WHO Verified: ਕੋਰੋਨਾ ਵਾਇਰਸ ਤੋਂ ਬਚਣ ਲਈ ਫੋਲੋ ਕਰੋ ਇਹ ਬੈਸਟ ਡਾਈਟ

03/17/2020 3:53:17 PM

ਜਲੰਧਰ—ਕੋਰੋਨਾ ਵਾਇਰਸ ਤੋਂ ਬਚਣ ਲਈ ਨਾ ਜਾਣੇ ਕਿੰਨੀਆਂ ਸਾਵਧਾਨੀਆਂ ਦੱਸੀਆਂ ਜਾ ਰਹੀਆਂ ਹਨ। ਪਰ ਹੈਲਥ ਦੀ ਸਭ ਤੋਂ ਵੱਡੀ ਸੰਸਥਾ ਡਬਬਿਊ.ਐੱਚ.ਓ. ਨੇ ਕੋਰੋਨਾ ਤੋਂ ਬਚਣ ਦਾ ਇਕਮਾਤਰ ਇਲਾਜ ਦੱਸਿਆ ਹੈ ਅਤੇ ਉਹ ਹੈ ਸਾਫ-ਸੁਥਰਾ ਰਹਿਣਾ ਅਤੇ ਆਪਣੇ ਇਮਿਊਨ ਸਿਸਟਮ ਮਜ਼ਬੂਤ ਕਰਨਾ ਕੀ ਕੋਰੋਨਾ ਤਾਂ ਕੀ ਤੁਹਾਨੂੰ ਕੋਈ ਵੀ ਵਾਇਰਸ ਛੂਹ ਨਾ ਸਕੇ। ਤਾਂ ਆਓ ਤੁਹਾਨੂੰ ਦੱਸਦੇ ਹਾਂ ਆਪਣੇ ਆਪ ਨੂੰ ਅਤੇ ਆਪਣੇ ਘਰ ਵਾਲਿਆਂ ਨੂੰ ਇਸ ਬੀਮਾਰੀ ਤੋਂ ਦੂਰ ਰੱਖਣ ਦੇ ਉਪਾਅ
ਸਭ ਤੋਂ ਪਹਿਲੀ ਗੱਲ ਕੋਰੋਨਾ ਇਕ ਵਾਇਰਸ ਹੈ ਨਾ ਕਿ ਇਕ ਬੈਕਟੀਰੀਆ। ਜੇਕਰ ਤੁਸੀਂ ਇਸ ਤੋਂ ਬਚਣ ਲਈ ਐਂਟੀ-ਬਾਇਓਟਿਕਸ ਲੈ ਰਹੇ ਹੋ ਤਾਂ ਸ਼ਾਇਦ ਤੁਹਾਡੀ ਬਾਡੀ ਨੂੰ ਹਾਰਮ ਪਹੁੰਚ ਸਕਦਾ ਹੈ। ਇਹੀਂ ਨਹੀਂ ਜੇਕਰ ਤੁਹਾਡਾ ਇਮਿਊਨ ਸਿਸਟਮ ਸਟ੍ਰਾਂਗ ਹੈ ਤਾਂ ਤੁਸੀਂ ਐਂਟੀਬਾਇਓਟਿਕਸ ਲੈ ਕੇ ਇਸ ਨੂੰ ਵੀ ਕਮਜ਼ੋਰ ਬਣਾ ਰਹੇ ਹੋ। ਆਓ ਤੁਹਾਨੂੰ ਤੁਹਾਡੇ ਇਮਿਊਨ ਨੂੰ ਮਜ਼ਬੂਤ ਬਣਾਉਣ ਦੇ ਕੁਝ ਟਿਪਸ ਦੱਸਦੇ ਹਾਂ।
ਇੰਝ ਹੋਵੇਗਾ ਇਮਿਊਨ ਸਿਸਟਮ ਮਜ਼ਬੂਤ


ਵਿਟਾਮਿਨ ਸੀ ਦੀ ਮਾਤਰਾ ਵਧਾਏ
ਗੱਲ ਇਹ ਹੈ ਕਿ ਇਹ ਵਾਇਰਸ ਉੱਚ ਮਾਤਰਾ ਦੇ ਵਿਟਾਮਿਨ-ਸੀ ਵਾਲੇ ਵਾਤਾਵਰਣ 'ਚ ਨਹੀਂ ਰਹਿ ਸਕਦਾ ਹੈ। ਇਕ ਦਿਨ 'ਚ 2000 ਤੋਂ 3000 ਮਿਲੀਗ੍ਰਾਮ ਲਓ। ਜੇਕਰ ਕਿਸੇ ਨੂੰ ਪੇਟ 'ਚ ਦਰਦ ਹੁੰਦਾ ਹੈ ਤਾਂ ਇਸ ਦੀ ਖੁਰਾਕ ਘੱਟ ਕਰੋ। ਗੋਭੀ, ਅਜਮੋਦ, ਪਿਆਜ਼, ਨਿੰਬੂ, ਸੰਤਰੇ ਜ਼ਰੂਰ ਖਾਓ।
ਜਿੰਕ ਲੈਣਾ ਵੀ ਹੈ ਜ਼ਰੂਰੀ
12 ਸਾਲ ਦਾ ਬੱਚਾ ਘੱਟੋ-ਘੱਟ 8 ਮਿਲੀ ਜਿੰਕ ਲੈਣਾ ਜ਼ਰੂਰੀ ਹੈ। ਉੱਧਰ ਇਕ ਐਡਲਟ 15 ਮਿਲੀਗ੍ਰਾਮ ਜਿੰਕ ਜ਼ਰੂਰ ਗ੍ਰਹਿਣ ਕਰੇ। ਅਦਰਕ, ਕੱਦੂ ਦੇ ਬੀਜ, ਮਾਸ, ਦਾਲ 'ਚ ਜਿੰਕ ਪਾਇਆ ਜਾਂਦਾ ਹੈ।
ਧੁੱਪ 'ਚ ਬਾਹਰ ਨਿਕਲੋ
ਵਿਟਾਮਿਨ ਡੀ3-(2 ਤੋਂ 4000 ਆਈ.ਯੂ.) ਲਓ ਅਤੇ ਧੁੱਪ 'ਚ ਬਾਹਰ ਨਿਕਲੋ।
—ਪ੍ਰੋਬਾਇਓਟਿਕਸ, ਮੁਨੱਕਾ, ਹਨੀ ਵਰਗੀਆਂ ਚੀਜ਼ਾਂ ਜ਼ਰੂਰ ਖਾਓ।


Essential oils ਘਰ 'ਚ ਜਲਾਉਣ ਵਾਇਰਸ ਜੇਕਰ ਹੋਵੇ ਤਾਂ ਵੀ ਮਰ ਜਾਵੇਗਾ। ਪਰ ਇਹ Essential oils ਸਾੜਨ ਦਾ ਇਕ ਮਕਸਦ ਹੈ ਅਤੇ ਉਹ ਹੈ ਕਿ ਤੁਹਾਡੇ ਨੱਕ ਤੱਕ ਕੋਈ ਵਾਇਰਸ ਨਾ ਆਵੇ।
ਕਿਹੜੇ ਤੇਲ ਹਨ Essential oils?
—ਟੀ ਟ੍ਰੀ, ਲੈਵੇਂਡਰ, ਲੌਂਗ ਬਡ, ਨਿੰਬੂ, ਰੇਵੇਂਸਰ ਅਤੇ ਨੀਲਗਿਰੀ ਗਲੋਬਿਊਲਸ, ਜੈਤੂਨ, ਸੂਰਜਮੁਖੀ, ਬਾਦਾਮ ਤੇਲ ਵਰਗੇ ਤੇਲਾਂ ਨੂੰ ਘਰ 'ਚ ਸਾੜ ਵੀ ਸਕਦੇ ਹੋ। ਜਾਂ ਤੁਸੀਂ ਉਨ੍ਹਾਂ ਦੀ ਸਪ੍ਰੇ ਘਰ 'ਚ ਛਿੜਕੋ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਵਾਇਰਸ ਤੁਹਾਡੇ ਨੱਕ ਤੱਕ ਨਾ ਆਵੇ।
—ਤੁਸੀਂ ਇਨ੍ਹਾਂ ਤੇਲਾਂ ਦਾ ਮਿਸ਼ਰਨ ਬਣਾ ਕੇ ਆਪਣੇ ਪੈਰਾਂ ਦੇ ਤਲਵੇ ਅਤੇ ਪਿੱਠ ਦੀ ਰੀੜ ਦੀ ਹੱਡੀ ਦੀ ਵੀ ਚੰਗੀ ਤਰ੍ਹਾਂ ਨਾਲ ਮਾਲਿਸ਼ ਕਰ ਸਕਦੇ ਹੋ।


—ਸਿਰ ਦੇ ਪਿੱਛੇ ਇਨ੍ਹਾਂ ਤੇਲਾਂ ਦੇ ਮਿਸ਼ਰਨ ਨਾਲ ਮਾਲਿਸ਼ ਕਰਨੀ ਵੀ ਜ਼ਰੂਰੀ ਹੈ।
—ਤੁਸੀਂ ਇਨ੍ਹਾਂ ਤੇਲਾਂ ਦੀ ਵਰਤੋਂ ਆਪਣੇ ਖਾਣੇ 'ਚ ਵੀ ਕਰ ਸਕਦੇ ਹੋ।
ਆਖਿਰ 'ਚ ਅਸੀਂ ਤੁਹਾਨੂੰ ਇਹ ਕਹਿਣਾ ਚਾਹਾਂਗੇ ਕਿ ਤੁਸੀਂ ਕੋਰੋਨਾ ਤੋਂ ਬਚਣ ਲਈ ਹਰ ਉਹ ਸਾਵਧਾਨੀਆਂ ਵਰਤੋਂ ਜੋ ਕਿ ਬਹੁਤ ਜ਼ਰੂਰੀ ਹਨ।  

Aarti dhillon

This news is Content Editor Aarti dhillon