ਰਾਸ਼ੀਫਲ: ਵਪਾਰ ਤੇ ਕੰਮਕਾਰ ਦੀ ਦਸ਼ਾ ਰਹੇਗੀ ਚੰਗੀ

07/30/2020 3:27:54 AM

ਮੇਖ- ਮੌਸਮ ਦੇ ਐਕਸਪੋਜ਼ਰ ਕਰ ਕੇ ਆਪ ਦੀ ਤਬੀਅਤ ਵਿਗੜੀ-ਵਿਗੜੀ ਜਿਹੀ ਮਹਿਸੂਸ ਹੋ ਸਕਦੀ ਹੈ, ਪਾਣੀ ਅਤੇ ਵਾਈ ਵਸਤਾਂ ਦੀ ਵਰਤੋਂ ਖਾਣ-ਪੀਣ ਲਈ ਘੱਟ ਹੀ ਕਰੋ।

ਬ੍ਰਿਖ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਅਨਮੰਨੇ ਮਨ ਨਾਲ ਕੋਈ ਕੰਮ ਨਾ ਕਰੋ, ਫੈਮਿਲੀ ਫਰੰਟ ’ਤੇ ਨਾਰਾਜ਼ਗੀ ਅਤੇ ਖਿਚੋਤਾਣ ਬਣੀ ਰਹੇਗੀ।

ਮਿਥੁਨ- ਕਮਜ਼ੋਰ ਮਨੋਬਲ ਕਰ ਕੇ ਮਨ ਡਰਿਆ ਡਰਿਆ ਰਹੇਗਾ, ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਲਈ ਮਨ ਰਾਜੀ ਨਾ ਹੋਵੇਗਾ, ਸਫਰ ਵੀ ਟਾਲ ਦੇਣਾ ਠੀਕ ਰਹੇਗਾ।

ਕਰਕ- ਕੰਮਕਾਜੀ ਦਸ਼ਾ ਚੰਗੀ, ਮਾਣ-ਸਨਮਾਨ ਤਾਂ ਬਣਿਆ ਰਹੇਗਾ ਪਰ ਮਨੋਬਲ ਦੇ ਟੁੱਟਣ ਕਰ ਕੇ ਕੋਈ ਵੀ ਨਵਾਂ ਯਤਨ ਹੱਥ’ਚ ਲੈਣ ’ਚ ਘਬਰਾਹਟ ਮਹਿਸੂਸ ਹੋਵੇਗੀ।

ਸਿੰਘ- ਜ਼ਮੀਨੀ, ਅਦਾਲਤੀ ਜਾਂ ਸਰਕਾਰੀ ਕੰਮ ਹੱਥ ’ਚ ਲੈਣਾ ਠੀਕ ਨਾ ਰਹੇਗਾ, ਕਿਉਂਕਿ ਆਪ ਉਸ ਨੂੰ ਉਸ ਦੇ ਟਾਰਗੇਟ ਤਕ ਪਹੁੰਚਾ ਨਾ ਸਕੋਗੇ, ਮਨ ਟੈਂਸ ਜਿਹਾ ਰਹੇਗਾ।

ਕੰਨਿਆ- ਕੰਮਕਾਜੀ ਕੰਮਾਂ ਨੂੰ ਆਪ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਨਾ ਨਿਪਟਾ ਸਕੋਗੇ, ਵੈਸੇ ਕੰਮਕਾਜੀ ਸਾਥੀਅਾਂ, ਸਹਿਯੋਗੀਅਂ ਤੋਂ ਪ੍ਰੇਸ਼ਾਨੀ ਬਣੀ ਰਹਿ ਸਕਦੀ ਹੈ।

ਤੁਲਾ- ਕੰਮਕਾਜੀ ਕੰਮਾਂ ਲਈ ਯਤਨ ਅਤੇ ਭੱਜ-ਦੌੜ ਬੇਨਤੀਜਾ ਰਹੇਗੀ, ਖਰਚ ਜ਼ਿਆਦਾ ਹੋਣਗੇ, ਆਉਂਦੀ-ਆਉਂਦੀ ਆਮਦਨ ਰੁਕ ਸਕਦੀ ਹੈ, ਕਾਰੋਬਾਰੀ ਟੂਰ ਵੀ ਨਾ ਕਰੋ।

ਬ੍ਰਿਸ਼ਚਕ- ਵਪਾਰਕ ਕੰਮਾਂ ਲਈ ਆਪ ਭੱਜ-ਦੌੜ ਤਾਂ ਕਰੋਗੇ ਪਰ ਬੇਕਾਰ ਹੀ ਮਹਿਸੂਸ ਹੋਵੇਗੀ, ਮੌਸਮ ਦੇ ਐਕਸਪੋਜ਼ਰ ਕਰ ਕੇ ਸਿਹਤ ਵਿਗੜ ਸਕਦੀ ਹੈ।

ਧਨ- ਨਾ ਤਾਂ ਕਿਸੇ ਦੀ ਜ਼ਿੰਮੇਦਾਰੀ ’ਚ ਫਸੋ ਅਤੇ ਨਾ ਹੀ ਕਿਸੇ ’ਤੇ ਜ਼ਿਆਦਾ ਭਰੋਸਾ ਕਰੋ, ਹਰ ਕੰਮ ’ਚ ਕਿਸੇ ਨਾ ਕਿਸੇ ਪੰਗੇ ਦੇ ਜਾਗਣ ਦਾ ਡਰ ਰਹਿ ਸਕਦਾ ਹੈ।

ਮਕਰ- ਸਿਤਾਰਾ ਕਾਰੋਬਾਰੀ ਕੰਮਾਂ ’ਚ ਲਾਭ ਦੇਣ ਅਤੇ ਬਿਹਤਰੀ ਦੇ ਹਾਲਾਤ ਬਣਾਉਣ ਵਾਲਾ, ਵੈਸੇ ਵੀ ਆਪ ਹਰ ਪੱਖੋਂ ਹਾਵੀ-ਪ੍ਰਭਾਵੀ-ਵਿਜਈ ਰਹੋਗੇ।

ਕੁੰਭ- ਸਰਕਾਰੀ ਕੰਮਾਂ ਲਈ ਕਮਜ਼ੋਰ ਸਿਤਾਰਾ ਆਪ ਦੀਆਂ ਮੁਸ਼ਕਲਾਂ ਪਰੇਸ਼ਾਨੀਅਂ ਵਧਾ ਸਕਦਾ ਹੈ, ਇਸ ਲਈ ਨਵਾਂ ਜਾਂ ਇੰਪਰੋਟੈਂਟ ਕੰਮ ਹੱਥ ’ਚ ਨਾ ਲਵੋ।

ਮੀਨ- ਮਨ ਅਸ਼ਾਂਤ, ਡਿਸਟਰਬ ਅਤੇ ਡਰਿਆ ਡਰਿਆ ਰਹੇਗਾ, ਪੂਰਾ ਜੋਰ ਲਗਾਉਣ ਦੇ ਬਾਵਜੂਦ ਵੀ ਆਪ ਦੇ ਯਤਨ ਅੱਗੇ ਨਾ ਵਧ ਸਕਣਗੇ, ਮਨ ਵੀ ਬੇਕਾਰ ਕੰਮਾਂ ਵਲ ਭਟਕਦਾ ਰਹੇਗਾ।

30 ਜੁਲਾਈ 2020,ਵੀਰਵਾਰ ਸਾਉਣ ਸੁਦੀ ਤਿਥੀ ਇਕਾਦਸ਼ੀ (ਰਾਤ 11.50 ਤਕ) ਅਤੇ ਮਗਰੋਂ ਤਿਥੀ ਦੁਆਦਸ਼ੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਕਰਕ ’ਚ

ਚੰਦਰਮਾ ਬ੍ਰਿਸ਼ਚਕ ’ਚ

ਮੰਗਲ ਮੀਨ ’ਚ

ਬੁੱੱਧ ਿਮਥੁਨ ’ਚ

ਗੁਰੂ ਧਨ ’ਚ

ਸ਼ੁੱਕਰ ਬ੍ਰਿਖ ’ਚਸ਼ਨੀ ਮਕਰ ’ਚ                            

ਰਾਹੂ ਮਿਥੁਨ ’ਚ                                                        

ਕੇਤੂ ਧਨ ’ਚ

ਬਿਕ੍ਰਮੀ ਸੰਮਤ 2077, ਸਾਉਣ ਪ੍ਰਵਿਸ਼ਟੇ 15, ਰਾਸ਼ਟਰੀ ਸ਼ਕ ਸੰਮਤ 1942, ਮਿਤੀ 8 (ਸਾਉਣ) ਹਿਜਰੀ ਸਾਲ 1441, ਮਹੀਨਾ ਜਿਲਹਿਜ ਤਰੀਕ 87, ਨਕਸ਼ੱਤਰ : ਅਨੁਰਾਧਾ (ਸਵੇਰੇ 7.41 ਤੱਕ) ਅਤੇ ਮਗਰੋਂ ਨਕਸ਼ੱਤਰ ਜੇਸ਼ਠਾ। ਯੋਗ :ਬ੍ਰਹਮ ( ਦੁਪਹਿਰ 1.16 ਤੱਕ) ਅਤੇ ਮਗਰੋਂ ਯੋਗ ਏਂਦਰ। ਚੰਦਰਮਾ : ਬ੍ਰਿਸ਼ਚਕ ਰਾਸ਼ੀ ’ਤੇ (ਪੂਰਾ ਦਿਨ ਰਾਤ) ਸ­ਵੇਰੇ 7.41 ਤੋਂ ਬਾਅਦ ਜੰਮੇ ਬੱਚੇ ਨੰੂੰ ਜੇਸ਼ਠਾ ਨਕਸ਼ੱਤਰ ਦੀ ਪੂਜਾ ਲੱਗੇਗੀ, ਭਦਰਾ ਰਵੇਗੀ (ਦੁਪਹਿਰ 12.34 ਤੋਂ ਲੈ ਕੇ ਰਾਤ 11.50 ਤਕ)। ਦਿਸ਼ਾ ਸ਼ੂਲ : ਦੱਖਣ ਅਤੇ ਆਗਨੇਯ ਦਿਸ਼ਾ ਲਈ, ਰਾਹੂਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤਕ। ਪੁਰਬ ਦਿਵਸ ਤੇ ਤਿਉਹਾਰ : ਪਵਿਤਰਤਾ ਇਕਾਦਸ਼ੀ ਵਰਤ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

Bharat Thapa

This news is Content Editor Bharat Thapa