ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ ਔਰਤਾਂ ਆਪਣੀ ਡਾਈਟ ''ਚ ਸ਼ਾਮਲ ਕਰਨ ਇਹ ਚੀਜ਼ਾਂ

06/18/2019 4:30:17 PM

ਜਲੰਧਰ—  ਮਾਂ ਬਣਨ ਤੋਂ ਬਾਅਦ ਤਾਂ ਔਰਤ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ। ਔਰਤਾਂ ਲਈ ਆਪਣੇ ਬੱਚਿਆਂ ਦਾ ਖਿਆਲ ਰੱਖਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਹੈ। ਜਿੱਥੇ ਉਹ ਪਰਿਵਾਰ ਦਾ ਧਿਆਨ ਰੱਖਦੀ ਹੈ, ਉੱਥੇ ਹੀ ਉ ਸਨੂੰ ਬੱਚੇ ਦੇ ਨਾਲ-ਨਾਲ ਆਪਣੀ ਡਾਈਟ ਦਾ ਵੀ ਖਾਸ ਖਿਆਲ ਰੱਖਣਾ ਪੈਂਦਾ ਹੈ। ਇਸ ਦੇ ਪਿੱਛੇ ਦਾ ਕਾਰਨ ਮਾਂ ਵੱਲੋਂ ਬੱਚੇ ਨੂੰ ਦੁੱਧ ਪਿਲਾਉਣਾ ਹੈ। ਛੋਟੇ ਬੱਚਿਆਂ ਨੂੰ ਹਰ ਦੋ ਘੰਟੇ ਬਾਅਦ ਭੁੱਖ ਲੱਗ ਜਾਂਦੀ ਹੈ, ਇਸ ਲਈ ਮਾਂ ਨੂੰ ਵਧੀਆ ਡਾਈਟ ਦੀ ਜ਼ਰੂਰਤ ਹੁੰਦੀ ਹੈ। ਮਾਂ ਦੀ ਡਾਈਟ ਬੱਚੇ ਨੂੰ ਦੁੱਧ ਪਿਲਾਉਣ ਦੇ ਜ਼ਰੀਏ ਮਿਲਦੀ ਹੈ। ਅੱਜ ਅਸੀਂ ਤੁਹਾਨੂੰ ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ ਔਰਤਾਂ ਲਈ ਡਾਈਟ 'ਚ ਸ਼ਾਮਲ ਹੋਣ ਵਾਲੀਆਂ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਨ। ਆਓ ਜਾਣਦੇ ਹਾਂ ਕਿ ਇਨ੍ਹਾਂ ਔਰਤਾਂ ਨੂੰ ਆਪਣੀ ਡਾਈਟ 'ਚ ਕੀ-ਕੀ ਸ਼ਾਮਲ ਕਰਨਾ ਚਾਹੀਦਾ ਹੈ। 
ਦੇਸੀ ਘਿਓ ਦੀ ਕਰੋ ਵਰਤੋਂ 
ਡਿਲਿਵਰੀ ਤੋਂ ਬਾਅਦ ਘਿਓ ਦੀ ਵਰਤੋਂ ਬਹੁਤ ਜ਼ਰੂਰੀ ਹੁੰਦੀ ਹੈ ਅਤੇ ਉਸ ਸਮੇਂ ਔਰਤਾਂ ਨੂੰ ਘਿਓ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ ਔਰਤਾਂ ਨੂੰ ਆਪਣੀ ਡਾਈਟ 'ਚ ਦੇਸੀ ਘਿਓ ਸ਼ਾਮਲ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਦਾ ਜ਼ਰੂਰਤ ਤੋਂ ਜ਼ਿਆਦਾ ਸੇਵਨ ਨਾ ਕਰੋ ਕਿਉਂਕਿ ਲੋੜ ਤੋਂ ਵੱਧ ਸੇਵਨ ਨਾਲ ਕੋਲੈਸਟਰੋਲ ਵਧਣ ਦਾ ਡਰ ਰਹਿੰਦਾ ਹੈ।
ਵਿਟਾਮਿਨ-ਸੀ ਨਾਲ ਭਰਪੂਰ ਫੂਡ
ਵਿਟਾਮਿਨ-ਸੀ ਰੋਗਾਂ ਨਾਲ ਲੜਣ ਦੀ ਤਾਕਤ ਨੂੰ ਵਧਾਉਂਦਾ ਹੈ, ਇਸ ਲਈ ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ ਔਰਤਾਂ ਨੂੰ ਵਿਟਾਮਿਨ-ਸੀ ਨਾਲ ਭਰਪੂਰ ਫਲਾਂ ਦੀ ਵਰੋਂ ਜ਼ਰੂਰੀ ਕਰਨੀ ਚਾਹੀਦੀ ਹੈ। ਖੱਟੇ ਫਲ, ਟਮਾਟਰ, ਬ੍ਰੋਕਲੀ ਅਤੇ ਬੇਕ ਆਲੂ ਜ਼ਰੂਰ ਖਾਓ।
ਸਿਹਤਮੰਦ ਨਾਸ਼ਤਾ
ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀ ਮਾਂ ਨੂੰ ਸਵੇਰ ਦਾ ਨਾਸ਼ਤਾ ਸਵੇਰੇ 8 ਵਜੇ ਤੱਕ ਕਰ ਲੈਣਾ ਚਾਹੀਦਾ ਹੈ। ਨਾਸ਼ਤੇ 'ਚ ਦੁੱਧ, ਪਨੀਰ, ਦਹੀ, ਪੋਹਾ, ਬ੍ਰਾਊਨ ਬਰੈੱਡ, ਹਰੀ ਪੱਤੀਦਾਰ ਸਬਜ਼ੀਆਂ, ਦਾਲਾਂ, ਉਬਲੀਆਂ ਸਬਜ਼ੀਆਂ, ਫਲ ਅਤੇ ਜੂਸ ਵਰਗੀਆਂ ਚੀਜ਼ਾਂ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਹ ਸਭ ਚੀਜ਼ਾਂ ਬੱਚੇ ਨੂੰ ਸਿਹਤਮੰਦ ਬਣਾਉਣਗੀਆਂ। 
ਸਟਾਰਚ ਫੂਡ ਵੀ ਖਾਓ
ਆਪਣੀ ਡਾਈਟ 'ਚ ਬ੍ਰੈਡ, ਪਾਸਤਾ, ਆਲੂ ਅਤੇ ਬ੍ਰਾਊਨ ਰਾਈਸ ਵੀ ਖਾਓ। ਇਸ ਨਾਲ ਹੀ ਅੰਡੇ ਬੀਨਸ ਅਤੇ ਹਫਤੇ 'ਚ ਇਕ ਵਾਰ ਮੱਛੀ ਦਾ ਵੀ ਸੇਵਨ ਕਰ ਸਕਦੇ ਹੋ।
ਤਰਲ ਪਦਾਰਥ 
ਸਰੀਰ ਨੂੰ ਸਿਹਤਮੰਦ ਰੱਖਣ ਲਈ ਪਾਣੀ ਅਤੇ ਦੂਜੇ ਤਰਲ ਪਦਾਰਥ ਦੀ ਵਰਤੋ ਜ਼ਰੂਰ ਕਰਨੀ ਚਾਹੀਦੀ ਹੈ। ਫਰੂਟ, ਜੂਸ, ਲੱਸੀ, ਦੁੱਧ, ਬਟਰਮਿਲਕ, ਨਾਰੀÎਅਲ ਪਾਣੀ, ਮੈਂਗੋ ਸ਼ੇਕ, ਕੇਲੇ ਦਾ ਸ਼ੇਕ ਆਦਿ ਦੀ ਵਰਤੋ ਜ਼ਰੂਰ ਕਰੋ। ਇਸ ਨਾਲ ਕਬਜ਼ ਹੋਣ ਦਾ ਵੀ ਡਰ ਨਹੀਂ ਰਹਿੰਦਾ ਹੈ ਅਤੇ ਬੱਚਿਆਂ ਨੂੰ ਵੀ ਚੰਗੀ ਡਾਈਟ ਮਿਲਦੀ ਰਹਿੰਦੀ ਹੈ।

shivani attri

This news is Content Editor shivani attri