ਸਰਦੀਆਂ ''ਚ ਵੀ ਭਾਰ ਘੱਟ ਕਰਨਗੀਆਂ ਇਹ ਚੀਜ਼ਾਂ

11/04/2018 10:51:46 AM

ਜਲੰਧਰ— ਸਰਦੀਆਂ ਸ਼ੁਰੂ ਹੁੰਦੇ ਹੀ ਭਾਰ ਹੌਲੀ-ਹੌਲੀ ਵਧਣ ਲੱਗਦਾ ਹੈ। ਜ਼ਿਆਦਾਤਰ ਲੋਕਾਂ ਨੂੰ ਲੱਗਦਾ ਹੈ ਕਿ ਇਸ ਦਾ ਕਾਰਨ ਉਨ੍ਹਾਂ ਦੁਆਰਾ ਖਾਧਾ ਆਹਾਰ ਹੈ, ਜੋ ਕਾਫੀ ਹੱਦ ਤੱਕ ਠੀਕ ਹੈ। ਸਰਦੀਆਂ ਦੇ ਮੌਸਮ 'ਚ ਭਾਰ ਘੱਟ ਕਰਨਾ ਥੋੜ੍ਹਾ ਮੁਸ਼ਕਲ ਹੋ ਜਾਂਦਾ ਹੈ ਕਿਉਂਕਿ ਇਸ ਦੌਰਾਨ ਲੋਕ ਨਾ ਸਿਰਫ ਜ਼ਿਆਦਾ ਖਾਂਦੇ ਹਨ ਸਗੋ ਉਹ ਆਲਸੀ ਵੀ ਹੋ ਜਾਂਦੇ ਹਨ। ਅਜਿਹੀ ਹਾਲਤ 'ਚ ਤੁਸੀਂ ਕੁਝ ਆਦਤਾਂ ਨੂੰ ਆਪਣੀ ਰੂਟੀਨ 'ਚ ਸ਼ਾਮਿਲ ਕਰਕੇ ਸਰਦੀਆਂ 'ਚ ਭਾਰ ਨੂੰ ਕੰਟਰੋਲ ਕਰ ਸਕਦੇ ਹੋ।
ਸਰਦੀਆਂ 'ਚ ਇੰਝ ਕਰੋ ਭਾਰ ਕੰਟਰੋਲ
1. ਭੋਜਨ ਤੋਂ ਪਹਿਲਾਂ ਪੀਓ ਪਾਣੀ
ਭੋਜਨ ਕਰਨ ਤੋਂ ਪਹਿਲਾਂ ਘੱਟ ਤੋਂ ਘੱਟ 1-2 ਗਿਲਾਸ ਪਾਣੀ ਪੀਓ। ਇਸ ਨਾਲ ਸਰੀਰ 'ਚੋਂ ਜ਼ਹਿਰੀਲੇ ਪਦਾਰਥ ਖਤਮ ਹੋ ਜਾਣਗੇ ਅਤੇ ਫਾਲਤੂ ਫੈਟ ਵੀ ਖਤਮ ਹੋਣ ਲੱਗੇਗੀ। ਨਾਰਮਲ ਪਾਣੀ ਦੀ ਤਾਂ ਖੀਰੇ ਦਾ ਪਾਣੀ ਵੀ ਪੀ ਸਕਦੇ ਹੋ। ਇਸ 'ਚ ਮੌਜ਼ੂਦ ਪੋਸ਼ਕ ਤੱਤ ਤੇਜ਼ੀ ਨਾਲ ਭਾਰ ਘੱਟ ਕਰਦੇ ਹਨ।
2. ਨਿੰਬੂ ਦਾ ਰਸ, ਸ਼ਹਿਦ ਅਤੇ ਦਾਲਚੀਨੀ
ਭੋਜਨ 'ਚ ਨਿੰਬੂ, ਸ਼ਹਿਦ ਅਤੇ ਦਾਲਚੀਨੀ ਮਿਲਾ ਕੇ ਖਾਓ। ਇਸ ਨਾਲ ਭੋਜਨ ਜਲਦੀ ਅਤੇ ਆਸਾਨੀ ਨਾਲ ਪੱਚ ਜਾਂਦਾ ਹੈ। ਨਾਲ ਹੀ ਬਲੱਡ ਸ਼ੂਗਰ ਪੱਧਰ ਵੀ ਕੰਟਰੋਲ 'ਚ ਰਹਿੰਦਾ ਹੈ, ਜਿਸ ਨਾਲ ਭਾਰ ਕੰਟਰੋਲ 'ਚ ਰਹਿੰਦਾ ਹੈ।
3. ਭੋਜਨ ਨੂੰ ਚੰਗੀ ਤਰ੍ਹਾਂ ਚਬਾ ਕੇ ਖਾਓ
ਭੋਜਨ ਨੂੰ ਚਬਾ ਕੇ ਖਾਣ ਨਾਲ 2 ਪ੍ਰਤੀਸ਼ਤ ਤੱਕ ਫੈਟ ਘੱਟ ਹੁੰਦੀ ਹੈ। ਇਸ ਦੇ ਨਾਲ ਹੀ ਇਸ ਨਾਲ ਮੋਟਾਪੇ ਦਾ ਸ਼ਿਕਾਰ ਹੋਣ ਦਾ ਖਤਰਾ ਵੀ ਘੱਟ ਹੋ ਜਾਂਦਾ ਹੈ। ਇਸ ਲਈ ਭੋਜਨ 'ਚ ਘੱਟ ਤੋਂ ਘੱਟ 20 ਵਾਰ ਚੰਗੀ ਤਰ੍ਹਾਂ ਚਬਾ ਕੇ ਖਾਓ।
4. ਫਲ ਅਤੇ ਸਬਜ਼ੀਆਂ
ਭਾਰ ਕੰਟਰੋਲ ਕਰਨ ਲਈ ਆਪਣੀ ਡਾਈਟ 'ਚ ਫਲ ਅਤੇ ਸਬਜ਼ੀਆਂ ਨੂੰ ਸ਼ਾਮਿਲ ਕਰੋ।
5. ਜ਼ਿਆਦਾ ਪਾਣੀ ਪੀਓ
ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ। ਇਸ ਨਾਲ ਤੁਹਾਡੇ ਸਰੀਰ ਨੂੰ ਐਨਰਜੀ ਮਿਲੇਗੀ। ਜਿਸ ਨਾਲ ਕੈਲੋਰੀ ਘੱਟ ਕਰਨ 'ਚ ਮਦਦ ਮਿਲੇਗੀ।