ਰਾਸ਼ੀਫਲ : ਸਿਹਤ ਪੱਖੋਂ ਸਿਤਾਰਾ ਕਮਜ਼ੋਰ, ਖਾਣ-ਪੀਣ ਦਾ ਰੱਖੋ ਧਿਆਨ

07/29/2020 3:04:06 AM

ਮੇਖ- ਸਿਤਾਰਾ ਸਿਹਤ ਲਈ ਠੀਕ ਨਹੀਂ, ਖਾਣ-ਪੀਣ ’ਚ ਲਾਪ੍ਰਵਾਹੀ ਨਹੀਂ ਵਰਤਣੀ ਚਾਹੀਦੀ, ਸਫਰ ਨਾ ਕਰੋ, ਕਿਉਂਕਿ ਉਹ ਨੁਕਸਾਨ ਵਾਲਾ ਹੋਵੇਗਾ, ਮਨ ਵੀ ਟੈਂਸ ਜਿਹਾ ਰਹੇਗਾ।

ਬ੍ਰਿਖ- ਵਪਾਰਕ ਅਤੇ ਕੰਮਕਾਜੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ ਪਰ ਜ਼ੋਰ ਜ਼ਿਆਦਾ ਲਗਾਉਣਾ ਪਵੇਗਾ, ਫੈਮਿਲੀ ਫਰੰਟ ’ਤੇ ਨਾਰਾਜ਼ਗੀ ਅਤੇ ਤਣਾਤਣੀ ਬਣੀ ਰਹੇਗੀ।

ਮਿਥੁਨ- ਦੁਸ਼ਮਣਾਂ ਅਤੇ ਘਟੀਆ ਲੋਕਾਂ ਤੋਂ ਵਿਰੋਧ ਦਾ ਖਤਰਾ ਰਹੇਗਾ, ਇਸ ਲਈ ਨਾ ਸਿਰਫ ਉਨ੍ਹਾਂ ਤੋਂ ਫਾਸਲਾ ਰੱਖੋ, ਬਲਕਿ ਉਨ੍ਹਾਂ ’ਤੇ ਭਰੋਸਾ ਵੀ ਨਾ ਕਰੋ।

ਕਰਕ- ਸੰਤਾਨ ਨਾ ਤਾਂ ਆਪ ਨਾਲ ਸਹਿਯੋਗ ਕਰੇਗੀ ਅਤੇ ਨਾ ਹੀ ਆਪ ਦੀ ਗੱਲ ਸੁਣੇਗੀ, ਜਨਰਲ ਹਾਲਾਤ ਵੀ ਪਹਿਲੇ ਦੀ ਤਰ੍ਹਾਂ ਠੀਕ ਠਾਕ ਬਣੇ ਰਹਿਣਗੇ।

ਸਿੰਘ- ਕੋਰਟ-ਕਚਹਿਰੀ ਦੇ ਕੰਮ ਹੱਥ ’ਚ ਨਾ ਲੈਣਾ ਸਹੀ ਰਹੇਗਾ, ਕਿਉਂਕਿ ਉਸ ਦੇ ਸਿਰੇ ਚੜ੍ਹਣ ਦੀ ਆਸ ਨਾ ਹੋਵੇਗੀ, ਮਨ ਵੀ ਕੁਝ ਡਰਿਆ-ਡਰਿਆ ਅਤੇ ਅਸਥਿਰ ਰਹੇਗਾ।

ਕੰਨਿਆ- ਹਲਕੀ ਨੇਚਰ ਵਾਲੇ ਅਤੇ ਸੋਚ ਵਾਲੇ ਕਿਸੇ ਸਾਥੀ ਨਾਲ ਮੇਲਜੋਲ ਆਪ ਨੂੰ ਨੁਕਸਾਨ ਪਹੁੰਚਾ ਸਕਦਾ ਹੈ, ਇਸ ਲਈ ਉਨ੍ਹਾਂ ਨਾਲ ਨੇੜਤਾ ਨਾ ਰੱਖੋ, ਕੰਮਕਾਜੀ ਦਸ਼ਾ ਕਮਜ਼ੋਰ।

ਤੁਲਾ- ਨਾ ਤਾਂ ਕਾਰੋਬਾਰੀ ਟੂਰ ਕਰੋ ਅਤੇ ਨਾ ਹੀ ਕੋਈ ਕੰਮਕਾਜੀ ਕੰਮ ਬੇ-ਧਿਆਨੀ ਨਾਲ ਕਰੋ, ਉਧਾਰ ਲੈਣ-ਦੇਣ ਦੇ ਚੱਕਰ ਤੋਂ ਬਚੋ, ਨੁਕਸਾਨ ਦਾ ਡਰ ਬਣਿਆ ਰਹੇਗਾ।

ਬ੍ਰਿਸ਼ਚਕ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ ਪਰ ਆਪ ਕੋਈ ਵੀ ਕੰਮ ਪੂਰੇ ਜੋਸ਼ ਨਾਲ ਨਾ ਕਰ ਸਕੋਗੇ, ਮਨ ’ਤੇ ਗਲਤ ਸੋਚ ਜਾਂ ਨੈਗੇਟਿਵ ਸੋਚ ਪ੍ਰਭਾਵੀ ਰਹੇਗੀ।

ਧਨ- ਵੀਜ਼ਾ ਪਾਸਪੋਰਟ ਅਤੇ ਜਨਸ਼ਕਤੀ ਬਾਹਰ ਭਿਜਵਾਉਣ ਦਾ ਕੰਮ ਕਰਨ ਵਾਲਿਅਾਂ ਦਾ ਮੁਸ਼ਕਲਾਂ ਬਾਧਾਵਾਂ ਨਾਲ ਵਾਸਤਾ ਰਹਿ ਸਕਦਾ ਹੈ, ਇਸ ਲਈ ਹਰ ਕੰਮ ਧਿਆਨ ਨਾਲ ਕਰਨਾ ਚਾਹੀਦਾ ਹੈ।

ਮਕਰ- ਸਿਤਾਰਾ ਧਨ ਲਾਭ ਅਤੇ ਕਾਰੋਬਾਰੀ ਟੂਰਿੰਗ ਲਈ ਚੰਗਾ, ਯਤਨ ਕਰਨ ’ਤੇ ਕਿਸੇ ਕਾਰੋਬਾਰੀ ਪਲਾਨਿੰਗ ’ਚੋਂ ਕੋਈ ਪੇਚੀਦਗੀ ਹਟੇਗੀ, ਵੈਸੇ ਵੀ ਹਰ ਪੱਖੋਂ ਬਿਹਤਰੀ ਹੋਵੇਗੀ।

ਕੁੰਭ- ਕਿਸੇ ਅਫਸਰ ਦੇ ਸਖਤ ਰੁਖ ਅਤੇ ਨਾਰਾਜ਼ਗੀ ਵਾਲੇ ਰੁਖ ਕਰ ਕੇ, ਆਪ ਦਾ ਕੋਈ ਸਰਕਾਰੀ ਕੰਮ ਉਲਝ-ਵਿਗੜ ਸਕਦਾ ਹੈ, ਮਨ ਨੂੰ ਠੇਸ ਲੱਗਣ ਦਾ ਡਰ ਰਹੇਗਾ।

ਮੀਨ- ਸਿਤਾਰਾ ਉਲਝਣਾਂ-ਬਾਧਾਵਾਂ-ਰੁਕਾਵਟਾਂ-ਝਮੇਲਿਆਂ ਵਾਲਾ ਹੋਵੇਗਾ, ਧਿਆਨ ਰੱਖੋ ਕਿ ਮਨ ’ਤੇ ਪ੍ਰਭਾਵ ਰਹਿਣ ਵਾਲੀ ਕਿਸੇ ਨੈਗੇਟਿਵ ਸੋਚ ਕਰ ਕੇ ਆਪ ਤੋਂ ਕੋਈ ਗਲਤ ਕੰਮ ਨਾ ਹੋ ਜਾਵੇ।

29 ਜੁਲਾਈ 2020, ਬੁੱਧਵਾਰ ਸਾਉਣ ਸੁਦੀ ਤਿਥੀ ਦਸ਼ਮੀ (29-30 ਮੱਧ ਰਾਤ 1.17 ਤਕ) ਅਤੇ ਮਗਰੋਂ ਤਿਥੀ ਇਕਾਦਸ਼ੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਕਰਕ ’ਚ

ਚੰਦਰਮਾ ਬ੍ਰਿਸ਼ਚਕ ’ਚ

ਮੰਗਲ ਮੀਨ ’ਚ

ਬੁੱੱਧ ਿਮਥੁਨ ’ਚ

ਗੁਰੂ ਧਨ ’ਚ

ਸ਼ੁੱਕਰ ਬ੍ਰਿਖ ’ਚਸ਼ਨੀ ਮਕਰ ’ਚ                            

ਰਾਹੂ ਮਿਥੁਨ ’ਚ                                                        

ਕੇਤੂ ਧਨ ’ਚ

ਬਿਕ੍ਰਮੀ ਸੰਮਤ 2077, ਸਾਉਣ ਪ੍ਰਵਿਸ਼ਟੇ 14, ਰਾਸ਼ਟਰੀ ਸ਼ਕ ਸੰਮਤ 1942, ਮਿਤੀ 7 (ਸਾਉਣ) ਹਿਜਰੀ ਸਾਲ 1441, ਮਹੀਨਾ ਜਿਲਹਿਜ ਤਰੀਕ 77, ਨਕਸ਼ੱਤਰ : ਵਿਸ਼ਾਖਾ (ਸਵੇਰੇ 8.33 ਤੱਕ) ਅਤੇ ਮਗਰੋਂ ਨਕਸ਼ੱਤਰ ਅਨੁਰਾਧਾ। ਯੋਗ : ਸ਼ੁਕਲ (ਬਾਅਦ ਦੁਪਹਿਰ 3.34 ਤੱਕ) ਅਤੇ ਮਗਰੋਂ ਯੋਗ ਬ੍ਰਹਮ। ਚੰਦਰਮਾ : ਬ੍ਰਿਸ਼ਚਕ ਰਾਸ਼ੀ ’ਤੇ (ਪੂਰਾ ਦਿਨ ਰਾਤ)। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂਕਾਲ : ਦੁਪਹਿਰ 12 ਤੋਂ ਡੇਢ ਵਜੇ ਤਕ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

 

 

 

 

Bharat Thapa

This news is Content Editor Bharat Thapa