Health Tips: ਸ਼ੂਗਰ ਦੇ ਮਰੀਜ਼ਾਂ ਲਈ ਲਾਹੇਵੰਦ ਹੈ ''ਚੁਕੰਦਰ'', ਖਾਣ ਨਾਲ ਹੋਣਗੇ ਹੋਰ ਵੀ ਲਾਭ

01/18/2024 1:49:17 PM

ਨਵੀਂ ਦਿੱਲੀ— ਚੁਕੰਦਰ ਸਿਹਤ ਦੇ ਲਈ ਬਹੁਤ ਲਾਭਕਾਰੀ ਹੁੰਦਾ ਹੈ ਇਹ ਸਰੀਰ 'ਚ ਹੋਣ ਵਾਲੀਆਂ ਕਈ ਬੀਮਾਰੀਆਂ ਤੋਂ ਬਚਾਉਂਦਾ ਹੈ। ਇਸ ਦਾ ਜੂਸ ਪੀਣ ਨਾਲ ਸਰੀਰ 'ਚ ਖ਼ੂਨ ਦੀ ਘਾਟ ਦੂਰ ਹੋ ਜਾਂਦੀ ਹੈ। ਇਸ ਤੋਂ ਇਲਾਵਾ ਚੁਕੰਦਰ ਦੇ ਜੂਸ 'ਚ ਸ਼ਹਿਦ ਮਿਲਾ ਕੇ ਪੀਣ ਨਾਲ ਕਈ ਲਾਭ ਹੁੰਦੇ ਹਨ।
ਐਂਟੀ-ਆਕਸੀਡੇਂਟ
ਚੁਕੰਦਰ 'ਚ ਮੋਜੂਦ ਐਂਟੀ-ਆਕਸੀਡੇਂਟ ਤੱਤ ਸਰੀਰ ਨੂੰ ਮਜ਼ਬੂਤੀ ਦਿੰਦੇ ਹਨ ਇਹ ਇਮਿਊਨਿਟੀ ਪਾਵਰ ਨੂੰ ਵਧਾਉਂਦੇ ਹਨ ਅਤੇ ਕਈ ਬੀਮਾਰੀਆਂ ਤੋਂ ਬਚਾਉਂਦੇ ਹਨ। ਰੋਜ਼ਾਨਾ ਇਕ ਗਿਲਾਸ ਚੁਕੰਦਰ ਦੇ ਜੂਸ 'ਚ ਸ਼ਹਿਦ ਮਿਲਾ ਕੇ ਪੀਓ।

ਬਲੱਡ ਸਰਕੁਲੇਸ਼ਨ
ਚੁਕੰਦਰ ਦੇ ਰਸ ਅਤੇ ਸ਼ਹਿਦ ਦੋਹਾਂ 'ਚ ਨਾਈਟ੍ਰੇਟ ਦੀ ਮਾਤਰਾ ਕਾਫ਼ੀ ਹੁੰਦੀ ਹੈ ਇਸ ਦੀ ਵਰਤੋ ਨਾਲ ਸਰੀਰ 'ਚ ਖ਼ੂਨ ਦੀ ਘਾਟ ਨਹੀਂ ਰਹਿੰਦੀ। 

ਪਾਚਨ ਸ਼ਕਤੀ ਕਰੇ ਮਜ਼ਬੂਤ 
ਚੁਕੰਦਰ ਦੇ ਜੂਸ 'ਚ ਵੱਡੀ ਮਾਤਰਾ 'ਚ ਫਾਈਬਰ ਹੁੰਦਾ ਹੈ ਜੋ ਪਾਚਨ ਸ਼ਕਤੀ ਨੂੰ ਮਜ਼ਬੂਤ ਬਣਾਉਂਦਾ ਹੈ ਜਿਨ੍ਹਾਂ ਲੋਕਾਂ ਨੂੰ ਕਬਜ਼ ਦੀ ਸਮੱਸਿਆ ਰਹਿੰਦੀ ਹੈ। ਉਨ੍ਹਾਂ ਨੂੰ ਚੁਕੰਦਰ ਦੇ ਜੂਸ ਦੀ ਵਰਤੋ ਜ਼ਰੂਰ ਕਰਨੀ ਚਾਹੀਦੀ ਹੈ। 

ਕੌਲੈਸਟਰੋਲ ਕੰਟਰੋਲ ਕਰੇ
ਚੁਕੰਦਰ 'ਚ ਚੀਨੀ ਦੀ ਥਾਂ 'ਤੇ ਸ਼ਹਿਦ ਮਿਲਾ ਕੇ ਪੀਣ ਨਾਲ ਕੌਲੈਸਟਰੋਲ ਨੂੰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ ਇਹ ਜੂਸ ਅਨੀਮੀਆ ਅਤੇ ਹਾਰਟ ਦੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ।

 ਭਾਰ ਘੱਟ ਕਰੇ
ਇਸ 'ਚ ਕੈਲੋਰੀ ਘੱਟ ਹੋਣ ਦੇ ਕਾਰਨ ਸਰੀਰ ਫਿੱਟ ਰਹਿੰਦਾ ਹੈ ਅਤੇ ਭਾਰ ਘੱਟ ਕਰਨ 'ਚ ਵੀ ਇਸ ਦਾ ਜੂਸ ਕਾਫ਼ੀ ਮਦਦ ਕਰਦਾ ਹੈ। 

ਗਰਭਵਤੀ ਔਰਤਾਂ ਲਈ ਲਾਭਦਾਇਕ 
ਇਸ 'ਚ ਫੋਲਿਕ ਐਸਿਡ ਭਰਪੂਰ ਮਾਤਰਾ 'ਚ ਆਇਰਨ ਹੁੰਦਾ ਹੈ ਜੋ ਸਰੀਰ ਨੂੰ ਸ਼ਕਤੀ ਦਿੰਦਾ ਹੈ ਜਿਨ੍ਹਾਂ ਨਾਲ ਸਰੀਰਕ ਕਮਜ਼ੋਰੀ ਦੀ ਸ਼ਿਕਾਇਤ ਰਹਿੰਦੀ ਹੈ। ਉਨ੍ਹਾਂ ਨੂੰ ਇਸ ਜੂਸ ਦੀ ਵਰਤੋ ਜ਼ਰੂਰ ਕਰਨੀ ਚਾਹੀਦੀ ਹੈ।


ਸਰੀਰਿਕ ਕਮਜ਼ੋਰੀ ਕਰੇ ਦੂਰ
ਚੁੰਕਦਰ 'ਚ ਕਾਫ਼ੀ ਮਾਤਰਾ 'ਚ ਆਇਰਨ ਹੁੰਦਾ ਹੈ ਜੋ ਸਰੀਰ ਨੂੰ ਸ਼ਕਤੀ ਦਿੰਦਾ ਹੈ ਜਿਨ੍ਹਾਂ ਨਾਲ ਸਰੀਰਿਕ ਕਮਜ਼ੋਰੀ ਦੀ ਸ਼ਿਕਾਇਤ ਨਹੀਂ ਰਹਿੰਦੀ ਉਨ੍ਹਾਂ ਨੂੰ ਇਸ ਜੂਸ ਦੀ ਵਰਤੋ ਜ਼ਰੂਰ ਕਰਨੀ ਚਾਹੀਦੀ ਹੈ। 

ਚਮਕਦਾਰ ਚਮੜੀ ਦੇ ਲਈ
ਇਸ ਨਾਲ ਸਰੀਰ 'ਚ ਬਲੱਡ ਚੰਗੀ ਤਰ੍ਹਾਂ ਨਾਲ ਸਰਕੁਲੇਟ ਹੁੰਦਾ ਹੈ ਜਿਸ ਨਾਲ ਚਮੜੀ 'ਚ ਨਿਖਾਰ ਆਉਂਦਾ ਹੈ।

sunita

This news is Content Editor sunita