ਸ਼ਾਕਾਹਾਰੀ ਲੋਕ ਖੁਰਾਕ ''ਚ ਜ਼ਰੂਰ ਸ਼ਾਮਲ ਕਰਨ ਪਨੀਰ ਸਣੇ ਇਹ ਚੀਜ਼ਾਂ, ਹੋਵੇਗੀ  Vitamin B12 ਦੀ ਘਾਟ ਪੂਰੀ

07/31/2022 6:45:12 PM

\ਨਵੀਂ ਦਿੱਲੀ- ਵਿਟਾਮਿਨ ਅਤੇ ਮਿਨਰਲਸ ਸਿਹਤ ਲਈ ਬਹੁਤ ਹੀ ਜ਼ਰੂਰੀ ਹਨ। ਸਰੀਰ 'ਚ ਇਨ੍ਹਾਂ ਦਾ ਪੱਧਰ ਸੰਤੁਲਿਤ ਬਣਾਏ ਰੱਖਣਾ ਜ਼ਰੂਰੀ ਹੈ। ਸਰੀਰ 'ਚ ਵਿਟਾਮਿਨ ਬੀ12 ਦੀ ਘਾਟ ਹੋਣ ਨਾਲ ਕਈ ਤਰ੍ਹਾਂ ਦੀਆਂ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਮਾਸਾਹਾਰੀ ਲੋਕਾਂ ਲਈ ਤਾਂ ਵਿਟਾਮਿਨ ਬੀ12 ਦੇ ਕਈ ਸਾਰੇ ਸਰੋਤ ਹਨ ਪਰ ਸ਼ਾਕਾਹਾਰੀ ਲੋਕਾਂ ਦੇ ਕੋਲ ਇੰਨੇ ਸਰੋਤ ਨਹੀਂ ਹਨ, ਜਿਸ ਕਾਰਨ ਉਨ੍ਹਾਂ ਨੂੰ ਵਿਟਾਮਿਨ ਬੀ12 ਦੀ ਘਾਟ ਹੋ ਜਾਂਦੀ ਹੈ। ਸ਼ਾਕਾਹਾਰੀ ਲੋਕ ਇਨ੍ਹਾਂ ਖੁਰਾਕ ਦੇ ਰਾਹੀਂ ਵਿਟਾਮਿਨ ਬੀ12 ਦੀ ਘਾਟ ਪੂਰੀ ਕਰ ਸਕਦੇ ਹਨ। ਤਾਂ ਚਲੋਂ ਤੁਹਾਨੂੰ ਦੱਸਦੇ ਹਨ ਕੁਝ ਅਜਿਹੀ ਖੁਰਾਕ ਬਾਰੇ...


ਕੀ ਅਸਰ ਪੈਂਦਾ ਹੈ ਵਿਟਾਮਿਨ ਬੀ12 ਦੀ ਘਾਟ ਨਾਲ?
ਵਿਟਾਮਿਨ ਬੀ12 ਸਰੀਰ ਦੇ ਲਈ ਬਹੁਤ ਹੀ ਜ਼ਰੂਰੀ ਵਿਟਾਮਿਨ ਹਨ। ਸਰੀਰ ਨੂੰ ਤੰਤਰਿਕਾਵਾਂ ਦੇ ਲਈ ਇਹ ਵਿਟਾਮਿਨ ਬਹੁਤ ਹੀ ਜ਼ਰੂਰੀ ਹਨ। ਨਰਵਸ, ਬਲੱਡ ਸੈਲਸ ਅਤੇ ਡੀ.ਐੱਨ.ਏ. ਨੂੰ ਵੀ ਸਿਹਤਮੰਦ ਰੱਖਣ 'ਚ ਸਹਾਇਤਾ ਕਰਦਾ ਹੈ। ਜੇਕਰ ਤੁਹਾਡੇ ਸਰੀਰ ਨੂੰ ਪੂਰੀ ਮਾਤਰਾ 'ਚ ਇਹ ਵਿਟਾਮਿਨ ਪ੍ਰਾਪਤ ਨਹੀਂ ਹੋ ਪਾਉਂਦੇ ਤਾਂ ਤੁਹਾਨੂੰ ਖੂਨ ਦੀ ਘਾਟ ਹੋ ਸਕਦੀ ਹੈ। ਇਸ ਤੋਂ ਇਲਾਵਾ ਤੁਹਾਡੇ ਨਰਵਸ ਸਿਸਟਮ ਦੇ ਕੰਮਾਂ 'ਚ ਵੀ ਸਮੱਸਿਆ ਆ ਸਕਦੀ ਹੈ। ਸਿਹਤ 'ਤੇ ਵੀ ਕਈ ਅਸਰ ਪੈਂਦੇ ਹਨ।
-ਤੁਸੀਂ ਬਹੁਤ ਹੀ ਜ਼ਿਆਦਾ ਥਕੇ ਹੋਏ ਅਤੇ ਸੁਸਤੀ ਮਹਿਸੂਸ ਕਰ ਸਕਦੇ ਹੋ। ਤੁਹਾਨੂੰ ਸਰੀਰ 'ਚ ਕਮਜ਼ੋਰੀ ਵੀ ਮਹਿਸੂਸ ਹੋ ਸਕਦੀ ਹੈ।
-ਭੁੱਖ ਵੀ ਘੱਟ ਲੱਗ ਸਕਦੀ ਹੈ ਅਤੇ ਤੁਹਾਡਾ ਫੋਕਸ ਘੱਟ ਹੋ ਸਕਦਾ ਹੈ।
-ਤੁਸੀਂ ਤਣਾਅ, ਚਿੰਤਾ ਅਤੇ ਡਿਪ੍ਰੈਸ਼ਨ ਵਰਗੀਆਂ ਸਮੱਸਿਆਵਾਂ ਨਾਲ ਘਿਰ ਸਕਦੇ ਹੋ। 


-ਪੂਰੀ ਨੀਂਦ ਲੈਣ 'ਚ ਸਮੱਸਿਆ ਹੋ ਸਕਦੀ ਹੈ। ਸਾਹ ਲੈਣ 'ਚ ਤਕਲੀਫ ਅਤੇ ਚੱਲਣ 'ਚ ਵੀ ਤੁਹਾਨੂੰ ਪਰੇਸ਼ਾਨੀ ਹੋ ਸਕਦੀ ਹੈ। 
-ਪਾਚਨ 'ਚ ਸਮੱਸਿਆ ਆ ਸਕਦੀ ਹੈ।
-ਤੁਹਾਡੀ ਸਕਿਨ ਪੀਲੀ ਪੈ ਸਕਦੀ ਹੈ।
ਦੁੱਧ ਅਤੇ ਉਸ ਨਾਲ ਬਣੀਆਂ ਚੀਜ਼ਾਂ
ਆਯੁਰਵੈਦਿਕ ਮੁਤਾਬਕ ਦੁੱਧ ਨੂੰ ਸੰਪੂਰਨ ਆਹਾਰ ਮੰਨਿਆ ਜਾਂਦਾ ਹੈ। ਇਹ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਨਾਲ ਸਿਰਫ਼ ਵਿਟਾਮਿਨ ਬੀ12 ਹੀ ਨਹੀਂ ਸਗੋਂ ਪ੍ਰੋਟੀਨ, ਕੈਲਸ਼ੀਅਮ, ਵਿਟਾਮਿਨ ਡੀ ਵਰਗੇ ਪੋਸ਼ਕ ਤੱਕ ਵੀ ਪਾਏ ਜਾਂਦੇ ਹਨ। ਜੇਕਰ ਤੁਸੀਂ ਸ਼ਾਕਾਹਾਰੀ ਹੋ ਤਾਂ ਤੁਹਾਨੂੰ ਦੁੱਧ ਅਤੇ ਉਸ ਨਾਲ ਬਣੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ। ਤੁਸੀਂ ਪਨੀਰ, ਦਹੀਂ, ਲੱਸੀ ਵਰਗੀਆਂ ਚੀਜ਼ਾਂ ਦਾ ਸੇਵਨ ਕਰ ਸਕਦੇ ਹੋ।


ਟੈਂਪੇਹ
ਟੈਂਪੇਹ ਫਰੇਂਮਟੇਡ ਸੋਇਆਬੀਨ ਨਾਲ ਕੀਤਾ ਜਾਂਦਾ ਹੈ। ਇਹ ਬਹੁਤ ਹੀ ਸਵਾਦਿਸ਼ਟ ਅਤੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਕਾਫ਼ੀ ਹੱਦ ਤੱਕ ਇਹ ਟੋਫੂ ਦੀ ਤਰ੍ਹਾਂ ਹੀ ਹੁੰਦਾ ਹੈ ਇਹ ਵਿਟਾਮਿਨ ਬੀ12 ਦਾ ਬਹੁਤ ਹੀ ਚੰਗਾ ਸਰੋਤ ਹੈ। ਇਸ 'ਚ ਕੈਲਸ਼ੀਅਮ, ਵਿਟਾਮਿਨ, ਮਿਨਰਲਸ, ਜਿੰਕ ਵਰਗੇ ਪੋਸ਼ਕ ਤੱਤ ਵੀ ਪਾਏ ਜਾਂਦੇ ਹਨ। ਤੁਸੀਂ ਇਸ ਦਾ ਸੇਵਨ ਕੜੀ ਜਾਂ ਫਿਰ ਸੂਪ ਦੇ ਰੂਪ 'ਚ ਕਰ ਸਕਦੇ ਹੋ।

 
ਫੋਰਟਫਾਈਡ ਖੁਰਾਕ
ਤੁਸੀਂ ਫੋਰਟਫਾਈਡ ਖੁਰਾਕ ਵੀ ਲੈ ਸਕਦੇ ਹੋ। ਇਸ 'ਚ ਵਿਟਾਮਿਨ ਬੀ12 ਪਾਇਆ ਜਾਂਦਾ ਹੈ। ਤੁਸੀਂ ਦਲੀਆ, ਚੌਲਾਂ ਵਰਗੀਆਂ ਚੀਜ਼ਾਂ ਨੂੰ ਆਹਾਰ ਦਾ ਹਿੱਸਾ ਬਣਾ ਸਕਦੇ ਹੋ। ਵਿਟਾਮਿਨ ਬੀ12 ਦੀ ਘਾਟ ਪੂਰੀ ਕਰਨ ਲਈ ਇਹ ਸ਼ਾਕਾਹਾਰੀ ਲੋਕਾਂ ਲਈ ਬਹੁਤ ਹੀ ਚੰਗਾ ਵਿਕਲਪ ਹੋ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਭਾਰਤ ਸਰਕਾਰ ਨੇ ਸਾਲ 2024 ਤੱਕ ਮਿਡ-ਡੇ-ਮੀਲ 'ਚ ਵੰਡੇ ਜਾਣ ਵਾਲੇ ਅਨਾਜ ਨੂੰ ਫੋਰਟਫਾਈਡ ਕਰਕੇ ਵੰਡਣ ਦਾ ਫ਼ੈਸਲਾ ਲਿਆ ਹੈ। ਤੁਹਾਨੂੰ ਬਾਜ਼ਾਰ 'ਚ ਕਈ ਤਰ੍ਹਾਂ ਦੇ ਫੋਰਟਫਾਈਡ ਅਨਾਜ ਮਿਲ ਜਾਣਗੇ। 


ਨਿਊਟ੍ਰੀਸ਼ਨਲ ਯੀਸਟ
ਨਿਊਟ੍ਰੀਸ਼ਨਲ ਯੀਸਟ 'ਚ ਵੀ ਭਰਪੂਰ ਮਾਤਰਾ 'ਚ ਵਿਟਾਮਿਨ ਬੀ12 ਪਾਇਆ ਜਾਂਦਾ ਹੈ। ਫੋਰਟਫਾਈਡ ਨਿਊਟ੍ਰੀਸ਼ਨਲ ਯੀਸਟ ਦੇ ਇਕ ਵੱਡੇ ਚਮਚੇ 'ਚ ਘੱਟ ਤੋਂ ਘੱਟ 2.4 ਐੱਸ.ਸੀ.ਜੀ ਵਿਟਾਮਿਨ ਬੀ12 ਹੁੰਦਾ ਹੈ। ਤੁਸੀਂ ਕਈ ਤਰ੍ਹਾਂ ਦੇ ਪਕਵਾਨਾਂ 'ਚ ਯੀਸਟ ਦਾ ਇਸਤੇਮਾਲ ਕਰ ਸਕਦੇ ਹੋ। ਸਨੈਕਸ 'ਤੇ ਯੀਸਟ ਛਿੜਕ ਕੇ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ। ਸਾਸ, ਮਿਰਚ ਜਾਂ ਫਿਰ ਕੜੀ 'ਚ ਵੀ ਤੁਸੀਂ ਇਸ ਦਾ ਇਸਤੇਮਾਲ ਕਰ ਸਕਦੇ ਹੋ।

ਨੋਟ- ਜੇਕਰ ਤੁਸੀਂ ਉਪਰ ਦੱਸੀ ਹੋਈ ਕਿਸੇ ਵੀ ਸਮੱਸਿਆ ਨਾਲ ਜੂਝ ਰਹੇ ਹਨ ਤਾਂ ਡਾਕਟਰਸ ਦੀ ਸਲਾਹ ਲੈ ਕੇ ਇਸ ਦਾ ਸੇਵਨ ਕਰੋ।  

Aarti dhillon

This news is Content Editor Aarti dhillon