ਪੁਰਾਣੀ ਕਬਜ਼ ਤੋਂ ਮਿਲੇਗੀ ਰਾਹਤ, ਅੰਤੜੀਆਂ ਨੂੰ ਸਾਫ ਕਰ ਦੇਣਗੇ ਤ੍ਰਿਫਲਾ ਸਣੇ ਇਹ ਘਰੇਲੂ ਇਲਾਜ

07/22/2022 3:13:54 PM

ਨਵੀਂ ਦਿੱਲੀ- ਬੀਮਾਰੀ ਕੋਈ ਵੀ ਚੰਗੀ ਨਹੀਂ ਹੁੰਦੀ। ਥੋੜ੍ਹਾ ਜਿਹਾ ਬੁਖ਼ਾਰ ਤੁਹਾਡਾ ਸਰੀਰ ਤੋੜ ਕੇ ਰੱਖ ਦਿੰਦਾ ਹੈ। ਕਬਜ਼ ਦੀ ਸਮੱਸਿਆ ਵੀ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਖੜ੍ਹੀਆਂ ਕਰ ਦਿੰਦੀ ਹੈ। ਇਹ ਸਮੱਸਿਆ ਉਦੋਂ ਹੁੰਦੀ ਹੈ ਜਦੋਂ ਮਲ-ਮੂਤਰ ਘੱਟ ਹੋ ਜਾਂਦਾ ਹੈ ਜਾਂ ਇਹ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ। ਮਾਹਿਰਾਂ ਮੁਤਾਬਕ ਕਬਜ਼, ਗਲਤ ਖਾਣ-ਪੀਣ, ਰੂਟੀਨ 'ਚ ਬਦਲਾਅ ਦੇ ਘੱਟ ਸੇਵਨ ਕਰਨ ਦੇ ਕਾਰਨ ਹੋ ਸਕਦੀ ਹੈ। ਮੈਡੀਕਲ 'ਚ ਬੇਸ਼ੱਕ ਇਸ ਦੇ ਬਹੁਤ ਇਲਾਜ ਹਨ ਪਰ ਤੁਸੀਂ ਕੁਝ ਖ਼ਾਧ ਪਦਾਰਥਾਂ ਦਾ ਸੇਵਨ ਵਧਾ ਕੇ ਇਸ ਸਮੱਸਿਆ ਤੋਂ ਆਸਾਨੀ ਨਾਲ ਰਾਹਤ ਪਾ ਸਕਦੇ ਹੋ। 
ਕੀ ਕਹਿੰਦੇ ਹਨ ਮਾਹਿਰ? 
ਮਾਹਿਰਾਂ ਮੁਤਾਬਕ ਭਾਰਤ 'ਚ ਹਰ ਪੰਜ 'ਚੋਂ ਇਕ ਵਿਅਕਤੀ ਕਬਜ਼ ਦੀ ਸਮੱਸਿਆ ਤੋਂ ਪੀੜਤ ਹੈ। ਇਹ ਸਮੱਸਿਆ ਨਾ ਸਿਰਫ਼ ਸਾਰਾ ਦਿਨ ਬੈਚੇਨੀ ਦਾ ਕਾਰਨ ਹੁੰਦੀ ਹੈ, ਸਗੋਂ ਪੁਰਾਣੀਆਂ ਵੀ ਕਈ ਬੀਮਾਰੀਆਂ ਦਾ ਵੀ ਕਾਰਨ ਹੋ ਸਕਦੀ ਹੈ। ਕਬਜ਼ ਦੇ ਕਈ ਇਲਾਜ ਹਨ ਪਰ ਤੁਸੀਂ ਕੁਝ ਘਰੇਲੂ ਨੁਸਖ਼ਿਆਂ ਦੇ ਰਾਹੀਂ ਵੀ ਇਸ ਬੀਮਾਰੀ ਤੋਂ ਰਾਹਤ ਪਾ ਸਕਦੇ ਹੋ।


ਸੁੱਕਾ ਆਲੂ ਬੁਖ਼ਾਰਾ
ਕਬਜ਼ ਤੋਂ ਰਾਹਤ ਪਾਉਣ ਲਈ ਤੁਸੀਂ ਸੁੱਕੇ ਆਲੂ ਬੁਖ਼ਾਰੇ ਦਾ ਸੇਵਨ ਕਰ ਸਕਦੇ ਹੋ। ਇਸ ਸਮੱਸਿਆ ਲਈ ਇਹ ਉਪਾਅ ਬਹੁਤ ਹੀ ਕਾਰਗਰ ਹੈ। ਇਸ 'ਚ ਸੋਰਬੀਟੋਲ ਪਾਇਆ ਜਾਂਦਾ ਹੈ, ਜਿਸ ਨਾਲ ਤੁਹਾਡਾ ਸਰੀਰ ਖਾਣਾ ਪਚਾਉਂਦਾ ਹੈ। ਇਹ ਤੁਹਾਡੀਆਂ ਅੰਤੜੀਆਂ 'ਚੋਂ ਪਾਣੀ ਖਿੱਚ ਕੇ, ਮਲ-ਮੂਤਰ ਦੀ ਪ੍ਰਤੀਕਿਰਿਆ ਨੂੰ ਵਾਧਾ ਦਿੰਦਾ ਹੈ, ਜਿਸ ਨਾਲ ਕਬਜ਼ ਵਰਗੀ ਸਮੱਸਿਆ ਘੱਟ ਹੋ ਸਕਦੀ ਹੈ।


ਵੈਜੀਟੇਬਲ ਜੂਸ ਪੀਓ
ਤੁਸੀਂ ਨਾਸ਼ਤੇ ਤੋਂ ਬਾਅਦ ਅਤੇ ਲੰਚ ਤੋਂ ਪਹਿਲਾਂ ਜਾਂ ਫਿਰ ਸ਼ਾਮ ਨੂੰ ਆਪਣੀਆਂ ਪਸੰਦੀਦਾ ਸਬਜ਼ੀਆਂ ਨਾਲ ਤਿਆਰ ਕੀਤਾ ਗਿਆ ਰਸ ਜੂਸ ਸਕਦੇ ਹੋ। ਕਬਜ਼ ਲਈ ਵੈਜੀਟੇਬਲ ਜੂਸ ਪੀ ਸਕਦੇ ਹੋ। ਤੁਸੀਂ ਪਾਲਕ, ਟਮਾਟਰ, ਚੁਕੰਦਰ, ਨਿੰਬੂ ਦਾ ਰਸ, ਅਦਰਕ ਇਨ੍ਹਾਂ ਸਭ ਚੀਜ਼ਾਂ ਨੂੰ ਮਿਲਾ ਕੇ ਤਾਜ਼ਾ ਰਸ ਬਣਾ ਸਕਦੇ ਹੋ।


ਕਬਜ਼ ਦੇ ਘਰੇਲੂ ਉਪਾਅ 
ਤ੍ਰਿਫਲਾ 

ਤ੍ਰਿਫਲਾ ਦਾ ਸੇਵਨ ਤੁਸੀਂ ਕਬਜ਼ ਤੋਂ ਰਾਹਤ ਪਾਉਣ ਦੇ ਲਈ ਕਰ ਸਕਦੇ ਹੋ। ਇਹ ਤਿੰਨ ਮਹੱਤਵਪੂਰਨ ਜੜ੍ਹੀ-ਬੂਟੀਆਂ ਦਾ ਮਿਸ਼ਰਨ ਹੁੰਦਾ ਹੈ। ਔਲੇ, ਹਰੜ ਅਤੇ ਬਹੇੜਾ ਇਹ ਤਿੰਨੇ ਚੀਜ਼ਾਂ ਕਬਜ਼ ਤੋਂ ਰਾਹਤ ਪਾਉਣ 'ਚ ਅਸਰਦਾਰ ਹੁੰਦੀਆਂ ਹਨ। ਸੌਣ ਤੋਂ ਪਹਿਲਾਂ ਤੁਸੀਂ ਇਕ ਕੱਪ ਗਰਮ ਦੁੱਧ 'ਚ ਅੱਧਾ ਚਮਚਾ ਤ੍ਰਿਫਲਾ ਪਾਊਡਰ ਮਿਲਾ ਕੇ ਇਸ ਦਾ ਸੇਵਨ ਕਰ ਸਕਦੇ ਹੈ। 


ਓਟਸ
ਓਟਸ ਦਾ ਸੇਵਨ ਵੀ ਤੁਸੀਂ ਕਬਜ਼ ਤੋਂ ਰਾਹਤ ਪਾਉਣ ਲਈ ਕਰ ਸਕਦੇ ਹੋ। ਇਹ ਬੀਟਾ-ਗਲੂਕੇਨਸ ਨਾਲ ਭਰਪੂਰ ਹੁੰਦਾ ਹੈ। ਓਟਸ ਇਕ ਤਰ੍ਹਾਂ ਦਾ ਘੁਲਣਸ਼ੀਲ ਫਾਈਬਰ ਹੁੰਦਾ ਹੈ, ਜੋ ਤੁਹਾਡੇ ਢਿੱਡ ਦੇ ਕੰਮ ਕਰਨ ਦੇ ਤਰੀਕੇ ਨੂੰ ਵਾਧਾ ਦਿੰਦਾ ਹੈ। ਇਸ ਤੋਂ ਇਲਾਵਾ ਇਹ ਅੰਤੜੀਆਂ 'ਚ ਚੰਗੇ ਬੈਕਟਰੀਆ ਵਧਾਉਣ 'ਚ ਵੀ ਸਹਾਇਤਾ ਕਰਦਾ ਹੈ, ਇਸ ਦਾ ਸੇਵਨ ਕਰਨ ਨਾਲ ਤੁਹਾਡੀਆਂ ਅੰਤੜੀਆਂ ਚੰਗੀ ਤਰ੍ਹਾਂ ਨਾਲ ਕੰਮ ਕਰਦੀਆਂ ਹਨ।


ਘਿਓ 
ਘਿਓ 'ਚ ਪਾਈ ਜਾਣ ਵਾਲੀ ਬਿਊਟਾਯਰੇਟ ਸਮੱਗਰੀ ਕਬਜ਼ ਦੇ ਲਈ ਇਕ ਅਦਭੁੱਤ ਕੰਮ ਕਰਦੀਆਂ ਹਨ। ਘਿਓ 'ਚ ਪਾਈ ਜਾਣ ਵਾਲੀ ਤੈਲੀ ਬਨਾਵਟ ਚਿਕਨਾਈ ਵਾਲੇ ਤੇਲ ਦੇ ਰੂਪ 'ਚ ਕੰਮ ਕਰਦੀ ਹੈ। ਇਹ ਤੁਹਾਡੇ ਮਲ-ਮੂਤਰ ਦੀ ਕਠੋਰਤਾ ਨੂੰ ਤੋੜ ਕੇ ਠੀਕ ਕਰਦਾ ਹੈ। ਖਾਣੇ 'ਚ ਘਿਓ ਦਾ ਸੇਵਨ ਕਰਨ ਨਾਲ ਮਲ-ਮੂਤਰ ਨੂੰ ਨਿਯਮਿਤ ਅਤੇ ਆਸਾਨ ਬਣਾਉਣ 'ਚ ਵੀ ਸਹਾਇਤਾ ਕਰਦਾ ਹੈ।

Aarti dhillon

This news is Content Editor Aarti dhillon