ਸਰੀਰਕ ਕਮਜ਼ੋਰੀ ਤੋਂ ਨਿਜ਼ਾਤ ਦਿਵਾਉਣਗੇ ਔਲਿਆਂ ਦੇ ਮੁਰੱਬੇ ਸਣੇ ਇਹ ਘਰੇਲੂ ਨੁਸਖ਼ੇ

07/20/2021 5:39:09 PM

ਨਵੀਂ ਦਿੱਲੀ- ਪ੍ਰਦੂਸ਼ਿਤ ਵਾਤਾਵਰਨ, ਗਲਤ ਖਾਣ ਪੀਣ, ਗਲਤ ਰਹਿਣ ਸਹਿਣ ਕਾਰਨ ਕਈ ਲੋਕ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਹਨ। ਅੱਜ ਕੱਲ ਜ਼ਿਆਦਾਤਰ ਲੋਕ ਕਮਜ਼ੋਰੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ। ਅੱਜ ਕੱਲ੍ਹ ਛੋਟੀ ਉਮਰ ਅਤੇ ਬਜ਼ੁਰਗ ਲੋਕ ਸਰੀਰਕ ਕਮਜ਼ੋਰੀ ਤੋਂ ਪ੍ਰੇਸ਼ਾਨ ਹਨ। ਸਰੀਰ ਦੀ ਕਮਜ਼ੋਰੀ ਦੂਰ ਕਰਨ ਲਈ ਇਹ ਆਰਟੀਕਲ ਬਹੁਤ ਹੀ ਫ਼ਾਇਦੇਮੰਦ ਹੈ। ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖ਼ੇ ਦੱਸਾਂਗੇ। ਜਿਨ੍ਹਾਂ ਨਾਲ ਸਰੀਰ ਦੀ ਕਮਜ਼ੋਰੀ ਦੂਰ ਕੀਤੀ ਜਾ ਸਕਦੀ ਹੈ। ਇਸ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ ਅਤੇ ਇਨ੍ਹਾਂ ਦਾ ਸੇਵਨ ਕਰਨਾ ਵੀ ਬਹੁਤ ਹੀ ਆਸਾਨ ਹੈ।
ਸਰੀਰ ਦੀ ਕਮਜ਼ੋਰੀ ਦੂਰ ਕਰਨ ਲਈ ਘਰੇਲੂ ਨੁਸਖ਼ੇ


ਪੁੰਗਰੇ ਹੋਏ ਛੋਲੇ

ਰੋਜ਼ਾਨਾ ਸਵੇਰੇ ਮੁੱਠੀ ਭਰ ਛੋਲੇ ਪਾਣੀ ਵਿੱਚ ਭਿਉਂ ਕੇ ਰੱਖੋ ਅਤੇ ਸ਼ਾਮ ਨੂੰ ਇਹ ਛੋਲੇ ਪਾਣੀ ਵਿੱਚੋਂ ਕੱਢ ਕੇ ਕੱਪੜੇ ਵਿੱਚ ਬੰਨ੍ਹ ਕੇ ਰੱਖੋ। ਅਗਲੀ ਸਵੇਰ ਤੱਕ ਇਹ ਛੋਲੇ ਪੁੰਗਰ ਜਾਣਗੇ। ਇਨ੍ਹਾਂ ਨੂੰ ਗੁੜ ਨਾਲ ਸੇਵਨ ਕਰੋ। ਕੁਝ ਹੀ ਦਿਨਾਂ ਵਿੱਚ ਸਰੀਰ ਦੀ ਕਮਜ਼ੋਰੀ ਹਮੇਸ਼ਾ ਲਈ ਦੂਰ ਹੋ ਜਾਵੇਗੀ।
ਖਜੂਰ
ਖਜੂਰ ਵਿੱਚ ਕਈ ਤਰ੍ਹਾਂ ਦੇ ਤੱਤ ਮੌਜੂਦ ਹੁੰਦੇ ਹਨ। ਜੋ ਸਾਡੇ ਸਰੀਰ ਨੂੰ ਤਾਕਤ ਅਤੇ ਐਨਰਜ਼ੀ ਦਿੰਦੇ ਹਨ। ਰੋਜ਼ਾਨਾ 4-5 ਖਜੂਰ ਖਾ ਕੇ ਇੱਕ ਗਿਲਾਸ ਦੁੱਧ ਦਾ ਪੀਣ ਨਾਲ ਸਰੀਰਕ ਕਮਜ਼ੋਰੀ ਦੂਰ ਹੋ ਜਾਂਦੀ ਹੈ।


ਅਖਰੋਟ
8 ਅਖਰੋਟ, 4 ਬਦਾਮ ਅਤੇ 10 ਮੁਨੱਕੇ ਰੋਜ਼ਾਨਾ ਸਵੇਰੇ ਸਵੇਰ ਸਮੇਂ ਖਾ ਕੇ ਉੱਪਰ ਦੀ ਦੁੱਧ ਪੀ ਲਓ। ਸਰੀਰ ਦੀ ਕਮਜ਼ੋਰੀ ਦੂਰ ਹੋ ਜਾਵੇਗੀ।
ਕਿਸ਼ਮਿਸ਼
ਸਵੇਰ ਦੇ ਸਮੇਂ ਲਗਭਗ 25-30 ਕਿਸ਼ਮਿਸ਼ ਗਰਮ ਪਾਣੀ ਵਿੱਚ ਧੋ ਕੇ ਸਾਫ਼ ਕਰ ਲਵੋ। ਫਿਰ ਉਸ ਨੂੰ ਕੱਚੇ ਦੁੱਧ ਵਿੱਚ ਰੱਖ ਦਿਓ ਇੱਕ ਘੰਟੇ ਬਾਅਦ ਕਿਸ਼ਮਿਸ਼ ਨੂੰ ਦੁੱਧ ਦੇ ਨਾਲ ਗਰਮ ਕਰੋ ਅਤੇ ਖਾਓ। ਅਜਿਹਾ ਕਰਨ ਨਾਲ ਖੂਨ ਵਧਦਾ ਹੈ, ਸਰੀਰ ਨੂੰ ਠੰਡ ਨਹੀਂ ਲੱਗਦੀ, ਪੁਰਾਣੀ ਬਿਮਾਰੀ, ਕਮਜ਼ੋਰੀ ਜਾਂ ਲਿਵਰ ਦੀ ਕਮਜ਼ੋਰੀ, ਬਦਹਜ਼ਮੀ ਦੂਰ ਹੁੰਦੀ ਹੈ।


ਅੰਜੀਰ
ਸੁੱਕੇ ਅੰਜੀਰ ਦੇ ਟੁਕੜੇ ਅਤੇ ਛਿੱਲੇ ਹੋਏ ਬਦਾਮ ਗਰਮ ਪਾਣੀ ਵਿੱਚ ਉਬਾਲੋ ਇਸ ਨੂੰ ਸੁੱਕਾ ਕੇ ਇਸ ਵਿੱਚ ਸ਼ੱਕਰ, ਪੀਸੀ ਹੋਈ ਇਲਾਇਚੀ, ਕੇਸਰ, ਪਿਸਤਾ ਅਤੇ ਬਾਦਾਮ ਬਰਾਬਰ ਮਾਤਰਾ ਵਿੱਚ ਮਿਲਾ ਕੇ 8-10 ਦਿਨ ਤੱਕ ਗਾਂ ਦੇ ਘਿਓ ਵਿੱਚ ਰੱਖ ਦਿਓ। ਉਸ ਤੋਂ ਬਾਅਦ ਰੋਜ਼ਾਨਾ ਸਵੇਰੇ 20 ਗ੍ਰਾਮ ਇਸ ਦਾ ਸੇਵਨ ਕਰੋ। ਇਹ ਸਰੀਰਕ ਕਮਜ਼ੋਰੀ ਦੂਰ ਕਰਦੀ ਹੈ ਅਤੇ ਛੋਟੇ ਬੱਚਿਆਂ ਲਈ ਤਾਂ ਇਹ ਬਹੁਤ ਜ਼ਿਆਦਾ ਗੁਣਕਾਰੀ ਹੈ।


ਛੁਹਾਰੇ
ਕਮਜ਼ੋਰੀ ਦੂਰ ਕਰਨ ਦਾ ਛੁਹਾਰੇ ਇੱਕ ਵਧੀਆ ਨੁਸਖ਼ਾ ਹੈ। ਛੁਹਾਰੇ ਦੁੱਧ ਵਿੱਚ ਉਬਾਲ ਕੇ ਰੋਜ਼ਾਨਾ ਸਵੇਰੇ-ਸ਼ਾਮ ਸੇਵਨ ਕਰੋ।
ਭੁੰਨਿਆ ਹੋਇਆ ਲਸਣ
ਭੁੰਨੇ ਹੋਏ ਲਸਣ ਦੇ ਵਿੱਚ ਉਹੀ ਗੁਣ ਹੁੰਦੇ ਹਨ ਜੋ ਸ਼ਿਲਾਜੀਤ ਦੇ ਵਿੱਚ ਹੁੰਦੇ ਹਨ। ਇਸ ਵਿੱਚ ਐਲੀਸਿਨ ਨਾਮ ਦਾ ਤੱਤ ਹੁੰਦਾ ਹੈ। ਜੋ ਸਾਡੇ ਹਾਰਮੋਨ ਦਾ ਲੈਵਲ ਬੈਲੰਸ ਕਰਦਾ ਹੈ। ਇਹ ਸਰੀਰ ਨੂੰ ਕਮਜ਼ੋਰੀ ਤੋਂ ਬਚਾਉਂਦਾ ਹੈ। 


ਔਲਿਆਂ ਦਾ ਮੁਰੱਬਾ
ਔਲਿਆਂ ਦੇ ਮੁਰੱਬੇ ਵਿਚ ਉਹ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ। ਜੋ ਸਾਡੇ ਸਰੀਰ ਨੂੰ ਭਰਪੂਰ ਮਾਤਰਾ ਵਿੱਚ ਊਰਜਾ ਦਿੰਦੇ ਹਨ। ਨਾਲ ਹੀ ਸਵੇਰ ਦੇ ਸਮੇਂ ਖਾਲੀ ਢਿੱਡ ਔਲਿਆਂ ਦਾ ਮੁਰੱਬਾ ਖਾਣ ਨਾਲ ਸਰੀਰ ਤਾਕਤਵਾਰ ਅਤੇ ਐਨਰਜੈਟਿਕ ਬਣਦਾ ਹੈ।

Aarti dhillon

This news is Content Editor Aarti dhillon