ਦਿਮਾਗ ਨੂੰ ਤੇਜ਼ ਕਦੀਆਂ ਹਨ ਤੁਹਾਡੀਆਂ ਇਹ 5 ਚੰਗੀਆਂ ਆਦਤਾਂ

07/16/2017 8:25:30 AM

ਜਲੰਧਰ— ਹਰ ਕੋਈ ਚਾਹੁੰਦਾ ਹੈ ਕਿ ਉਸਦਾ ਦਿਮਾਗ ਤੇਜ਼ ਹੋਵੇ ਅਤੇ ਉਹ ਹਰ ਮੁਸ਼ਕਲ ਕੰਮ ਨੂੰ ਆਸਾਨੀ ਨਾਲ ਕਰ ਲਵੇ। ਉਂਝ ਤਾਂ ਅੱਜ ਦਾ ਜਮਾਨਾ ਤੇਜ਼ ਅਤੇ ਐਕਟਿਵ ਲੋਕਾਂ ਦਾ ਹੀ ਹੈ। ਜਿਸ ਤਰ੍ਹਾਂ ਬੱਚਿਆਂ ਦਾ ਦਿਮਾਗ ਤੇਜ਼ ਕਰਨ ਦੇ ਲਈ ਉਨ੍ਹਾਂ ਦੀ ਖੁਰਾਕ ਅਤੇ ਆਦਤਾਂ ਨੂੰ ਬਦਲਿਆ ਜਾਂਦਾ ਹੈ। ਉਸੇ ਤਰ੍ਹਾਂ ਹੀ ਵੱਡੇ ਲੋਕ ਵੀ ਆਪਣੀ ਜ਼ਿੰਦਗੀ 'ਚ ਬਦਵਾਲ ਕਰਕੇ ਦਿਮਾਗ ਨੂੰ ਤੇਜ਼ ਬਣਾ ਸਕਦੇ ਹਨ।
1. ਐਕਸਰਸਾਈਜ ਕਰੋ
ਜਿਸ ਤਰ੍ਹਾਂ ਸਰੀਰ ਨੂੰ ਫਿਟ ਰੱਖਣ ਦੇ ਲਈ ਕਸਰਤ ਕਰਨੀ ਬਹੁਤ ਜ਼ਰੂਰੀ ਹੈ ਉਸੇ ਤਰ੍ਹਾਂ ਹੀ ਤੇਜ਼ ਦਿਮਾਗ ਦੇ ਲਈ ਵੀ ਐਕਸਰਸਾਈਜ ਅਤੇ ਯੋਗ ਦਾ ਸਹਾਰਾ ਲਿਆ ਜਾ ਸਕਦਾ ਹੈ। ਹਰ ਰੋਜ਼ ਦਿਮਾਗ ਨਾਲ ਸੰਬੰਧਿਤ ਕੁੱਝ ਐਕਸਰਸਾਈਜਾਂ ਕਰਨੀਆਂ ਬਹੁਤ ਜ਼ਰੂਰੀ ਹੈ।
2. ਸੰਗੀਤ
ਸਾਰਾ ਦਿਨ ਕੰਮ ਕਰਨ ਅਤੇ ਤਣਾਅ ਦੇ ਕਾਰਨ ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ ਹੈ। ਅਜਿਹੀ ਹਾਲਤ 'ਚ ਦਿਮਾਗ ਨੂੰ ਰਿਲੈਕਸ ਦੇਣ ਅਤੇ ਤੇਜ਼ ਕਰਨ ਦੇ ਲਈ ਗਿਟਾਰ ਅਤੇ ਸਿਤਾਰ ਵਰਗੇ ਇੰਸਟਰੂਮੇਂਟ ਵਜਾਉਣ ਦੀ ਆਦਤ ਪਾਓ। ਹਰ ਰੋਜ਼ ਇਸੇ ਤਰ੍ਹਾਂ ਕਰਨ ਨਾਲ ਦਿਮਾਗ ਸ਼ਾਰਪ ਹੁੰਦਾ ਹੈ।
3. ਵੀਡੀਓ ਗੇਮਾਂ
ਅਕਸਰ ਦੇਖਿਆ ਜਾਂਦਾ ਹੈ ਕਿ ਬੱਚਿਆਂ ਨੂੰ ਵੀਡੀਓ ਗੇਮ ਖੇਡਣ ਤੋਂ ਮਨਾ ਕੀਤਾ ਜਾਂਦਾ ਹੈ ਪਰ ਇਸ ਨਾਲ ਦਿਮਾਗ ਤੇਜ਼ ਹੁੰਦਾ ਹੈ। ਵੀਡੀਓ ਗੇਮ ਖੇਡਣ ਨਾਲ ਦਿਮਾਗ ਕਿਰਿਆ 'ਚ ਰਹਿੰਦਾ ਹੈ ਪਰ ਸਾਰਾ ਦਿਨ ਗੇਮ ਖੇਡਣਾ ਨੁਕਸਾਨ ਪਹੁੰਚਾ ਸਕਦਾ ਹੈ।
4. ਨਵੀਂ ਭਾਸ਼ਾ ਸਿੱਖੋ
ਦਿਮਾਗ ਨੂੰ ਤੇਜ਼ ਕਰਨ ਦੇ ਲਈ ਤੁਸੀਂ ਵੱਖ-ਵੱਖ ਭਾਸ਼ਾਵਾਂ ਵੀ ਸਿੱਖਣ ਦੀ ਕੋਸ਼ਿਸ਼ ਕਰ ਸਕਦੇ ਹੋ।
5. ਕਿਤਾਬਾਂ ਪੜ੍ਹੋ
ਵੱਖ-ਵੱਖ ਕਹਾਣੀਆਂ ਵਾਲੀਆਂ ਕਿਤਾਬਾਂ ਪੜ੍ਹੋ। ਹਿੰਦੀ ਦੀ ਜਗ੍ਹਾ ਜੇਕਰ ਇੰਗਲਿਸ਼ ਭਾਸ਼ਾ ਦੀਆਂ ਕਿਤਾਬਾਂ ਪੜ੍ਹੋਗੇ ਤਾਂ ਦਿਮਾਗ ਜ਼ਿਆਦਾ ਤੇਜ਼ ਹੋਵੇਗਾ।