ਚਮੜੀ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਇਨ੍ਹਾਂ ਤਰੀਕਿਆਂ ਨਾਲ ਚਿਹਰੇ ’ਤੇ ਲਗਾਓ ਦੇਸੀ ਘਿਓ

11/25/2023 12:37:05 PM

ਜਲੰਧਰ (ਬਿਊਰੋ)– ਸਾਡੇ ਘਰ ਦੀ ਰਸੋਈ ’ਚ ਕਈ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ, ਜਿਨ੍ਹਾਂ ਦੀ ਵਰਤੋਂ ਚਮੜੀ ਲਈ ਵੀ ਕੀਤੀ ਜਾਂਦੀ ਹੈ। ਜਿਸ ਬਾਰੇ ਸਾਡੇ ਬਜ਼ੁਰਗ ਸਾਨੂੰ ਜਾਣਕਾਰੀ ਦਿੰਦੇ ਹਨ। ਤੁਸੀਂ ਆਪਣੀ ਚਮੜੀ ਦੀ ਚਮਕ ਬਰਕਰਾਰ ਰੱਖਣ ਲਈ ਇਨ੍ਹਾਂ ਦੀ ਵਰਤੋਂ ਵੀ ਕਰ ਸਕਦੇ ਹੋ। ਘਿਓ ਉਨ੍ਹਾਂ ਉਪਚਾਰਾਂ ’ਚੋਂ ਇਕ ਹੈ, ਇਸ ’ਚ ਵਿਟਾਮਿਨ ਏ, ਡੀ, ਈ ਤੇ ਕੇ ਹੁੰਦੇ ਹਨ।

ਇਸ ਲਈ ਚਿਹਰੇ ’ਤੇ ਘਿਓ ਲਗਾਉਣ ਨਾਲ ਤੁਹਾਡੀ ਚਮੜੀ ਹੋਰ ਗਲੋਇੰਗ ਹੋ ਜਾਵੇਗੀ। ਇਸ ਦੇ ਨਾਲ ਹੀ ਤੁਹਾਨੂੰ ਕਈ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲੇਗਾ।

ਘਿਓ ਤੇ ਵੇਸਣ ਦੀ ਕਰੋ ਵਰਤੋਂ
ਜੇਕਰ ਤੁਹਾਨੂੰ ਪਿਗਮੈਂਟੇਸ਼ਨ ਦੀ ਸਮੱਸਿਆ ਹੈ ਤਾਂ ਤੁਸੀਂ ਇਸ ਤੋਂ ਛੁਟਕਾਰਾ ਪਾਉਣ ਲਈ ਘਿਓ ਦੀ ਵਰਤੋਂ ਕਰ ਸਕਦੇ ਹੋ।

ਸਮੱਗਰੀ
ਘਿਓ–
2 ਚਮਚੇ
ਵੇਸਣ– 1 ਚਮਚਾ

ਬਣਾਉਣ ਦਾ ਤਰੀਕਾ

  • ਇਸ ਦੇ ਲਈ ਸਭ ਤੋਂ ਪਹਿਲਾਂ ਇਕ ਕੋਲੀ ਲਓ।
  • ਹੁਣ ਇਸ ’ਚ ਘਿਓ ਤੇ ਵੇਸਣ ਪਾਓ, ਜੇਕਰ ਤੁਸੀਂ ਚਾਹੋ ਤਾਂ ਇਸ ’ਚ ਚੁਟਕੀ ਭਰ ਹਲਦੀ ਵੀ ਮਿਲਾ ਸਕਦੇ ਹੋ।
  • ਫਿਰ ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਲਾਉਣਾ ਹੈ।
  • ਇਸ ਤੋਂ ਬਾਅਦ ਇਸ ਨੂੰ ਆਪਣੇ ਚਿਹਰੇ ’ਤੇ ਲਗਾਓ।
  • ਇਸ ਨੂੰ ਸਿਰਫ 15 ਮਿੰਟ ਲਈ ਚਿਹਰੇ ’ਤੇ ਲਗਾਓ।
  • ਫਿਰ ਆਪਣੇ ਚਿਹਰੇ ਨੂੰ ਪਾਣੀ ਨਾਲ ਸਾਫ਼ ਕਰੋ।
  • ਤੁਹਾਡੀ ਚਮੜੀ ਪਹਿਲਾਂ ਨਾਲੋਂ ਜ਼ਿਆਦਾ ਚਮਕਦਾਰ ਹੋ ਜਾਵੇਗੀ।

ਨੋਟ– ਜੇਕਰ ਹਲਦੀ ਤੁਹਾਡੀ ਚਮੜੀ ਨੂੰ ਸੂਟ ਨਹੀਂ ਕਰਦੀ ਹੈ ਤਾਂ ਇਸ ਦੀ ਵਰਤੋਂ ਨਾ ਕਰੋ।

sunita

This news is Content Editor sunita