੀ ਭੱਜ-ਦੌੜ ਕਰੋਗੇ, ਉਸ ਦਾ ਸੰਤੋਖਜਨਕ ਨਤੀਜਾ ਮਿਲਣ ਦੀ ਆਸ, ਮਾਣ-ਯਸ਼ ਦੀ ਪ੍ਰਾਪਤੀ।

ਤੁਲਾ- ਪੇਟ ਦਾ ਧਿਆਨ ਰੱਖੋ, ਖਾਣਾ-ਪੀਣਾ ਵੀ ਸੰਭਲ-ਸੰਭਾਲ ਕੇ ਕਰੋ, ਲਿਖਣ-ਪੜ੍ਹਨ ਦੇ ਕਿਸੇ ਕੰਮ ਨੂੰ ਜਲਦਬਾਜ਼ੀ ’ਚ ਫਾਈਨਲ ਨਾ ਕਰੋ।

ਬ੍ਰਿਸ਼ਚਕ- ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਖੁਸ਼ਦਿਲ ਮੂਡ ਕਰ ਕੇ ਹਰ ਕੰਮ ਆਸਾਨ ਦਿਸੇਗਾ, ਫੈਮਿਲੀ ਫਰੰਟ ’ਤੇ ਮਿਠਾਸ-ਤਾਲਮੇਲ ਰਹੇਗਾ।

ਧਨ- ਅਸ਼ਾਂਤ-ਪਰੇਸ਼ਾਨ-ਡਿਸਟਰਬ ਮਨ ਕਰ ਕੇ ਆਪ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਤੋਂ ਬਚਣਾ ਪਸੰਦ ਕਰੋਗੇ, ਨੁਕਸਾਨ ਦਾ ਡਰ।

ਮਕਰ- ਆਪ ਨੂੰ ਆਪਣੀਅਾਂ ਸਕੀਮਾਂ-ਪਲਾਨਿੰਗ ਨੂੰ ਕੁਝ ਅੱਗੇ ਵਧਾਉਣ ’ਚ ਸਫਲਤਾ ਮਿਲੇਗੀ, ਧਾਰਮਿਕ ਕੰਮਾਂ ’ਚ ਧਿਆਨ, ਅਰਥ ਦਸ਼ਾ ਬਿਹਤਰ ਰਹੇਗੀ।

ਕੁੰਭ- ਪ੍ਰਾਪਰਟੀ ਨਾਲ ਜੁੜੇ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ’ਤੇ ਬਿਹਤਰ ਨਤੀਜਾ ਮਿਲਣ ਦੀ ਆਸ, ਵਿਰੋਧੀ ਆਪ ਅੱਗੇ ਠਹਿਰਨ ਦੀ ਹਿੰਮਤ ਨਾ ਕਰ ਸਕਣਗੇ।

ਮੀਨ- ਸਟ੍ਰਾਂਗ ਸਿਤਾਰਾ ਆਪ ਨੂੰ ਹਰ ਫਰੰਟ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਸ਼ਤਰੂ ਕਮਜ਼ੋਰ ਰਹਿਣਗੇ ਪਰ ਆਪਣੇ ਗੁੱਸੇ ’ਤੇ ਕਾਬੂ ਰੱਖਣਾ ਜ਼ਰੂਰੀ।

10 ਸਤੰਬਰ 2020, ਵੀਰਵਾਰ ਪ੍ਰਥਮ (ਸ਼ੁੱਧ) ਅੱਸੂ ਵਦੀ ਤਿੱਥੀ ਅਸ਼ਟਮੀ (10-11 ਮੱਧ ਰਾਤ 3.35 ਤੱਕ) ਅਤੇ ਮਗਰੋਂ ਿਤੱਥੀ ਨੌਮੀ

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਿਸੰਘ ’ਚ

ਚੰਦਰਮਾ ਕੁੰਭ ’ਚ

ਮੰਗਲ ਮੇਖ ’ਚ

ਬੁੱੱਧ ਸਿੰਘ ’ਚ

ਗੁਰੂ ਧਨ ’ਚ

ਸ਼ੁੱਕਰ ਕਰਕ ’ਚ       

ਸ਼ਨੀ ਮਕਰ ’ਚ                                   

ਰਾਹੂ ਮਿਥੁਨ ’ਚ                                                        

ਕੇਤੂ ਧਨ ’ਚ

ਬਿਕ੍ਰਮੀ ਸੰਮਤ 2077,ਭਾਦੋਂ ਪ੍ਰਵਿਸ਼ਟੇ 26, ਰਾਸ਼ਟਰੀ ਸ਼ਕ ਸੰਮਤ 1942, ਮਿਤੀ 19 (ਭਾਦੋਂ), ਹਿਜਰੀ ਸਾਲ 1442, ਮਹੀਨਾ ਮੁਹੱਰਮ, ਤਰੀਕ 21,, ਨਕਸ਼ੱਤਰ : ਰੋਹਿਣੀ (ਦੁਪਹਿਰ 1.39 ਤਕ) ਅਤੇ ਮਗਰੋਂ ਨਕਸ਼ੱਤਰ ਮ੍ਰਿਗਧਿਰ, ਯੋਗ : ਵਜਰ ( ਸ਼ਾਮ 6.36 ਤਕ) ਅਤੇ ਮਗਰੋਂ ਯੋਗ ਸਿੱਧੀ, ਚੰਦਰਮਾ : ਬ੍ਰਿਖ ਰਾਸ਼ੀ ’ਤੇ (10-11 ਮੱਧ ਰਾਤ 2.37 ਤਕ) ਅਤੇ ਮਗਰੋਂ ਮਿਥੁਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ। ਦਿਸ਼ਾ ਸ਼ੂਲ : ਦੱਖਣ ਅਤੇ ਆਗੇਨਯ ਦਿਸ਼ਾ ਲਈ, ਰਾਹੂ ਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤਕ। ਪੁਰਬ, ਿਦਵਸ ਅਤੇ ਿਤਉਹਾਰ : ਤਿੱਥੀ ਅਸ਼ਟਮੀ ਦਾ ਸਰਾਧ, ਸ਼੍ਰੀ ਮਹਾਲਕਸ਼ਮੀ ਵਰਤ ਸਮਾਪਨ, ਜੀਵਿਤ ਪੁਤਰਿਕਾ ਵਰਤ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

Bharat Thapa

This news is Content Editor Bharat Thapa