ਕੀ ਕੌੜੀ ਹਰੀ ਮਿਰਚ ਵੀ ਕਿਸੇ ਨੂੰ ਖੂਬਸੂਰਤ ਬਣਾ ਸਕਦੀ ਹੈ ?

09/24/2016 5:25:30 PM

ਜਲੰਧਰ — ਹਰੀ ਮਿਰਚ ਦਾ ਇਸਤੇਮਾਲ ਅਸੀਂ ਲੋਕ ਆਮ ਕਰਦੇ ਹਾਂ ਪਰ ਕੀ ਤੁਹਾਨੂੰ ਪਤਾ ਹੈ , ਰੋਜ਼ਾਨਾ ਤਿੱਖੀ ਹਰੀ ਮਿਰਚ ਦਾ ਇਸਤੇਮਾਲ ਨਾ ਸਿਰਫ ਸਿਹਤ ਲਈ ਸਗੋਂ ਤੁਹਾਡੀ ਚਮੜੀ ਦੀ ਸੁੰਦਰਤਾ ਲਈ ਵੀ ਲਾਭਕਾਰੀ ਹੁੰਦਾ ਹੈ।  ਇਸ ਦੇ  ਇਸਤੇਮਾਲ ਨਾਲ ਕਈ ਤਰ੍ਹਾਂ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਆਓ ਜਾਣਦੇ ਹਾਂ ਕਿਸ ਤਰ੍ਹਾਂ.......
1. ਫਿਣਸੀ — ਰੋਜ਼ਾਨਾ ਮਿਰਚ ਖਾਣ ਨਾਲ ਖੂਨ ਸਾਫ ਹੁੰਦਾ ਹੈ , ਜਿਸ ਨਾਲ ਚਿਹਰੇ ''ਤੇ ਮੁਹਾਸਿਆਂ ਦੀ ਸਮੱਸਿਆ ਨਹੀਂ ਹੁੰਦੀ।  ਭੋਜਨ ਨਾਲ ਮਿਰਚ ਖਾਣ ਨਾਲ ਲੂ ਨਹੀਂ ਲੱਗਦੀ ਹੈ।
2. ਝੂਰੜੀਆਂ —ਹਰੀ ਮਿਰਚ ''ਚ ਵਿਟਾਮਿਨ-ਸੀ ਅਤੇ ਐਂਟੀਆਕਸੀਡੈਂਟ ਹੁੰਦਾ ਹੈ , ਜੋ ਚਿਹਰੇ ''ਤੇ ਝੂਰੜੀਆਂ ਪੈਣ ਤੋਂ ਰੋਕਦਾ ਹੈ। ਤਿੱਖਾ ਖਾਣਾ ਖਾਣ ਨਾਲ ਚਿਹਰਾ ਅਤੇ ਸਿਹਤ ਦੋਵੇਂ ਤੰਦਰੁਸਤ ਰਹਿੰਦੇ ਹਨ।

3. ਬੈਕਟੀਰੀਅਲ ਇੰਫੈਕਸ਼ਨ — ਹਰੀ ਮਿਰਚ ''ਚ ਐਂਟੀ-ਬੈਕਟੀਰੀਅਲ ਗੁਣ ਪਾਏ ਜਾਂਦੇ ਹਨ ,  ਜੋ ਕਿ ਰੋਗਾਂ ਨੂੰ ਦੂਰ ਰੱਖਦੇ ਹਨ। ਹਰੀ ਮਿਰਚ ਨੂੰ ਖਾਣ ਨਾਲ ਚਮੜੀ ਦੇ ਰੋਗ ਨਹੀਂ ਹੁੰਦੇ।

4. ਨੌਜਵਾਨ ਬਣਾਏ ਰੱਖਣ ''ਚ ਮਦਦਗਾਰ — ਹਰੀ ਮਿਰਚ ''ਚ ''ਫਾਈਟੋਨਿਊਟ੍ਰਿਅੰਟਸ'' ਹੁੰਦੇ ਹਨ ਜੋ ਚਮੜੀ ਨੂੰ ਫਿਣਸੀ ਅਤੇ ਦਾਗ ਤੋਂ ਬਚਾਉਂਦੇ ਹਨ। ਰੋਜ਼ਾਨਾ ਮਿਰਚ ਦਾ ਇਸਤੇਮਾਲ ਕਰਨ ਨਾਲ ਤੁਸੀਂ ਬੁੱਢਾਪੇ ਦੇ ਲੱਛਣਾਂ ਨਾਲ ਲੜ ਸਕਦੇ ਹੋ।