ਚਸ਼ਮੇ ਤੋਂ ਨਿਜ਼ਾਤ ਪਾਉਣ ਲਈ ਮੁਲੱਠੀ ਅਤੇ ਘਿਓ ਸਣੇ ਇਹ ਘਰੇਲੂ ਨੁਸਖ਼ੇ ਆਉਣਗੇ ਤੁਹਾਡੇ ਕੰਮ

07/11/2021 5:56:51 PM

ਨਵੀਂ ਦਿੱਲੀ: ਖ਼ਰਾਬ ਲਾਈਫ ਸਟਾਈਲ ਕਾਰਨ ਅੱਜ ਦੇ ਸਮੇਂ ’ਚ ਜ਼ਿਆਦਾਤਰ ਲੋਕ ਅੱਖਾਂ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਹਨ। ਜਿਸ ਕਾਰਨ ਅੱਖਾਂ ’ਤੇ ਚਸ਼ਮਾ ਲੱਗ ਜਾਂਦਾ ਹੈ। ਜੇਕਰ ਤੁਹਾਨੂੰ ਚਸ਼ਮਾ ਪਸੰਦ ਨਹੀਂ ਹੈ ਤਾਂ ਪਰੇਸ਼ਾਨ ਨਾ ਹੋਵੋ। ਅੱਖਾਂ ਦੀ ਰੋਸ਼ਨੀ ਨੂੰ ਬਿਹਤਰ ਬਣਾਉਣ ਲਈ ਘਰੇਲੂ ਉਪਾਅ ਦਾ ਵੀ ਸਹਾਰਾ ਲਿਆ ਜਾ ਸਕਦਾ ਹੈ। ਇਨ੍ਹਾਂ ਘਰੇਲੂ ਨੁਕਤਿਆਂ ਨਾਲ ਅੱਖਾਂ ’ਚ ਹੋਣ ਵਾਲੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਅੱਖਾਂ ਦੀ ਰੋਸ਼ਨੀ ਨੂੰ ਬਿਹਤਰ ਕਰਨ ਦੇ ਘਰੇਲੂ ਉਪਾਅ


1. ਬਦਾਮ ਅਤੇ ਸੌਂਫ ਨਾਲ ਅੱਖਾਂ ਦੀ ਸਮੱਸਿਆ ਕਰੋ ਦੂਰ
ਬਦਾਮ ਅਤੇ ਸੌਂਫ ਦੇ ਸੇਵਨ ਨਾਲ ਤੁਸੀਂ ਅੱਖਾਂ ਦੀ ਰੋਸ਼ਨੀ ਨੂੰ ਦਰੁਸਤ ਕਰ ਸਕਦੇ ਹੋ। ਇਸਦੇ ਲਈ 60 ਬਦਾਮ ਲਓ ਇਸ ਨੂੰ ਚੰਗੀ ਤਰ੍ਹਾਂ ਪੀਸ ਲਓ। ਇਸ ਤੋਂ ਬਾਅਦ ਇਸ ’ਚ ਕਰੀਬ 16 ਚਮਚੇ ਸੌਂਫ ਅਤੇ 12 ਚਮਚੇ ਮਿਸ਼ਰੀ ਪਾਓ। ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਪੀਸਣ ਤੋਂ ਬਾਅਦ ਇਕ ਕੱਚ ਦੀ ਬੋਤਲ ’ਚ ਰੱਖ ਦਿਓ। ਇਸ ਪਾਊਡਰ ਨੂੰ ਸੂਰਜ ਦੀਆਂ ਕਿਰਣਾਂ ਦੇ ਸੰਪਰਕ ’ਚ ਨਾ ਆਉਣ ਦਿਓ। ਇਸ ਤੋਂ ਬਾਅਦ 1 ਗਿਲਾਸ ਗਾਂ ਦੇ ਦੁੱਧ ’ਚ 2 ਚਮਚ ਪਾਊਡਰ ਮਿਲਾ ਕੇ ਇਸ ਦੁੱਧ ਦਾ ਸੇਵਨ ਕਰੋ। ਧਿਆਨ ਰਹੇ ਕਿ ਤੁਹਾਨੂੰ ਸਿਰਫ਼ ਗਾਂ ਦੇ ਦੁੱਧ ਦੇ ਨਾਲ ਹੀ ਇਸਦਾ ਸੇਵਨ ਕਰਨਾ ਹੈ। ਦੁੱਧ ਪੀਣ ਦੇ ਕਰੀਬ 2 ਘੰਟੇ ਤਕ ਕੁਝ ਵੀ ਨਹੀਂ ਖਾਣਾ। ਇਸ ਉਪਾਅ ਨੂੰ ਕਰੀਬ 3 ਤੋਂ 4 ਮਹੀਨੇ ਤਕ ਜ਼ਰੂਰ ਅਪਣਾਓ। ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਇਹ ਮਿਸ਼ਰਣ ਦੇਣਾ ਚਾਹੁੰਦੇ ਹੋ ਤਾਂ 1 ਗਿਲਾਸ ਦੁੱਧ ’ਚ ਸਿਰਫ਼ 1 ਚਮਚਾ ਪਾਊਡਰ ਹੀ ਮਿਲਾਓ। ਕਰੀਬ 2 ਮਹੀਨੇ ਤਕ ਉਨ੍ਹਾਂ ਨੂੰ ਇਹ ਮਿਸ਼ਰਣ ਦਿਓ।


2. ਤ੍ਰਿਫਲਾ ਅਤੇ ਘਿਓ
ਤ੍ਰਿਫਲਾ ਜੜ੍ਹੀ-ਬੂਟੀਆਂ ਦਾ ਮਿਸ਼ਰਣ ਹੁੰਦਾ ਹੈ। ਇਹ ਸਾਡੀ ਸਿਹਤ ਲਈ ਕਾਫ਼ੀ ਲਾਭਕਾਰੀ ਹੈ। ਜੇਕਰ ਤੁਸੀਂ ਅੱਖਾਂ ਦੀ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਨਿਯਮਿਤ ਰੂਪ ਨਾਲ ਤ੍ਰਿਫਲਾ ਅਤੇ ਘਿਓ ਦਾ ਸੇਵਨ ਕਰੋ। ਇਸ ਦਾ ਸੇਵਨ ਕਰਨ ਲਈ 3 ਚਮਚੇ ਤ੍ਰਿਫਲਾ ਪਾਊਡਰ ਲਓ। ਇਸ ’ਚ ਦੋ ਚਮਚ ਘਿਓ ਅਤੇ 1 ਚਮਚ ਸ਼ਹਿਦ ਮਿਕਸ ਕਰੋ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਇਸਦਾ ਸੇਵਨ ਕਰੋ। ਇਸ ਮਿਸ਼ਰਣ ਨੂੰ ਦਿਨ ’ਚ ਦੋ ਵਾਰ (ਸਵੇਰੇ ਖਾਲੀ ਢਿੱਡ ਅਤੇ ਰਾਤ ਦੇ ਖਾਣੇ ਤੋਂ ਪਹਿਲਾਂ) ਖਾਓ। ਕਿਸੇ ਮਾਹਿਰ ਦੀ ਸਲਾਹ ਅਨੁਸਾਰ ਹੀ ਇਸ ਦਾ ਸੇਵਨ ਕਰੋ।
3. ਮੁਲੱਠੀ ਅਤੇ ਸ਼ਹਿਦ
ਮੁਲੱਠੀ ਅਤੇ ਸ਼ਹਿਦ ਦੇ ਇਸਤੇਮਾਲ ਨਾਲ ਵੀ ਤੁਸੀਂ ਆਪਣੀਆਂ ਅੱਖਾਂ ਦੀ ਰੋਸ਼ਨੀ ਬਿਹਤਰ ਕਰ ਸਕਦੇ ਹੋ। ਇਸ ਦੇ ਲਈ ਅੱਧਾ ਚਮਚਾ ਮੁਲੱਠੀ ਦਾ ਪਾਊਡਰ ਲਓ। ਹੁਣ ਇਸ ’ਚ ਅੱਧਾ ਚਮਚਾ ਘਿਓ ਮਿਲਾਓ। ਇਸ ਮਿਸ਼ਰਣ ਨੂੰ ਦੋ ਕੱਪ ਦੁੱਧ ਦੇ ਨਾਲ ਮਿਲਾਓ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਨੂੰ ਪੀ ਲਓ। ਬਾਅਦ ’ਚ ਕਿਸੇ ਚੀਜ਼ ਦਾ ਸੇਵਨ ਨਹੀਂ ਕਰਨਾ।


4. ਤ੍ਰਿਫਲਾ ਅਤੇ ਕਾਲੀ ਮਿਰਚ
ਤ੍ਰਿਫਲਾ ਅਤੇ ਕਾਲੀ ਮਿਰਚ ਦੇ ਮਿਸ਼ਰਣ ਨਾਲ ਵੀ ਅੱਖਾਂ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ। ਇਸ ਦੇ ਲਈ ਸਭ ਤੋਂ ਪਹਿਲਾਂ 50 ਗ੍ਰਾਮ ਤ੍ਰਿਫਲਾ ਨੂੰ ਰਾਤ ਭਰ ਪਾਣੀ ’ਚ ਡਬੋ ਕੇ ਛੱਡ ਦਿਓ। ਸਵੇਰੇ ਇਸ ਨੂੰ ਆਪਣੇ ਸਾਫ਼ ਹੱਥਾਂ ਨਾਲ ਚੰਗੀ ਤਰ੍ਹਾਂ ਕੁਚਲ ਕੇ ਇਸ ਦਾ ਗੁੱਦਾ ਕੱਢ ਲਓ। ਹੁਣ ਇਸ ਗੁੱਦੇ ’ਚ ਦੋ ਚਮਚੇ ਗਾਂ ਦਾ ਘਿਓ ਅਤੇ ਕਾਲੀ ਮਿਰਚ ਪਾ ਕੇ ਤੜਕਾ ਲਗਾਓ ਅਤੇ ਇਸ ’ਚ ਸਵਾਦ ਅਨੁਸਾਰ ਲੂਣ ਮਿਲਾਓ। ਤਿਆਰ ਮਿਸ਼ਰਣ ਨੂੰ ਸਬਜ਼ੀ ਦੀ ਤਰ੍ਹਾਂ ਖਾ ਸਕਦੇ ਹੋ।


5. ਸ਼ਹਿਦ ਅਤੇ ਅਦਰਕ
ਸ਼ਹਿਦ ਅਤੇ ਅਦਰਕ ਤੁਹਾਡੇ ਲਈ ਬਿਹਤਰ ਆਈ ਡਰਾਪ ਦੇ ਰੂਪ ’ਚ ਕਾਰਜ ਕਰ ਸਕਦਾ ਹੈ। ਇਸ ਦੇ ਲਈ 1 ਚਮਚ ਅਦਰਕ ਦਾ ਜੂਸ, ਇਕ ਚਮਚਾ ਪਿਆਜ਼ ਦਾ ਰਸ, 1 ਚਮਚਾ ਨਿੰਬੂ ਅਤੇ ਤਿੰਨ ਚਮਚੇ ਸ਼ਹਿਦ ਲਓ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰੋ। ਇਸ ਤੋਂ ਬਾਅਦ ਇਸ ਨੂੰ ਇਕ ਬੋਤਲ ’ਚ ਰੱਖ ਕੇ ਫਰਿੱਜ ’ਚ ਰੱਖ ਦਿਓ। ਇਸ ਮਿਸ਼ਰਣ ਨੂੰ ਕਰੀਬ 3 ਮਹੀਨਿਆਂ ਤਕ ਦਿਨ ’ਚ ਦੋ ਵਾਰ ਆਪਣੀਆਂ ਅੱਖਾਂ ’ਚ ਪਾਓ। ਇਨ੍ਹਾਂ ਸਾਰੇ ਘਰੇਲੂ ਉਪਾਵਾਂ ਨਾਲ ਤੁਸੀਂ ਆਪਣੀਆਂ ਅੱਖਾਂ ਦੀ ਰੋਸ਼ਨੀ ਨੂੰ ਬਿਹਤਰ ਕਰ ਸਕਦੇ ਹੋ। ਕਿਸੇ ਆਯੁਰਵੈਦਿਕ ਹੈਲਥ ਐਕਸਪਰਟ ਦੀ ਸਲਾਹ ਅਨੁਸਾਰ ਹੀ ਇਨ੍ਹਾਂ ਨੁਕਤਿਆਂ ਦਾ ਇਸਤੇਮਾਲ ਕਰੋ।

Aarti dhillon

This news is Content Editor Aarti dhillon