ਸਰਦੀਆਂ ’ਚ ਨਹੀਂ ਸੇਕ ਪਾ ਰਹੇ ਹੋ ਧੁੱਪ ਤਾਂ ਇਨ੍ਹਾਂ ਚੀਜ਼ਾਂ ਨਾਲ ਪੂਰੀ ਕਰੋ ਵਿਟਾਮਿਨ-ਡੀ ਦੀ ਕਮੀ

12/22/2020 10:50:46 AM

ਮੁੰਬਈ: ਸਰੀਰ ਨੂੰ ਤੰਦਰੁਸਤ ਅਤੇ ਹੱਡੀਆਂ ਨੂੰ ਮਜ਼ਬੂਤ ​​ਰੱਖਣ ਲਈ ਵਿਟਾਮਿਨ-ਡੀ ਦੀ ਜ਼ਰੂਰਤ ਹੁੰਦੀ ਹੈ। ਇਸ ਨਾਲ ਇਮਿਊਨਿਟੀ ਵਧਣ ਦੇ ਨਾਲ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਧੁੱਪ ਸੇਕਣ ਨਾਲ ਸਰੀਰ ਨੂੰ ਲਗਭਗ 80 ਫੀਸਦੀ ਵਿਟਾਮਿਨ-ਡੀ ਮਿਲਦਾ ਹੈ ਪਰ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਕਈ ਕਾਰਨਾਂ ਕਰਕੇ ਧੁੱਪ ਨਹੀਂ ਸੇਕ ਪਾਉਂਦੇ। ਅਜਿਹੇ ‘ਚ ਉਨ੍ਹਾਂ ਨੂੰ ਵਿਟਾਮਿਨ-ਡੀ ਦੀ ਕਮੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਕਾਰਨ ਹੱਡੀਆਂ ਕਮਜ਼ੋਰ ਹੋਣ ਦੇ ਨਾਲ ਸਰੀਰ ਦਾ ਵਿਕਾਸ ਹੌਲੀ ਹੋ ਜਾਂਦਾ ਹੈ। ਅਜਿਹੇ ‘ਚ ਜੇਕਰ ਤੁਸੀਂ ਵੀ ਸਹੀ ਮਾਤਰਾ ‘ਚ ਧੁੱਪ ਨਹੀਂ ਸੇਕ ਪਾਉਂਦੇ ਤਾਂ  ਤੁਸੀਂ ਇਸ ਦੀ ਕਮੀ ਨੂੰ ਆਪਣੀ ਖੁਰਾਕ ‘ਚ ਕੁਝ ਚੀਜ਼ਾਂ ਸ਼ਾਮਲ ਕਰਕੇ ਪੂਰੀ ਕਰ ਸਕਦੇ ਹੋ। ਇਸ ਲਈ ਅੱਜ ਅਸੀਂ ਤੁਹਾਨੂੰ ਅਜਿਹੇ 5 ਫੂਡਸ ਦੇ ਬਾਰੇ ਦੱਸਦੇ ਹਾਂ ਜਿਨ੍ਹਾਂ ਦੁਆਰਾ ਤੁਸੀਂ ਵਿਟਾਮਿਨ-ਡੀ ਨੂੰ ਸਹੀ ਮਾਤਰਾ ’ਚ ਲੈ ਸਕਦੇ ਹੋ।…

ਇਹ ਵੀ ਪੜ੍ਹੋ:ਜੇਕਰ ਤੁਹਾਨੂੰ ਵੀ ਹੈ ਸਾਹ ਸਬੰਧੀ ਕੋਈ ਸਮੱਸਿਆ, ਤਾਂ ਜ਼ਰੂਰ ਅਪਣਾਓ ਇਹ ਘਰੇਲੂ ਨੁਸਖ਼ੇ


ਆਂਡਾ: ਆਂਡਾ ਵੀ ਵਿਟਾਮਿਨ-ਡੀ ਦਾ ਉਚਿਤ ਸਰੋਤ ਹੈ। ਜਿੱਥੇ ਇਸ ਦੇ ਚਿੱਟੇ ਹਿੱਸੇ ‘ਚ ਪ੍ਰੋਟੀਨ ਮਿਲਦਾ ਹੈ, ਉੱਥੇ ਆਂਡੇ ਦੀ ਜ਼ਰਦੀ ਸਰੀਰ ‘ਚ ਵਿਟਾਮਿਨ-ਡੀ ਦੀ ਕਮੀ ਨੂੰ ਪੂਰੀ ਕਰਨ ‘ਚ ਸਹਾਇਤਾ ਕਰਦੀ ਹੈ। ਇਸ ਲਈ ਸਰਦੀਆਂ ‘ਚ ਇਸ ਦੀ ਵਰਤੋਂ ਕਰਨੀ ਫ਼ਾਇਦੇਮੰਦ ਹੁੰਦੀ ਹੈ। ਇਸ ਨਾਲ ਬੀਮਾਰੀਆਂ ਤੋਂ ਬਚਾਅ ਰਹਿਣ ਦੇ ਨਾਲ ਸਰੀਰ ਦਾ ਵਧੀਆ ਵਿਕਾਸ ਹੋਣ ‘ਚ ਸਹਾਇਤਾ ਮਿਲਦੀ ਹੈ।

ਇਹ ਵੀ ਪੜ੍ਹੋ:Health Tips: ਸਰਦੀਆਂ ’ਚ ਕਾਲੀ ਗਾਜਰ ਖਾਣ ਨਾਲ ਵਧੇਗੀ ਇਮਿਊਨਿਟੀ, ਕੈਂਸਰ ਤੋਂ ਵੀ ਰਹੇਗਾ ਬਚਾਅ
ਸੰਤਰਾ: ਸਰਦੀਆਂ ‘ਚ ਸੰਤਰਾ ਜ਼ਿਆਦਾ ਪਾਇਆ ਜਾਂਦਾ ਹੈ। ਇਸ ‘ਚ ਐਂਟੀ-ਆਕਸੀਡੈਂਟ, ਐਂਟੀ-ਵਾਇਰਲ ਗੁਣ ਹੋਣ ਨਾਲ ਜ਼ਿਆਦਾ ਮਾਤਰਾ ‘ਚ ਵਿਟਾਮਿਨ ਸੀ ਅਤੇ ਡੀ ਹੁੰਦੀ ਹੈ। ਇਸ ਦੀ ਵਰਤੋਂ ਨਾਲ ਸਰੀਰ ’ਚ ਵਿਟਾਮਿਨ-ਡੀ ਦੀ ਕਮੀ ਨੂੰ ਪੂਰਾ ਕਰਨ ’ਚ ਮਦਦ ਮਿਲਦੀ ਹੈ। ਅਜਿਹੇ ‘ਚ ਜੋ ਲੋਕ ਸਹੀ ਮਾਤਰਾ ‘ਚ ਧੁੱਪ ਨਹੀਂ ਸੇਕ ਪਾਉਂਦੇ ਉਨ੍ਹਾਂ ਲਈ ਸੰਤਰੇ ਦੀ ਵਰਤੋਂ ਸਭ ਤੋਂ ਵਧੀਆ ਆਪਸ਼ਨ ਹੈ।


ਮੱਛੀ: ਜੇ ਤੁਸੀਂ ਮਾਸਾਹਾਰੀ ਹੋ ਤਾਂ ਸਰੀਰ ’ਚ ਵਿਟਾਮਿਨ-ਡੀ ਦੀ ਕਮੀ ਨੂੰ ਪੂਰਾ ਕਰਨ ਲਈ ਤੁਸੀਂ ਆਪਣੀ ਖੁਰਾਕ ‘ਚ ਮੱਛੀ ਨੂੰ ਸ਼ਾਮਲ ਕਰੋ। ਇਸ ‘ਚ ਵਿਟਾਮਿਨ-ਡੀ ਭਰਪੂਰ ਹੁੰਦਾ ਹੈ। ਖ਼ਾਸ ਤੋਰ ‘ਤੇ ਟਿਊਨਾ ਅਤੇ ਸੈਲਮਨ ਜਿਹੀ ਮੱਛੀ ਖਾਣ ਨਾਲ ਇਸ ਦੀ ਕਮੀ ਪੂਰੀ ਹੋਣ ਦੇ ਨਾਲ ਮਾਸਪੇਸ਼ੀਆਂ ਅਤੇ ਹੱਡੀਆਂ ‘ਚ ਮਜ਼ਬੂਤੀ ਆਉਂਦੀ ਹੈ। ਨਾਲ ਹੀ ਬੀਮਾਰੀਆਂ ਤੋਂ ਬਚਾਅ ਰਹਿਣ ਦੇ ਨਾਲ ਸਰੀਰ ਦਾ ਵਧੀਆ ਵਿਕਾਸ ਹੋਣ ’ਚ ਸਹਾਇਤਾ ਮਿਲਦੀ ਹੈ।
ਮਸ਼ਰੂਮ: ਮਸ਼ਰੂਮ ਖਾਣ ‘ਚ ਸੁਆਦ ਹੋਣ ਦੇ ਨਾਲ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਇਸ ਨੂੰ ਨਿਯਮਿਤ ਰੂਪ ਨਾਲ ਖੁਰਾਕ ’ਚ ਸ਼ਾਮਲ ਕਰਨ ਨਾਲ ਸਰੀਰ ਨੂੰ ਲਗਭਗ 20 ਫੀਸਦੀ ਵਿਟਾਮਿਨ-ਡੀ ਮਿਲਦਾ ਹੈ। ਨਾਲ ਹੀ, ਕੈਲਸ਼ੀਅਮ, ਆਇਰਨ, ਫਾਈਬਰ, ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਮਸ਼ਰੂਮ ਦੀ ਵਰਤੋਂ ਇਮਿਊਨਿਟੀ ਵਧਾਉਣ ‘ਚ ਸਹਾਇਤਾ ਕਰਦੀ ਹੈ। ਅਜਿਹੇ ‘ਚ ਮੌਸਮੀ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ।


ਬਦਾਮ: ਬਦਾਮ ਦੀ ਵਰਤੋਂ ਕਰਨ ਨਾਲ ਮਾਸਪੇਸ਼ੀਆਂ ਅਤੇ ਹੱਡੀਆਂ ਮਜ਼ਬੂਤ ​​ਹੁੰਦੀਆਂ ਹਨ। ਇਸ ‘ਚ ਵਿਟਾਮਿਨ-ਡੀ ਜ਼ਿਆਦਾ ਮਾਤਰਾ ’ਚ ਪਾਇਆ ਜਾਂਦਾ ਹੈ। ਅਜਿਹੇ ‘ਚ ਜੇ ਤੁਸੀਂ ਧੁੱਪ ਨਹੀਂ ਸੇਕ ਪਾਉਂਦੇ ਤਾਂ ਇਸ ਦੀ ਕਮੀ ਨੂੰ ਪੂਰਾ ਕਰਨ ਲਈ ਬਦਾਮ ਖਾਣਾ ਬੈਸਟ ਰਹੇਗਾ। ਇਸ ਤੋਂ ਇਲਾਵਾ ਬਦਾਮਾਂ ’ਚ ਕੈਲਸ਼ੀਅਮ, ਫਾਈਬਰ, ਆਇਰਨ, ਐਂਟੀ-ਆਕਸੀਡੈਂਟ, ਐਂਟੀ-ਬੈਕਟਰੀਅਲ ਗੁਣ ਹੁੰਦੇ ਹਨ। ਅਜਿਹੇ ‘ਚ ਇਸ ਦੀ ਵਰਤੋਂ ਨਾਲ ਸਰੀਰ ਦਾ ਵਿਕਾਸ ਹੋਣ ਦੇ ਨਾਲ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ।

Aarti dhillon

This news is Content Editor Aarti dhillon