ਇਨ੍ਹਾਂ ਤਰੀਕਿਆਂ ਨਾਲ ਕਰੋ ਦੂਰ Diaper Rash

05/24/2017 5:56:14 PM


ਜਲੰਧਰ— ਬੱਚਿਆਂ ਨੂੰ ਗਿੱਲਾ ਹੋਣ ਤੋਂ ਬਚਾਉਣ ਲਈ ਲੋਕ ਡਾਇਪਰ ਦੀ ਵਰਤੋਂ ਕਰਦੇ ਹਨ। ਬੱਚੇ ਦੇ ਕੱਪੜੇ ਬਾਰ-ਬਾਰ ਨਾ ਬਦਲਣੇ ਪੈਣ ਇਸ ਲਈ ਲੋਕ ਸਾਰਾ ਦਿਨ ਬੱਚੇ ਨੂੰ ਡਾਇਪਰ ਬੰਨੀ ਰੱਖਦੇ ਹਨ, ਜਿਸ ਨਾਲ ਉਸ ਦੀ ਸਕਿਨ 'ਤੇ ਰੈਸ਼ੀਸ ਪੈ ਜਾਂਦੇ ਹਨ। ਇਸ ਨਾਲ ਬੱਚੇ ਦੀ ਕੋਮਲ ਸਕਿਨ 'ਤੇ ਲਾਲ ਨਿਸ਼ਾਨ ਪੈ ਜਾਂਦੇ ਹਨ। ਇਸ ਨਾਲ ਬੱਚੇ ਨੂੰ ਜਲਨ ਹੁੰਦੀ ਹੈ ਅਤੇ ਉਹ ਚਿੜਚਿੜਾ ਹੋ ਜਾਂਦਾ ਹੈ। ਇਸ ਸਮੱਸਿਆ ਨੂੰ ਕੁਝ ਘਰੇਲੂ ਉਪਾਅ ਕਰਕੇ ਦੂਰ ਕੀਤਾ ਜਾ ਸਕਦਾ ਹੈ।
1. ਨਾਰੀਅਲ ਦਾ ਤੇਲ
ਨਾਰੀਅਲ ਤੇਲ ਵਿਟਾਮਿਨ ਈ ਨਾਲ ਭਰਪੂਰ ਹੁੰਦਾ ਹੈ। ਡਾਇਪਰ ਰੈਸ਼ੀਸ ਹੋਣ 'ਤੇ ਬੱਚੇ ਨੂੰ ਸਵਾਉਣ ਤੋਂ ਪਹਿਲਾਂ ਨਾਰੀਅਲ ਤੇਲ ਨਾਲ ਦੱਸ ਤੋਂ ਪੰਦਰਾਂ ਮਿੰਟ ਲਈ ਮਾਲਸ਼ ਕਰੋ।
2. ਜੈਤੂਨ ਦਾ ਤੇਲ
ਜੈਤੂਨ ਦਾ ਤੇਲ ਚੰਗਾ ਐਂਟੀਸੈਪਟਿਕ ਹੈ। ਇਸ ਨਾਲ ਫੰਗਲ ਅਤੇ ਬੈਕਟੀਰੀਅਲ ਇਨਫੈਕਸ਼ਨ ਦੂਰ ਹੁੰਦੀ ਹੈ। ਦਿਨ 'ਚ ਤਿੰਨ-ਚਾਰ ਵਾਰੀ ਜੈਤੂਨ ਦੇ ਤੇਲ ਦੀਆਂ ਦੋ ਬੂੰਦਾਂ ਨਾਲ ਬੱਚੇ ਦੀ ਮਾਲਸ਼ ਕਰੋ। ਇਸ ਨਾਲ ਰੈਸ਼ੀਸ ਜਲਦੀ ਠੀਕ ਹੋ ਜਾਂਦੇ ਹਨ।
3. ਕਾਰਨਸਟਾਰਚ (Cornstarch)
ਬੱਚੇ ਦੀ ਸਕਿਨ 'ਤੇ ਰੈਸ਼ੀਸ ਹੋਣ 'ਤੇ ਕਾਰਨਸਟਾਰਚ ਲਗਾਓ। ਇਸ ਨਾਲ ਬੱਚੇ ਨੂੰ ਜਲਦੀ ਆਰਾਮ ਮਿਲੇਗਾ। ਇਲਾਸਿਟਰ ਕਾਰਨ ਪਏ ਰੈਸ਼ੀਸ 'ਤੇ ਪਾਊਡਰ ਨਾ ਲਗਾਓ।