ਜ਼ਿਆਦਾ ਔਰਤਾਂ ਨੂੰ ਹੀ ਕਿਉਂ ਆਉਂਦਾ ਹੈ ਵਰਟਿਗੋ ਅਟੈਕ? ਜਾਣੋ ਇਸ ਦੇ ਲੱਛਣ ਅਤੇ ਬਚਾਅ ਦੇ ਢੰਗ

08/10/2021 11:14:21 AM

ਨਵੀਂ ਦਿੱਲੀ- ਬਾਲੀਵੁੱਡ ਅਦਾਕਾਰਾ ਨੁਸਰਤ ਭਰੂਚਾ ਨੂੰ ਕੁਝ ਦਿਨ ਪਹਿਲਾਂ ਹਸਪਤਾਲ ਵਿਚ ਦਾਖਲ ਹੋਣਾ ਪਿਆ। ਇਸ ਦਾ ਕਾਰਨ ਸੀ ਵਰਟਿਗੋ ਅਟੈਕ, ਨੁਸਰਤ ਨੇ ਇਸ ਤੋਂ ਬਾਅਦ ਇਕ ਇੰਟਰਵਿਊ ਵਿਚ ਦੱਸਿਆ ਕਿ ਡਾਕਟਰਾਂ ਮੁਤਾਬਕ ਉਨ੍ਹਾਂ ਨੂੰ ਵਰਟਿਗੋ ਅਟੈਕ ਆਇਆ ਸੀ। ਲਗਾਤਾਰ ਕੰਮ ਕਰਨ ਕਾਰਨ ਉਨ੍ਹਾਂ ਦਾ ਬਲੱਡ ਪ੍ਰੈਸ਼ਰ 65/55 ਤਕ ਆ ਗਿਆ ਸੀ। ਹਾਲਾਂਕਿ ਹੁਣ ਉਨ੍ਹਾਂ ਦੀ ਹਾਲਤ ਠੀਕ ਹੈ ਪਰ ਇਸ ਸਮੱਸਿਆ ਨੂੰ ਨਜ਼ਰਅੰਦਾਜ਼ ਕਰਨ ਦੀ ਗਲਤੀ ਨਾ ਕਰੋ ਕਿਉਂਕਿ ਵਰਟਿਗੋ ਅਟੈਕ ਦੀ ਸਮੱਸਿਆ ਜ਼ਿਆਦਾਤਰ ਔਰਤਾਂ ਨੂੰ ਹੀ ਹੁੰਦੀ ਹੈ ਤਾਂ ਆਓ ਜਾਣਦੇ ਹਾਂ ਇਸ ਦੇ ਕਾਰਨ, ਲੱਛਣ ਅਤੇ ਬਚਾਅ ਕਰਨ ਦੇ ਉਪਾਅ...
ਵਰਟਿਗੋ ਦੇ ਕਾਰਨ
ਸਰੀਰ ਵਿਚ ਬਲੱਡ ਦੀ ਸਪਲਾਈ ਘੱਟ ਹੋਣ ਕਾਰਨ ਬਲੱਡ ਪ੍ਰੈਸ਼ਰ ਡਿੱਗਣ ਲੱਗਦਾ ਹੈ ਜਿਸ ਕਾਰਨ ਵਰਟਿਗੋ ਅਟੈਕ ਹੁੰਦਾ ਹੈ। ਇਸ ਵਿਚ ਚੱਕਰ ਆਉਣ ਲੱਗਦੇ ਹਨ। ਲਗਾਤਾਰ ਕੰਮ ਕਰਦੇ ਰਹਿਣ ਕਾਰਨ ਖਾਣਾ ਪੀਣਾ ਇਗਨੋਰ ਕਰਨਾ ਇਸ ਦਾ ਇਕ ਵੱਡਾ ਕਾਰਨ ਹੈ ਕਿਉਂਕਿ ਇਸ ਨਾਲ ਕੰਮ ਕਰਨ ਲਈ ਸਰੀਰ ਨੂੰ ਐਨਰਜੀ ਨਹੀਂ ਮਿਲਦੀ ਜਿਸ ਦੀ ਉਸ ਨੂੰ ਲੋੜ ਹੁੰਦੀ ਹੈ। ਇਸ ਤੋਂ ਇਲਾਵਾ ਬਹੁਤ ਜ਼ਿਆਦਾ ਟੈਨਸ਼ਨ ਲੈਣ ਨਾਲ ਵੀ ਅਜਿਹਾ ਹੁੰਦਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਵਰਟਿਗੋ ਅਟੈਕ ਦਾ ਅਸਰ ਥੋੜ੍ਹਾ ਚਿਰ ਵੀ ਰਹਿ ਸਕਦਾ ਹੈ ਅਤੇ ਜ਼ਿਆਦਾ ਦੇਰ ਤੱਕ ਵੀ।


ਹੋਰ ਕਾਰਨ
ਕੰਨ ਦੇ ਬਲੱਡ ਵੈਸਲਸ ਵਿਚ ਕੈਲ਼ਸ਼ੀਅਮ ਕਾਰਬੋਨੇਟ ਦਾ ਕਚਰਾ ਜਮ੍ਹਾ ਹੋਣਾ।
ਕੰਨ ਅੰਦਰ ਕਿਸੇ ਤਰ੍ਹਾਂ ਦਾ ਇਨਫੈਕਸ਼ਨ
ਮੈਨੀਯਾਰਸ ਰੋਗ ਕਾਰਨ
ਵੈਸਟੀਬਿਊਲਰ ਮਾਈਗ੍ਰੇਨ ਕਾਰਨ
ਲੈਬ੍ਰਿਧੀਨਾਇਟਿਸ


ਵਰਟਿਗੋ ਦੇ ਲੱਛਣ
ਚੱਕਰ ਆਉਣਾ, ਅੱਖਾਂ ਅੱਗੇ ਹਨੇਰਾ ਛਾ ਜਾਣਾ।
ਬਹੁਤ ਜ਼ਿਆਦਾ ਪਸੀਨਾ ਆਉਣਾ। ਦਿਨ ਭਰ ਕਮਜ਼ੋਰੀ ਦਾ ਅਹਿਸਾਸ ਹੋਣਾ
ਇੰਜੀਨੀਅਰਿੰਗ ਦੇ ਵਿਦਿਆਰਥੀ ਨੇ ਇਜ਼ਾਦ ਕੀਤੀ ਤਣਾਅ ਮਾਪਣ ਵਾਲੀ ਮਸ਼ੀਨ, ਜਾਣੋ ਕਿਵੇਂ ਕੰਮ ਕਰਦੀ ਹੈ ਅਤੇ ਕੀਮਤ
ਤੇਜ਼ ਆਵਾਜ਼ ਨਾਲ ਸਿਰਦਰਦ ਸ਼ੁਰੂ ਹੋ ਜਾਣਾ
ਚੱਲਦੇ ਸਮੇਂ ਬੈਂਲੇਂਸ ਨਾ ਬਣ ਸਕਣਾ।
ਘੱਟ ਸੁਣਾਈ ਦੇਣਾ।
ਉਚਾਈ ਦਾ ਡਰ।
ਹਰ ਵੇਲੇ ਡਿੱਗਣ ਦਾ ਅਹਿਸਾਸ ਹੁੰਦੇ ਰਹਿਣਾ।


ਵਰਟਿਗੋ ਦਾ ਇਲਾਜ
ਵਰਟਿਗੋ ਅਟੈਕ ਆਉਣ ਤੋਂ ਬਾਅਦ ਡਾਕਟਰ ਕੁਝ ਦਿਨਾਂ ਤੱਕ ਪੂਰੀ ਤਰ੍ਹਾਂ ਆਰਾਮ ਕਰਨ ਦੀ ਸਲਾਹ ਦਿੰਦੇ ਹਨ। ਇਸ ਨਾਲ ਕਾਫੀ ਆਰਾਮ ਮਿਲਦੀ ਹੈ। ਕਿਸੇ ਚੀਜ਼ ਨੂੰ ਲੈ ਕੇ ਜ਼ਿਆਦਾ ਪਰੇਸ਼ਾਨ ਹੋਣ ’ਤੇ ਡਾਕਟਰ ਦੀ ਸਲਾਹ ਲੈਣ ਵਿਚ ਬਿਲਕੁਲ ਨਾ ਝਿਜਕੋ। ਸਮੱਸਿਆ ਜ਼ਿਆਦਾ ਹੋਣ ’ਤੇ ਡਾਕਟਰ ਐਂਟੀ-ਬਾਇਓਟਿਕ ਦਵਾਈਆਂ ਵੀ ਦਿੰਦੇ ਹਨ।

Aarti dhillon

This news is Content Editor Aarti dhillon