Health Tips: ਬਦਲਦੇ ਮੌਸਮ ''ਚ ਟਾਇਫਾਈਡ ਦੀ ਸਮੱਸਿਆ ਤੋਂ ਹੋ ਪਰੇਸ਼ਾਨ ਤਾਂ ਅਪਣਾਓ ਇਹ ਨੁਸਖ਼ੇ

11/14/2023 10:41:20 AM

ਜਲੰਧਰ - ਬਦਲਦੇ ਮੌਸਮ ’ਚ ਬੀਮਾਰੀਆਂ ਹੋਣ ਦਾ ਖ਼ਤਰਾ ਕਈ ਗੁਣਾਂ ਵੱਧ ਜਾਂਦਾ ਹੈ। ਇਸ ਦੌਰਾਨ ਟਾਇਫਾਈਡ ਯਾਨੀ ਬੁਖ਼ਾਰ ਦੀ ਸਮੱਸਿਆ ਹੋਣਾ ਆਮ ਗੱਲ ਹੈ। ਬਲੱਡ ’ਚ ਬੈਕਟੀਰੀਆ ਸ਼ਾਮਲ ਹੋਣ ਕਰਕੇ ਟਾਇਫਾਈਡ ਵਰਗੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਟਾਇਫਾਈਡ ਵਾਲਾ ਬੁਖ਼ਾਰ ਕਦੇ ਤੇਜ਼ ਅਤੇ ਕਦੇ ਘੱਟ ਹੁੰਦਾ ਹੈ। ਇਸ ਨਾਲ ਭੁੱਖ ਘੱਟ ਲੱਗਦੀ ਹੈ, ਸਰੀਰ ਟੁੱਟਦਾ ਹੈ ਅਤੇ ਪਿਆਸ ਵੀ ਬਹੁਤ ਘੱਟ ਲੱਗਦੀ ਹੈ। ਇਸ ਤੋਂ ਇਲਾਵਾ ਢਿੱਡ ’ਚ ਦਰਦ, ਭਾਰੀਪਣ ਅਤੇ ਕਦੇ-ਕਦੇ ਸਿਰ ’ਚ ਦਰਦ ਹੋਣ ਲੱਗ ਜਾਂਦਾ ਹੈ। ਟਾਇਫਾਈਡ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਘਰੇਲੂ ਨੁਸਖ਼ਿਆਂ ਦੀ ਵਰਤੋਂ ਕਰ ਸਕਦੇ ਹੋ, ਜਿਵੇਂ

ਸੇਬ ਦਾ ਸਿਰਕਾ 
ਟਾਇਫਾਈਡ ਤੋਂ ਛੁਟਕਾਰਾ ਦਿਵਾਉਣ ਲਈ ਸੇਬ ਦਾ ਸਿਰਕਾ ਵੀ ਬੇਹੱਦ ਲਾਹੇਵੰਦ ਹੁੰਦਾ ਹੈ। ਟਾਇਫਾਈਡ ਬੁਖ਼ਾਰ ਹੋਣ ’ਤੇ ਸੇਬ ਦੇ ਸਿਰਕੇ ’ਚ ਤੁਸੀਂ ਇਕ ਚਮਚ ਸ਼ਹਿਦ ਮਿਲਾ ਕੇ ਪੀ ਸਕਦੇ ਹੋ। ਸੇਬ ਦੇ ਸਿਰਕੇ ’ਚ ਮੌਜੂਦ ਮਿਨਰਲਸ ਨਾ ਤੁਹਾਨੂੰ ਬੁਖ਼ਾਰ ਤੋਂ ਨਿਜ਼ਾਤ ਦਿਵਾਉਂਦੇ ਹਨ ਸਗੋਂ ਸਿਹਤਮੰਦ ਵੀ ਰੱਖਦੇ ਹਨ। 

ਤੁਲਸੀ ਦਾ ਸੇਵਨ 
ਆਯੁਰਵੈਦਿਕ ਗੁਣ ਹੋਣ ਦੇ ਨਾਲ-ਨਾਲ ਐਂਟੀਬਾਓਟਿਕ ਅਤੇ ਐਂਟੀ ਬੈਕਟੀਰੀਆ ਗੁਣਾਂ ਨਾਲ ਭਰਪੂਰ ਤੁਲਸੀ ਦਾ ਸੇਵਨ ਤੁਹਾਨੂੰ ਟਾਇਫਾਈਡ ਤੋਂ ਨਿਜਾਤ ਦਿਵਾਏਗਾ। 2 ਗਿਲਾਸ ਪਾਣੀ ’ਚ ਕੁਝ ਤੁਲਸੀ ਦੀਆਂ ਪੱਤੀਆਂ ਮਿਲਾ ਲਵੋ। ਫਿਰ ਉਸ ’ਚ ਅਦਰਕ ਅਤੇ ਲੌਂਗ ਮਿਲਾ ਕੇ ਉਬਾਲ ਲਵੋ। ਫਿਰ ਦਿਨ ’ਚ ਦੋ ਘੰਟੇ ਬਾਅਦ ਇਸ ਪਾਣੀ ਦੀ ਵਰਤੋਂ ਕਰੋ। ਅਜਿਹਾ ਕਰਨ ਦੇ ਨਾਲ ਟਾਇਫਾਈਡ ਦੀ ਸਮੱਸਿਆ ਤੋਂ ਨਿਜਾਤ ਮਿਲਦਾ ਹੈ। 

ਲਸਣ ਦੀ ਵਰਤੋਂ 
ਟਾਇਫਾਈਡ ਹੋਣ ’ਤੇ ਤੁਸੀਂ ਲਸਣ ਦੀ ਵੀ ਵਰਤੋਂ ਕਰ ਸਕਦੇ ਹੋ। ਐਂਟੀਬਾਓਟਿਕ ਗੁਣਾਂ ਨਾਲ ਭਰਪੂਰ ਲਸਣ ਟਾਇਫਾਈਡ ਦੇ ਬੈਕਟੀਰੀਆ ਨੂੰ ਖਤਮ ਕਰਕੇ ਤੁਹਾਨੂੰ ਇਸ ਬੁਖ਼ਾਰ ਤੋਂ ਨਿਜਾਤ ਦਿਵਾਉਂਦਾ ਹੈ। 

ਨਿੰਮ ਦਾ ਇੰਝ ਕਰੋ ਸੇਵਨ 
ਨਿੰਮ ਦੀਆਂ ਪੱਤੀਆਂ ਨੂੰ ਚਬਾਓ ਜਾਂ ਫਿਰ ਨਿੰਮ ਦੀਆਂ ਪੱਤੀਆਂ ਨੂੰ ਪਾਣੀ ’ਚ ਉਬਾਲ ਕੇ ਉਸ ਪਾਣੀ ਨਾਲ ਨਹਾਓ। ਅਜਿਹਾ ਕਰਨ ਦੇ ਨਾਲ ਬੁਖ਼ਾਰ ਤੋਂ ਨਿਜ਼ਾਤ ਮਿਲੇਗਾ। 

ਸਰੋਂ ਦੇ ਤੇਲ ਦੀ ਇੰਝ ਕਰੋ ਮਾਲਿਸ਼ 
ਟਾਇਫਾਈਡ ਹੋਣ ’ਤੇ ਤੁਸੀਂ ਸਰੋਂ ਦੇ ਤੇਲ ਦੀ ਵੀ ਮਾਲਿਸ਼ ਕਰ ਸਕਦੇ ਹੋ। ਸਰੋਂ ਦੇ ਤੇਲ ’ਚ ਲਸਣ ਦੀਆਂ ਕੁਝ ਤੁਰੀਆਂ ਮਿਲਾ ਕੇ ਫਿਰ ਤਲੀਆਂ ਦੀ ਮਾਲਿਸ਼ ਕਰੋ। ਅਜਿਹਾ ਕਰਨ ਦੇ ਨਾਲ ਬੁਖ਼ਾਰ ਤੋਂ ਨਿਜ਼ਾਤ ਮਿਲੇਗਾ। 

sunita

This news is Content Editor sunita