ਮਲੇਰੀਆ ਤੋਂ ਨਿਜ਼ਾਤ ਦਿਵਾਉਣਗੇ ਹਲਦੀ ਸਣੇ ਇਹ ਘਰੇਲੂ ਨੁਸਖ਼ੇ

07/29/2022 6:14:50 PM

ਨਵੀਂ ਦਿੱਲੀ- ਮਲੇਰੀਆ ਮੱਛਰ ਦੇ ਕੱਟਣ ਨਾਲ ਹੋਣ ਵਾਲੀ ਇਕ ਗੰਭੀਰ ਬੀਮਾਰੀ ਹੈ। ਆਮ ਤੌਰ 'ਤੇ ਲੋਕ ਮਲੇਰੀਆ ਦਾ ਨਾਂ ਸੁਣਦੇ ਹੀ ਡਰ ਜਾਂਦੇ ਹਨ। ਕਿਉਂਕਿ ਮਲੇਰੀਆ ਦਾ ਸਮੇਂ ਤੇ ਇਲਾਜ ਨਾ ਮਿਲਣ 'ਤੇ ਇਹ ਜਾਨਲੇਵਾ ਸਾਬਤ ਹੁੰਦਾ ਹੈ। ਮਲੇਰੀਆ ਦਾ ਮੱਛਰ ਭਾਵ ਐਨੋਫਲੀਜ਼ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਜੋ ਹਮੇਸ਼ਾ ਸਾਫ਼ ਪਾਣੀ 'ਚ ਪੈਦਾ ਹੁੰਦਾ ਹੈ ਅਤੇ ਦਿਨ ਦੇ ਸਮੇਂ ਕੱਟਦਾ ਹੈ। ਗਰਮੀ ਅਤੇ ਬਰਸਾਤ ਦੇ ਮੌਸਮ 'ਚ ਮਲੇਰੀਆ ਦੀ ਬੀਮਾਰੀ ਦਾ ਡਰ ਵਧਣ ਲੱਗਦਾ ਹੈ। ਇਸ ਲਈ ਅਸੀਂ ਤੁਹਾਨੂੰ ਮਲੇਰੀਆ ਤੋਂ ਬਚਣ ਲਈ ਘਰੇਲੂ ਉਪਾਅ ਦੱਸ ਰਹੇ ਹਾਂ। 
ਖੱਟੇ ਫਲ
ਖੱਟੇ ਫਲਾਂ ਨੂੰ ਇਸ ਦੇ ਲਾਭਕਾਰੀ ਗੁਣਾਂ ਦੇ ਕਾਰਨ ਇਮਿਊਨਿਟੀ ਬੂਸਟਰ ਵੀ ਕਿਹਾ ਜਾਂਦਾ ਹੈ। ਇਸ 'ਚ ਮੌਜੂਦ ਵਿਟਾਮਿਨ ਸੀ ਬੁਖ਼ਾਰ ਨੂੰ ਕੰਟਰੋਲ ਕਰਨ 'ਚ ਮਦਦ ਕਰਦੇ ਹਨ ਅਤੇ ਸੰਕਰਮਣ ਨੂੰ ਫੈਲਣ ਤੋਂ ਵੀ ਰੋਕਦੇ ਹਨ ਅਤੇ ਸਰੀਰ ਨੂੰ ਜਲਦੀ ਠੀਕ ਹੋਣ ਲਈ ਪ੍ਰੇਰਿਤ ਕਰਦੇ ਹਨ। ਅੰਗੂਰ, ਸੰਤਰਾ, ਨਿੰਬੂ ਅਤੇ ਬਲੈਕਬੇਰੀ ਵਰਗੇ ਖੱਟੇ ਫਲ ਤੁਹਾਡੇ ਸਰੀਰ ਨੂੰ ਇਹ ਸਪਲੀਮੈਂਟ ਪ੍ਰਦਾਨ ਕਰਦੇ ਹਨ। 


ਅਦਰਕ
ਅਦਰਕ ਵੀ ਮਲੇਰੀਆ ਦੇ ਲਈ ਬਹੁਤ ਮਦਦਗਾਰ ਘਰੇਲੂ ਇਲਾਜ ਹੈ। ਅਦਰਕ ਨੂੰ ਪਾਣੀ ਦੇ ਨਾਲ ਉਬਾਲਿਆ ਜਾ ਸਕਦਾ ਹੈ ਅਤੇ ਫਿਰ ਇਸ ਨੂੰ ਇਕ ਸਵਾਦਿਸ਼ਟ ਮਿਸ਼ਰਨ 'ਚ ਬਦਲ ਦਿੱਤਾ ਜਾ ਸਕਦਾ ਹੈ ਜੋ ਨਿਸ਼ਚਿਤ ਰੂਪ ਨਾਲ ਇਸ ਬੀਮਾਰੀ ਤੋਂ ਜਲਦੀ ਠੀਕ ਹੋਣ 'ਚ ਮਦਦ ਕਰੇਗਾ। 
ਹਲਦੀ
ਹਲਦੀ ਬਿਹਤਰ ਐਂਟੀ-ਆਕਸੀਡੈਂਟ ਅਤੇ ਰੋਗਾਣੂਰੋਧੀ ਗੁਣਾਂ ਵਾਲਾ ਸੁਪਰ ਮਸਾਲਾ ਹੈ। ਹਲਦੀ ਸਰੀਰ ਤੋਂ ਹਾਨੀਕਾਰਕ ਪਦਾਰਥਾਂ ਨੂੰ ਬਾਹਰ ਕੱਢਣ 'ਚ ਮਦਦ ਕਰਦੀ ਹੈ ਜੋ ਪਲਾਸਮੋਡੀਅਮ ਸੰਕਰਮਣ ਦੇ ਕਾਰਨ ਬਣਦੇ ਹਨ। ਹਲਦੀ ਮਲੇਰੀਆ ਦੇ ਪਰਜੀਵੀ ਨੂੰ ਮਾਰਨ 'ਚ ਮਦਦ ਕਰਦੀ ਹੈ। ਐਂਟੀ-ਇੰਫਲਾਮੇਟਰੀ  ਗੁਣ ਮਾਸਪੇਸ਼ੀਆਂ ਅਤੇ ਜੋੜਾਂ ਦੇ ਦਰਦ ਨੂੰ ਘੱਟ ਕਰਨ 'ਚ ਮਦਦ ਕਰਦੀ ਹੈ, ਜੋ ਮਲੇਰੀਆ 'ਚ ਆਮ ਹਨ। 


ਦਾਲਚੀਨੀ
ਦਾਲਚੀਨੀ 'ਚ ਐਂਟੀ-ਇੰਫਲਾਮੇਟਰੀ, ਐਂਟੀ-ਆਕਸੀਡੈਂਟ ਅਤੇ ਐਂਟੀ-ਮਾਈਕ੍ਰੋਬੀਅਲ ਗੁਣ ਹੁੰਦੇ ਹਨ ਜੋ ਮੁੱਖ ਰੂਪ ਨਾਲ ਮਲੇਰੀਆ ਦੇ ਲੱਛਣਾਂ ਤੋਂ ਨਿਪਟਣ 'ਚ ਮਦਦ ਕਰ ਸਕਦੇ ਹਨ। ਤੁਸੀਂ ਸਵਾਦ ਵਧਾਉਣ ਲਈ ਇਸ 'ਚ ਥੋੜ੍ਹਾ ਜਿਹਾ ਸ਼ਹਿਦ ਮਿਲ ਸਕਦੇ ਹੋ ਅਤੇ ਇਸ ਨੂੰ ਦਿਨ 'ਚ ਘੱਟ ਤੋਂ ਘੱਟ ਦੋ ਵਾਰ ਪੀ ਸਕਦੇ ਹੋ। ਇਹ ਪਦਾਰਥ ਬੁਖ਼ਾਰ, ਸਿਰਦਰਦ ਅਤੇ ਦਸਤ ਵਰਗੇ ਲੱਛਣਾਂ ਨਾਲ ਲੜਨ 'ਚ ਮਦਦ ਕਰੇਗਾ।
ਮੇਥੀ ਦੇ ਦਾਣੇ
ਮਲੇਰੀਆ ਦੇ ਸੰਕਰਮਿਤ ਲੋਕਾਂ 'ਚ ਤੇਜ਼ ਬੁਖ਼ਾਰ ਦੇ ਕਾਰਨ ਵੀ ਸਰੀਰ 'ਚ ਕਮਜ਼ੋਰੀ ਆ ਜਾਂਦੀ ਹੈ। ਇਸ ਖਤਰਨਾਕ ਬੀਮਾਰੀ ਨਾਲ ਹੋਣ ਵਾਲੀ ਕਮਜ਼ੋਰੀ ਨੂੰ ਘੱਟ ਕਰਨ ਲਈ ਮੇਥੀ ਦੇ ਦਾਣੇ ਸਭ ਤੋਂ ਬਿਹਤਰ ਘਰੇਲੂ ਇਲਾਜ ਮੰਨਿਆ ਜਾਂਦਾ ਹੈ। ਇਹ ਤੁਹਾਡੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾ ਕੇ ਅਤੇ ਮਲੇਰੀਆ ਦੇ ਪਰਜੀਵੀਆਂ ਨੂੰ ਮਾਰ ਕੇ ਮਲੇਰੀਆ ਠੀਕ ਹੋਣ ਦੀ ਪ੍ਰਕਿਰਿਆ ਨੂੰ ਵਧਾਉਂਦੇ ਹਨ।
 

Aarti dhillon

This news is Content Editor Aarti dhillon