ਮਹਾਵਾਰੀ ਦੌਰਾਨ ਹੋਣ ਵਾਲੇ ਦਰਦ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਨੁਸਖੇ

03/07/2020 6:58:57 PM

ਜਲੰਧਰ— ਔਰਤਾਂ ਨੂੰ ਪੀਰੀਅਡਜ਼ (ਮਹਾਵਾਰੀ) ਦੇ ਦਿਨਾਂ 'ਚ ਕਾਫੀ ਦਰਦ ਹੁੰਦਾ ਹੈ। ਇਸ ਦੌਰਾਨ ਔਰਤਾਂ 'ਚ ਸੁਸਤਅਤੇ ਬੇਹੱਦ ਥੱਕੀਆਂ ਹੋਈਆਂ ਮਹਿਸੂਸ ਕਰਦੀਆਂ ਹਨ। ਕਈ ਔਰਤਾਂ ਲਈ ਇਸ ਦੌਰਾਨ ਹੋਣ ਵਾਲਾ ਦਰਦ ਬਰਦਾਸ਼ਤ ਤੋਂ ਬਾਹਰ ਹੋ ਜਾਂਦਾ ਹੈ, ਜਿਸ ਕਰਕੇ ਦਵਾਈ ਦੀ ਵਰਤੋਂ ਵੀ ਕਰਨੀ ਪੈਂਦੀ ਹੈ। ਕਈ ਔਰਤਾਂ ਨੂੰ ਮਹਾਵਾਰੀ ਦੇ ਦਿਨਾਂ 'ਚ ਦਰਦ ਹੋਣ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ। ਦਰਦ ਦੀ ਇਕ ਕਾਰਨ ਤੁਹਾਡਾ ਖਾਣ-ਪਾਣ, ਖੂਨ ਦੀ ਕਮੀ ਵੀ ਹੋ ਸਕਦੀ ਹੈ। ਮਹੀਨੇ ਦੇ ਇਨ੍ਹਾਂ ਦਿਨਾਂ 'ਚ ਖੱਟਾ, ਮਸਾਲੇਦਾਰ ਜਾਂ ਤਲੀਆਂ ਭੁੰਨੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਅੱਜ ਅਸੀਂ ਤੁਹਾਨੂੰ ਮਹਾਵਾਰੀ ਦੌਰਾਨ ਹੋਣ ਵਾਲੀਆਂ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਕੁਝ ਦੇਸੀ ਨੁਸਖੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਵਰਤੋਂ ਨਾਲ ਤੁਸੀਂ ਪੀਰੀਅਰਡਜ਼ ਦੌਰਾਨ ਹੋਣ ਵਾਲੇ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਉਨ੍ਹਾਂ ਨੁਸਖਿਆਂ ਬਾਰੇ।

ਅਜਵਾਇਨ ਦੇ ਪਾਣੀ ਦਾ ਕਰੋ ਸੇਵਨ
ਮਹਾਵਾਰੀ ਦੇ ਦਿਨਾਂ 'ਚ ਹੋਣ ਵਾਲੇ ਦਰਦ ਦੌਰਾਨ ਅਜਵਾਇਨ ਵਾਲਾ ਗਰਮ ਪਾਣੀ ਪੀਣਾ ਚਾਹੀਦਾ ਹੈ। ਅਜਵਾਇਨ ਦੇ ਪਾਣੀ ਦਾ ਸੇਵਨ ਕਰਨ ਵਾਲੇ ਮਹਾਵਾਰੀ ਦੇ ਦਿਨਾਂ 'ਚ ਹੋਣ ਵਾਲੇ ਦਰਦ ਤੋਂ ਛੁਟਕਾਰਾ ਮਿਲ ਜਾਵੇਗਾ।

ਤੁਲਸੀ ਦੇ ਪੱਤਿਆਂ ਦੀ ਇੰਝ ਕਰੋ ਵਰਤੋਂ
ਤੁਲਸੀ ਦੇ ਪੱਤਿਆਂ ਨੂੰ ਗਰਮ ਪਾਣੀ 'ਚ ਪਾ ਕੇ ਉਬਾਲ ਲਵੋ। ਉਸ 'ਚ 1 ਚਮਚ ਸ਼ਹਿਦ ਮਿਲਾਕੇ ਮਹਾਵਾਰੀ ਦੇ ਦਿਨਾਂ 'ਚ ਤਿੰਨ ਵਾਰ ਲੈਣ ਨਾਲ ਦਰਦ ਠੀਕ ਹੋ ਜਾਵੇਗਾ।

ਅਦਰਕ 'ਚ ਮਿਲਾਓ ਸ਼ਹਿਦ
ਮਹਾਵਾਰੀ ਦੇ ਦਿਨਾਂ 'ਚ ਹੋਣ ਵਾਲੇ ਦਰਦ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਅਦਰਕ ਦਾ ਸੇਵਨ ਵੀ ਕਰ ਸਕਦੇ ਹੋ। ਦਰਦ ਤੋਂ ਛੁਟਕਾਰਾ ਪਾਉਣ ਲਈ 1 ਕੱਪ ਪਾਣੀ 'ਚ ਅਦਰਕ ਦਾ ਥੋੜ੍ਹਾ ਜਿਹਾ ਰਸ ਮਿਲਾ ਕੇ 2 ਮਿੰਟ ਤਕ ਉਬਾਲੋ। ਉਸ ਤੋਂ ਬਆਦ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਪੀਓ। ਮਾਹਾਵਾਰੀ ਦੌਰਾਨ ਖਾਣ-ਪਾਣ ਤੋਂ ਬਾਅਦ ਤਿੰਨ ਵਾਰ ਇਸ ਦਾ ਸੇਵਨ ਕਰਨ ਨਾਲ ਮਾਹਾਵਾਰੀ 'ਚ ਕੋਈ ਪਰੇਸ਼ਾਨੀ ਨਹੀ ਹੁੰਦੀ।

ਕਰੇਲੇ ਦੇ ਜੂਸ ਦਾ ਕਰੋ ਸੇਵਨ
ਕਰੇਲੇ ਦਾ ਜੂਸ ਮਹਾਵਾਰੀ 'ਚ ਹੋਣ ਵਾਲੇ ਦਰਦ ਤੋਂ ਛੁਟਕਾਰਾ ਦਿਵਾਉਂਦਾ ਹੈ। ਜਕੇਰ ਤੁਸੀਂ ਇਸ ਦੀ ਵਰਤੋਂ ਰੋਜ਼ ਨਹੀਂ ਕਰ ਸਕਦੇ ਤਾਂ ਹਫਤੇ 'ਚ 2 ਵਾਰ ਇਸ ਦੀ ਵਰਤੋਂ ਕਰੋ। ਫਾਇਦਾ ਮਿਲੇਗਾ।

ਨਿੰਬੂ ਦਾ ਇੰਝ ਕਰੋ ਸੇਵਨ
ਨਿੰਬੂ ਦੇ ਰਸ 'ਚ ਦਾਲਚੀਨੀ ਨੂੰ ਮਿਲਾ ਕੇ ਰੋਜ਼ ਖਾਓ। ਇਸ ਨੂੰ ਮਹਾਵਾਰੀ ਦਾ ਠੀਕ ਸਮੇਂ 'ਤੇ ਨਾ ਆਉਣ ਵਾਲੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ।

ਮੂਲੀ ਦੀ ਕਰੋ ਵਰਤੋਂ
ਮੁਲੀ ਦੇ ਬੀਜ਼ ਨੂੰ ਪੀਸ ਕੇ ਇਸ ਨੂੰ ਲੱਸੀ 'ਚ ਮਿਲਾ ਕੇ ਖਾਓ। ਅਜਿਹਾ ਕਰਨ ਦੇ ਨਾਲ ਮਹਾਵਾਰੀ ਦੇ ਦਿਨਾਂ 'ਚ ਹੋਣ ਵਾਲੇ ਦਰਦ ਤੋਂ ਛੁਟਕਾਰਾ ਮਿਲ ਜਾਵੇਗਾ।

ਇਹ ਵੀ ਪੜ੍ਹੋ: ਤਵੇ 'ਤੇ 'ਸੌਂਫ' ਭੁੰਨ ਕੇ ਖਾਣ ਨਾਲ ਦੂਰ ਹੋਣਗੇ ਦਸਤ, ਹੋਰ ਵੀ ਜਾਣੋ ਹੈਰਾਨੀਜਨਕ ਫਾਇਦੇ

ਸੌਫ ਦੀ ਕਰੋ ਵਰਤੋਂ
ਸੌਫ ਦੀ ਵਰਤੋਂ ਕਰਨ ਨਾਲ ਮਹਾਵਾਰੀ ਨਾਲ ਸੰਬੰਧੀ ਹੋਣ ਵਾਲੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ।

ਕਿਸੇ ਤਰ੍ਹਾਂ ਦੀ ਕਸਰਤ ਨਾ ਕਰੋ
ਮਾਹਾਵਾਰੀ ਦੇ ਇਨ੍ਹਾਂ ਦਿਨਾਂ 'ਚ ਕਿਸੇ ਵੀ ਤਰ੍ਹਾਂ ਦੀ ਕਸਰਤ ਜਾਂ ਯੋਗ ਆਸਨ ਨਾ ਕਰੋ। ਕਸਰਤ ਕਰਨ ਨਾਲ ਸਰੀਰ ਨਾਲ ਐਨਡੋਰਫਿਨ ਕੈਮੀਕਲ ਬਾਹਰ ਨਿਕਲਦਾ ਹੈ, ਜਿਸ ਨਾਲ ਦਰਦ ਸ਼ੁਰੂ ਹੋ ਜਾਂਦੀ ਹੈ।
 

ਇਹ ਵੀ ਪੜ੍ਹੋ: ਸ਼ੂਗਰ ਦੇ ਮਰੀਜ਼ ਕਰਨ ਇਸ ਆਟੇ ਦੀ ਵਰਤੋਂ, ਫਿਰ ਨਹੀਂ ਹੋਵੇਗੀ ਕੋਈ ਪ੍ਰੇਸ਼ਾਨੀ

shivani attri

This news is Content Editor shivani attri