ਬੀਬੀਆਂ ਲਈ ਬਹੁਤ ਫ਼ਾਇਦੇਮੰਦ ਹੈ ਸੁੱਕੀ ਮੇਥੀ, ਇੰਝ ਕਰੋ ਵਰਤੋਂ

10/24/2020 5:39:40 PM

ਜਲੰਧਰ: ਹਰ ਘਰ 'ਚ ਵਰਤੇ ਜਾਣ ਵਾਲੇ ਰਸੋਈ ਦੇ ਜ਼ਰੂਰੀ ਮਸਾਲਿਆਂ 'ਚ ਮੇਥੀ ਦੀ ਵੀ ਵਰਤੋਂ ਕੀਤੀ ਜਾਂਦੀ ਹੈ। ਬਹੁਤ ਸਾਰੇ ਲੋਕ ਕਸੂਰੀ ਮੇਥੀ ਦੀ ਵਰਤੋਂ ਸਬਜ਼ੀਆਂ ਦਾ ਸੁਆਦ ਵਧਾਉਣ ਲਈ ਕਰਦੇ ਹਨ। ਇਸ 'ਚ ਮਿਲਣ ਵਾਲੇ ਪੋਸ਼ਕ ਤੱਤ ਸਿਹਤ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦੇ ਹਨ। ਇਸ ਦੀਆਂ ਸੁੱਕੀਆਂ ਪੱਤੀਆਂ ਦੀ ਵਰਤੋਂ ਕਰ ਕੇ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਦੂਰ ਰੱਖਿਆ ਜਾ ਸਕਦਾ ਹੈ।


ਪੇਟ ਨੂੰ ਰੱਖੇ ਠੀਕ
ਜੇਕਰ ਤੁਸੀਂ ਪੇਟ ਸਬੰਧੀ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਕਸੂਰੀ ਮੇਥੀ ਨੂੰ ਆਪਣੇ ਖਾਣੇ ਦਾ ਹਿੱਸਾ ਜ਼ਰੂਰ ਬਣਾਓ। ਆਉ ਜਾਣਦੇ ਹਾਂ ਕਸੂਰੀ ਮੇਥੀ ਤੋਂ ਹੋਣ ਵਾਲੇ ਫ਼ਾਇਦਿਆਂ ਬਾਰੇ 'ਚ : 
ਗ਼ਲਤ ਖਾਣ-ਪੀਣ ਨਾਲ ਪੇਟ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਹੋ ਜਾਂਦੀਆਂ ਹਨ। ਗੈਸ ਅਤੇ ਡਾਈਰੀਆਂ ਵਰਗੀਆਂ ਸਮੱਸਿਆਵਾਂ ਹੋਣ 'ਤੇ ਕਸੂਰੀ ਮੇਥੀ ਪੀਸ ਲਓ ਅਤੇ ਇਸ 'ਚ ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਮਿਲਾਓ। ਇਸ ਨੂੰ ਕੋਸੇ ਪਾਣੀ ਨਾਲ ਖਾਣ ਨਾਲ ਫ਼ਾਇਦਾ ਹੁੰਦਾ ਹੈ। ਇਸ ਤੋਂ ਇਲਾਵਾ ਮੇਥੀ ਦੇ ਦਾਣਿਆਂ ਨੂੰ ਪੀਸ ਕੇ ਵੀ ਵਰਤੋਂ ਕਰ ਸਕਦੇ ਹੋ।


ਸਰੀਰ 'ਚ ਬੈਡ ਕੈਲੇਸਟਰੋਲ ਵਧਣ ਦੀ ਵਜ੍ਹਾ ਨਾਲ ਦਿਲ ਦੀ ਪ੍ਰੇਸ਼ਾਨੀ ਹੋ ਸਕਦੀ ਹੈ। ਅਜਿਹੀ ਹਾਲਤ 'ਚ ਇਸ ਨੂੰ ਸਰੀਰ 'ਚੋਂ ਕੱਢਣ ਲਈ ਕਸੂਰੀ ਮੇਥੀ ਨੂੰ 1 ਗਲਾਸ ਪਾਣੀ 'ਚ ਪਾ ਕੇ ਰਾਤ-ਭਰ ਲਈ ਛੱਡ ਦਿਓ ਅਤੇ ਅਗਲੇ ਦਿਨ ਪਾਣੀ ਨੂੰ ਛਾਣ ਕੇ ਪੀਓ। ਇਸ ਨਾਲ ਸਰੀਰ 'ਚੋਂ ਗੁਡ ਕੈਲੇਸਟਰੋਲ ਦੀ ਮਾਤਰਾ ਵਧਣ ਲੱਗੇਗੀ।
ਸ਼ੂਗਰ ਨੂੰ ਕਰੇ ਕੰਟਰੋਲ
ਸ਼ੂਗਰ ਦੇ ਮਰੀਜ਼ਾਂ ਨੂੰ ਖਾਣ-ਪੀਣ 'ਚ ਕਾਫ਼ੀ ਪ੍ਰਹੇਜ਼ ਰਖਣਾ ਪੈਂਦਾ ਹੈ। ਅਜਿਹੀ ਹਾਲਤ 'ਚ ਦਿਨ ਦੇ ਹਲਕਾ ਖਾਣਾ ਖਾਣ ਤੋਂ ਬਾਅਦ ਵੀ ਸਰੀਰ 'ਚ ਬਲੱਡ ਸ਼ੂਗਰ ਦਾ ਪੱਧਰ ਵੱਧ ਜਾਂਦਾ ਹੈ ਅਤੇ ਸ਼ੂਗਰ ਵਧ ਜਾਂਦੀ ਹੈ। ਇਸ ਨੂੰ ਕੰਟਰੋਲ ਵਿਚ ਰੱਖਣ ਲਈ ਮੇਥੀ ਦੀ ਵਰਤੋਂ ਕਰ ਸਕਦੇ ਹੋ। ਇਸ 'ਚ ਮੌਜੂਦ ਐਂਟੀਡਾਈਬਿਟਿਕ ਗੁਣ ਸਰੀਰ ਦੇ ਸ਼ੂਗਰ ਪੱਧਰ ਨੂੰ ਕੰਟਰੋਲ 'ਚ ਰੱਖਦਾ ਹੈ। ਰੋਜ਼ਾਨਾ ਪਾਣੀ ਨਾਲ ਇਕ ਚਮਚ ਮੇਥੀ ਦੀ ਵਰਤੋਂ ਕਰਨ ਨਾਲ ਫ਼ਾਇਦਾ ਮਿਲਦਾ ਹੈ।


ਖੂਨ ਦੀ ਕਮੀ ਕਰੇ ਪੂਰੀ
ਔਰਤਾਂ 'ਚ ਖ਼ੂਨ ਦੀ ਕਮੀ ਯਾਨੀ ਅਨੀਮੀਆ ਦਾ ਰੋਗ ਹਮੇਸ਼ਾ ਹੀ ਵੇਖਿਆ ਜਾਂਦਾ ਹੈ। ਇਸ ਲਈ ਕਸੂਰੀ ਮੇਥੀ ਨੂੰ ਆਪਣੇ ਖਾਣੇ 'ਚ ਸ਼ਾਮਲ ਕਰਨ ਨਾਲ ਫ਼ਾਇਦਾ ਹੋਵੇਗਾ। ਡਿਲਿਵਰੀ ਦੇ ਬਾਅਦ ਕਸੂਰੀ ਮੇਥੀ ਦੀ ਵਰਤੋਂ ਕਰਨ ਨਾਲ ਕਾਫ਼ੀ ਫ਼ਾਇਦਾ ਹੁੰਦਾ ਹੈ। ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ ਔਰਤਾਂ ਲਈ ਮੇਥੀ ਕਾਫ਼ੀ ਕਾਰਗਰ ਸਾਬਤ ਹੁੰਦੀ ਹੈ।

 

Aarti dhillon

This news is Content Editor Aarti dhillon