ਫ਼ਲਾਂ ਦੇ ਨਾਲ ਸੇਂਧਾ ਲੂਣ ਦਾ ਇਸਤੇਮਾਲ ਹੋ ਸਕਦੈ ਖਤਰਨਾਕ, ਜਾਣੋ ਮਾਹਰਾਂ ਦੀ ਰਾਏ

09/27/2022 3:25:48 PM

ਨਵੀਂ ਦਿੱਲੀ- ਨਰਾਤਿਆਂ ਦਾ ਪਾਵਨ ਤਿਉਹਾਰ ਸ਼ੁਰੂ ਹੋ ਚੁੱਕਾ ਹੈ। ਇਨ੍ਹਾਂ ਨੌ ਦਿਨਾਂ ਦੌਰਾਨ ਹਿੰਦੂ ਧਰਮ ਦੇ ਲੋਕ ਮਾਤਾ ਦੁਰਗਾ ਦੀ ਭਗਤੀ ਕਰਦੇ ਹਨ। ਥਾਂ-ਥਾਂ ਮਾਤਾ ਦੀ ਮੂਰਤੀ ਸਥਾਪਿਤ ਕੀਤੀ ਜਾਂਦੀ ਹੈ। ਕੁਝ ਲੋਕ ਨਰਾਤਿਆਂ 'ਚ ਨੌ ਦਿਨਾਂ ਦਾ ਵਰਤ ਰੱਖਦੇ ਹਨ ਤਾਂ ਉਧਰ ਕਈ ਲੋਕ ਇਕ ਜਾਂ ਦੋ ਦਿਨ ਦਾ ਵਰਤ ਰੱਖਦੇ ਹਨ। ਵਰਤ ਰੱਖਦੇ ਸਮੇਂ ਜ਼ਰੂਰੀ ਹੈ ਕਿ ਤੁਸੀਂ ਫ਼ਲਹਾਲ 'ਚ ਉਨ੍ਹਾਂ ਚੀਜ਼ਾਂ ਨੂੰ ਖਾਓ ਜੋ ਤੁਹਾਨੂੰ ਪੂਰਾ ਦਿਨ ਐਨਰਜੈਟਿਕ ਰੱਖਣ। ਇਸ ਲਈ ਲੋਕ ਵਰਤ 'ਚ ਫ਼ਲ ਖਾਂਦੇ ਹਨ ਕਿਉਂਕਿ ਇਹ ਨਿਊਟ੍ਰੀਐਂਟਸ ਨਾਲ ਭਰਪੂਰ ਹੁੰਦੇ ਹਨ। ਕਈ ਵਾਰ ਅਸੀਂ ਫ਼ਲਾਂ ਦੇ ਉਪਰ ਸੇਂਧਾ ਲੂਣ ਛਿੜਕ ਕੇ ਖਾਂਦੇ ਹਾਂ ਪਰ ਕੀ ਤੁਸੀਂ ਜਾਣਦੇ ਹੋ ਕਿ ਅਜਿਹਾ ਕਰਨਾ ਸਿਹਤ ਲਈ ਨੁਕਸਾਨਦਾਇਕ ਹੈ। ਆਓ ਜਾਣਦੇ ਹਾਂ ਕਿ ਅਜਿਹਾ ਕਿਉਂ ਹੈ।


ਫ਼ਾਇਦੇਮੰਦ ਨਹੀਂ ਹਨ ਇਹ ਫ਼ਲ
ਮਾਹਰਾਂ ਮੁਤਾਬਕ ਲੂਣ ਬਿਨਾਂ ਫ਼ਲਾਂ ਦੇ ਸਿਹਤ ਨੂੰ ਜ਼ਿਆਦਾ ਫ਼ਾਇਦੇ ਹੁੰਦੇ ਹਨ ਬਜਾਏ ਉਨ੍ਹਾਂ ਫ਼ਲਾਂ ਦੇ ਜਿਨ੍ਹਾਂ 'ਚ ਸੇਂਧਾ ਲੂਣ ਜਾਂ ਫਿਰ ਚਾਟ ਮਸਾਲਾ ਪਾਇਆ ਜਾਂਦਾ ਹੈ। ਇਸ ਕੰਬੀਨੇਸ਼ਨ ਨੂੰ ਖਾਣ ਨਾਲ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਵਧਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿ ਕਿਉਂਕਿ ਲੂਣ 'ਚ ਆਇਓਡੀਨ ਨਹੀਂ ਹੁੰਦਾ, ਜਿਸ ਕਾਰਨ ਇਸ ਦਾ ਸੇਵਨ ਕਰਨਾ ਹੈਲਦੀ ਨਹੀਂ ਹੁੰਦਾ ਹੈ।

ਪਾਇਆ ਜਾਂਦਾ ਹੈ ਜ਼ਿਆਦਾ ਪੋਟਾਸ਼ੀਅਮ
ਨਾਨ ਆਇਓਡੀਨ ਲੂਣ 'ਚ ਪੋਟਾਸ਼ੀਅਮ ਦੀ ਜ਼ਿਆਦਾ ਮਾਤਰਾ ਪਾਈ ਜਾਂਦੀ ਹੈ ਜਿਸ ਦਾ ਸੇਵਨ ਕਰਨਾ ਦਿਲ ਦੇ ਮਰੀਜ਼ਾਂ ਲਈ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। ਇਸ ਤੋ ਇਲਾਵਾ ਫ਼ਲਾਂ ਦੇ ਨਾਲ ਸੇਂਧਾ ਲੂਣ ਮਿਲਾ ਕੇ ਖਾਣ ਨਾਲ ਢਿੱਡ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਤੁਸੀਂ ਚਾਹੋ ਤਾਂ ਫ਼ਲ ਦੇ ਨਾਲ ਨਾਰਮਲ ਸਾਲਟ ਅਤੇ ਨਿੰਬੂ ਮਿਲਾ ਕੇ ਖਾ ਸਕਦੇ ਹੋ।


ਸ਼ੂਗਰ ਦੇ ਮਰੀਜ਼ ਇਹ ਨਾ ਕਰਨ
ਜਿਨ੍ਹਾਂ ਲੋਕਾਂ ਨੂੰ ਸ਼ੂਗਰ ਹੈ ਅਤੇ ਉਹ ਵਰਤ ਰੱਖ ਰਹੇ ਹਨ ਤਾਂ ਦਿਨ 'ਚ 2 ਵਾਰ ਤੋਂ ਜ਼ਿਆਦਾ ਫ਼ਲ ਦਾ ਸੇਵਨ ਨਾ ਕਰੋ ਅਤੇ ਫਰੂਟ ਚਾਟ 'ਚ ਵੀ ਕਦੇ ਵੀ ਬਾਹਰ ਤੋਂ ਖੰਡ ਨਾ ਮਿਲਾਓ ਕਿਉਂਕਿ ਫ਼ਲਾਂ 'ਚ ਪਹਿਲਾਂ ਤੋਂ ਹੀ ਸ਼ੂਗਰ ਮੌਜੂਦ ਹੁੰਦੀ ਹੈ। ਇਸ ਲਈ ਜ਼ਿਆਦਾ ਸ਼ੂਗਰ ਦਾ ਸੇਵਨ ਤੁਹਾਡੇ ਲਈ ਹਾਨੀਕਾਰਕ ਹੋ ਸਕਦਾ ਹੈ।

Aarti dhillon

This news is Content Editor Aarti dhillon