ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰਕੇ ਹੋ ਸਕਦਾ ਹੈ ਤੁਹਾਡੀ ਸਿਹਤ ਨੂੰ ਨੁਕਸਾਨ

11/08/2016 5:26:53 PM

ਦਿਨ ਭਰ ਦੀ ਭੱਜ ਦੌੜ ਕਾਰਨ ਸਾਡੇ ਕੋਲੋਂ ਕੁਝ ਅਜਿਹੀਆਂ ਗਲਤੀਆਂ ਹੋ ਜਾਂਦੀਆਂ ਹਨ ਜਿਨ੍ਹਾਂ ਦਾ ਬੁਰਾ ਅਸਰ ਸਾਡੀ ਸਿਹਤ ''ਤੇ ਪੈਂਦਾ ਹੈ। ਇਨ੍ਹਾਂ ਗਲਤੀਆਂ ਦੇ ਕਾਰਨ ਦਿਲ ਸੰਬੰਧੀ ਸਮੱਸਿਆਵਾਂ, ਹਾਈ ਬੀਪੀ ਅਤੇ ਕਿਡਨੀ ਆਦਿ ਸੰਬੰਧੀ ਗੰਭੀਰ ਬੀਮਾਰੀਆਂ ਦਾ ਸਾਹਮਣਾ ਕਰਨੇ ਪੈਂਦਾ ਹੈ। ਇਨ੍ਹਾਂ ਦਾ ਬੁਰਾ ਅਸਰ ਸਾਡੀ ਉਮਰ ''ਤੇ ਪੈਂਦਾ ਹੈ। ਜਿਸ ਨਾਲ ਸਾਡੀ ਉਮਰ ਘੱਟ ਹੋਣ ਲੱਗਦੀ ਹੈ। ਆਓ ਜਾਣਦੇ ਹਾਂ ਕਿ ਕਿਨ੍ਹਾਂ ਗਲਤੀਆਂ ਕਾਰਨ ਸਾਡੀ ਉਮਰ ਘੱਟਦੀ ਹੈ।
1. ਵਾਰ-ਵਾਰ ਚਮੜੀ ਦੀ ਦੇਖਭਾਲ ਕਰਨ ਵਾਲੇ ਪ੍ਰੋਡੈਕਟ ਬਦਲਣ ਜਾਂ ਇਨ੍ਹਾਂ ਦੀ ਵਰਤੋਂ ਜ਼ਿਆਦਾ ਕਰਨ ਨਾਲ ਚਮੜੀ ਖਰਾਬ ਹੋ ਜਾਂਦੀ ਹੈ। 
2.  ਜ਼ਿਆਦਾ ਦੇਰ ਤੱਕ ਟੀ.ਵੀ ਦੇ ਸਾਹਮਣੇ ਬੈਠੇ ਰਹਿਣਾ ਦਿਲ ਨੂੰ ਨੁਕਸਾਨ ਪਹੁੰਚਾਉਂਦਾ ਹੈ। ਘੱਟ ਕੰਮ ਕਰਨ ਦੇ ਕਾਰਨ ਬਲੱਡ ਸਕੈਲੁਸ਼ਨ ਠੀਕ ਤਰ੍ਹਾਂ ਨਹੀਂ ਹੁੰਦਾ, ਜਿਸ ਨਾਲ ਦਿਲ ਸੰਬੰਧੀ ਬੀਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ।
3. ਦੇਰ ਤੱਕ ਜਾਗਣ ਨਾਲ ਸਦਮੇ, ਥਕਾਵਟ, ਮੋਟਾਪਾ, ਐਸੀਡੀਟੀ ਆਦਿ ਸਮੱਸਿਆ ਹੋ ਸਕਦੀਆਂ ਹਨ। ਇਸ ਨਾਲ ਉਮਰ ਘੱਟ ਜਾਂਦੀ ਹੈ।
4. ਜ਼ਿਆਦਾ ਨਮਕ ਖਾਣ ਨਾਲ ਬੀਪੀ ਦੀ ਸਮੱਸਿਆ ਹੋ ਸਕਦੀ ਹੈ। ਇਸ ਨਾਲ ਕਿਡਨੀ ਖਰਾਬ ਅਤੇ ਹਾਰਟ ਅਟੈਕ ਦਾ ਖਤਰਾ ਕਈ ਗੁਣਾ ਵਧ ਸਕਦਾ ਹੈ।
5. ਜ਼ਿਆਦਾ ਖਾਣ ਨਾਲ ਮੋਟਾਪਾ ਵਧਦਾ ਹੈ। ਵਜ਼ਲ ਜ਼ਿਆਦ ਹੋਣ ''ਤੇ ਸਰੀਰ ''ਚ ਕੈਸਟਰੋਲ ਦੀ ਮਾਤਰਾ ਵੱਧ ਜਾਂਦੀ ਹੈ। ਇਸ ਨਾਲ ਬੀਪੀ ਅਤੇ ਹਾਰਟ ਡਿਸੀਜ਼ ਦੀ ਸਮੱਸਿਆ ਵੀ ਵੱਧ ਜਾਂਦੀ ਹੈ।
6. ਦਿਨਭਰ ''ਚ 8-10 ਗਲਾਸ ਤੋਂ ਘੱਟ ਪਾਣੀ ਪੀਣ ਨਾਲ ਸਰੀਰ ''ਚ ਜਮ੍ਹਾਂ ਟਾਕਿਸਨਸ ਬਾਹਰ ਨਹੀਂ ਨਿਕਲਦੇ। ਇਸ ਦਾ ਕਿਡਨੀ ਫੰਕਸ਼ਨ ''ਤੇ ਬੁਰਾ ਪ੍ਰਭਾਵ ਪੈਂਦਾ ਹੈ। ਜਿਸ ਨਾਲ ਕਿਡਨੀ ਪੱਥਰੀ ਵੀ ਹੋ ਸਕਦੀ ਹੈ।
7.  ਛੋਟੀ-ਮੋਟੀ ਸਮੱਸਿਆ ਦੇ ਕਾਰਨ ਐਂਟੀਬਾਓਟਿਕ ਜਾਂ ਪੇਨਕਿਲਰਸ ਲੈਣ ਨਾਲ ਕਿਡਨੀ ''ਤੇ ਬੁਰਾ ਪ੍ਰਭਾਵ ਪੈਂਦਾ ਹੈ। ਬਹੁਤ ਜ਼ਰੂਰੀ ਹੈ ਕਿ ਇਹ ਦਵਾਈਆਂ ਨਾ ਖਾਓ।
8.  ਜ਼ਿਆਦਾ ਸ਼ਰਾਬ ਪੀਣ ਨਾਲ ਬੀਪੀ, ਬਲੱਡ ਫੈਟਸ ਅਤੇ ਹਾਰਟ ਫੇਲ ਦੀ ਸਮੱਸਿਆ ਹੋ ਸਕਦੀ ਹੈ। ਇਸ ਤੋਂ ਮਿਲਣ ਵਾਲੀ ਕੈਲੋਰੀ ਵਜ਼ਨ ਵਧਾਉਂਦੀ ਹੈ। 
9. ਤੰਬਾਕੂ ਨਾਲ ਬਲੱਡ ਕਲਾਟ ਹੋ ਸਕਦਾ ਹੈ। ਸਰੀਰ ਦਾ ਬਲੱਡ ਸਰਕੁਲੇਸ਼ਨ ਠੀਕ ਤਰ੍ਹਾਂ ਕੰਮ ਨਾ ਕਰਨ ਕਾਰਨ ਹਾਰਟ ਅਟੈਕ ਹੋ ਸਕਦਾ ਹੈ।
10. ਸੋਡਾ ਜਾਂ ਕੋਲਡ ਡਰਿੰਕਸ ਪੀਣ ਨਾਲ ਕਿਡਨੀ ਡਿਸੀਜ਼ ਹੋ ਸਕਦੀ ਹੈ। ਇਸ ਦਾ ਕਿਡਨੀ ''ਤੇ ਬੁਰਾ ਪ੍ਰਭਾਵ ਪੈਂਦਾ ਹੈ।