''ਤੰਦਰੁਸਤ'' ਰਹਿਣ ਲਈ ਬਰਸਾਤ ਦੇ ਮੌਸਮ ''ਚ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਨਹੀਂ ਹੋਵੋਗੇ ਕਦੇ ਬਿਮਾਰ

07/22/2021 5:47:41 PM

ਨਵੀਂ ਦਿੱਲੀ : ਬਰਸਾਤ ਦਾ ਮੌਸਮ ਕਈ ਬਿਮਾਰੀਆਂ ਨੂੰ ਲੈ ਕੇ ਆਉਂਦਾ ਹੈ। ਇਸ ਮੌਸਮ 'ਚ ਬੁਖ਼ਾਰ, ਮਲੇਰੀਆ, ਡੇਂਗੂ, ਐਲਰਜੀ ਅਤੇ ਸਕਿਨ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਇਸ ਮੌਸਮ 'ਚ ਆਪਣਾ ਖ਼ਾਸ ਖ਼ਿਆਲ ਰੱਖਣਾ ਜ਼ਰੂਰੀ ਹੈ। ਬਰਸਾਤ ਦੇ ਮੌਸਮ 'ਚ ਮੱਛਰ ਨਾਲ ਫੈਲਣ ਵਾਲੀਆਂ ਬਿਮਾਰੀਆਂ ਤੇਜ਼ੀ ਨਾਲ ਫੈਲਦੀਆਂ ਹਨ ਇਸ ਲਈ ਇਸ ਮੌਸਮ 'ਚ ਖਾਣ-ਪੀਣ ਤੋਂ ਲੈ ਕੇ ਰਹਿਣ-ਸਹਿਣ ਤੱਕ ਦਾ ਖ਼ਾਸ ਖ਼ਿਆਲ ਰੱਖਣਾ ਪੈਂਦਾ ਹੈ। ਆਓ ਜਾਣਦੇ ਹਾਂ ਕਿ ਮੌਨਸੂਨ ਦੇ ਮੌਸਮ 'ਚ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।


ਇਮਿਊਨਿਟੀ ਵਧਾਉਣ ਵਾਲਾ ਭੋਜਨ ਖਾਓ
ਇਮਿਊਨਿਟੀ ਤੁਹਾਡੇ ਸਰੀਰ ਦੀ ਬੁਨਿਆਦ ਹੈ ਇਸ ਲਈ ਆਪਣੀ ਡਾਈਟ 'ਚ ਅਜਿਹੇ ਖ਼ਾਦ ਪਦਾਰਥਾਂ ਨੂੰ ਸ਼ਾਮਲ ਕਰੋ, ਜੋ ਇਮਿਊਨਿਟੀ ਵਧਾਉਣ 'ਚ ਮਦਦ ਕਰਦੇ ਹਨ। ਇਸ ਮੌਸਮ 'ਚ ਬ੍ਰੋਕਲੀ, ਗਾਜਰ, ਹਲਦੀ, ਲਸਣ ਅਤੇ ਅਦਰਕ ਨੂੰ ਆਪਣੇ ਖਾਣੇ 'ਚ ਸ਼ਾਮਲ ਕਰੋ। ਇਹ ਸਕਿਨ ਦੇ ਨਾਲ-ਨਾਲ ਵਾਲ਼ਾਂ ਲਈ ਵੀ ਬਹੁਤ ਫ਼ਾਇਦੇਮੰਦ ਹੈ। ਅਦਰਕ ਅਤੇ ਲਸਣ 'ਚ ਐਂਟੀ-ਬੈਕਟੀਰੀਅਲ ਤੱਤ ਪਾਏ ਜਾਂਦੇ ਹਨ ਜੋ ਸਾਹ, ਸਕਿਨ ਅਤੇ ਸਰਦੀ-ਜੁਕਾਮ ਦੀ ਸਮੱਸਿਆ ਨੂੰ ਦੂਰ ਕਰਦੇ ਹਨ। 
ਬਾਹਰ ਦਾ ਖਾਣਾ ਨਾ ਖਾਓ
ਇਸ ਸਮੇਂ ਬਾਹਰ ਦਾ ਖਾਣਾ ਬਿਲਕੁੱਲ ਨਾ ਖਾਓ। ਇਸ ਤੋਂ ਇਲਾਵਾ ਦੇਰ ਤਕ ਕੱਟ ਕੇ ਰੱਖੇ ਗਏ ਫਲ਼ ਅਤੇ ਸਬਜ਼ੀਆਂ ਵੀ ਨਾ ਖਾਓ।


ਮੱਛਰਾਂ ਤੋਂ ਬਚ ਕੇ ਰਹੋ
ਬਾਰਸ਼ ਦੇ ਮੌਸਮ 'ਚ ਬਹੁਤ ਸਾਰੇ ਲੋਕ ਮਲੇਰੀਏ ਤੋਂ ਵੀ ਪੀੜਤ ਹੋ ਜਾਂਦੇ ਹਨ। ਇਸ ਲਈ ਇਸ ਮੌਸਮ 'ਚ ਮੱਛਰਾਂ ਤੋਂ ਬਚ ਕੇ ਰਹਿਣਾ ਜ਼ਰੂਰੀ ਹੈ। ਗੰਦੇ ਪਾਣੀ ਤੋਂ ਬਚੋ ਅਤੇ ਘਰ ਦੇ ਆਸ-ਪਾਸ ਪਾਣੀ ਜਮ੍ਹਾ ਨਾ ਹੋਣ ਦਿਓ। ਇਸ ਤੋਂ ਇਲਾਵਾ ਇਸ ਮੌਸਮ 'ਚ ਪੂਰੀਆਂ ਬਾਹਾਂ ਦੇ ਕੱਪੜੇ ਪਾਓ।


ਚਮੜੀ ਦਾ ਰੱਖੋ ਖ਼ਿਆਲ
ਬਾਰਿਸ਼ ਦੇ ਮੌਸਮ 'ਚ ਐਲਰਜੀ ਅਤੇ ਚਮੜੀ ਸਬੰਧੀ ਦਿੱਕਤਾਂ ਵੀ ਵੱਧ ਜਾਂਦੀਆਂ ਹਨ। ਜੇਕਰ ਤੁਹਾਨੂੰ ਪਹਿਲਾਂ ਤੋਂ ਹੀ ਚਮੜੀ ਸਬੰਧੀ ਕੋਈ ਸਮੱਸਿਆ ਹੈ ਕਿ ਇਸ ਮੌਸਮ 'ਚ ਮੀਂਹ 'ਚ ਜਾਣ ਤੋਂ ਬਚੋ। ਜੇਕਰ ਤੁਸੀਂ ਘਰ ਤੋਂ ਬਾਹਰ ਹੋ ਅਤੇ ਮੀਂਹ 'ਚ ਭਿੱਜ ਗਏ ਹੋ ਤਾਂ ਘਰ ਵਾਪਸ ਆਉਂਦੇ ਹੀ ਸਾਫ਼ ਪਾਣੀ ਨਾਲ ਨਹਾਓ।

Aarti dhillon

This news is Content Editor Aarti dhillon