ਸਿਹਤ ਲਈ ਫਾਇਦੇਮੰਦ ਹੈ ਲਾਲ ਟਮਾਟਰ

04/21/2017 5:35:24 PM

ਮੁੰਬਈ— ਇਕ ਖੋਜ ਅਨੁਸਾਰ ਹਫਤੇ ''ਚ 10 ਟਮਾਟਰ ਖਾਣ ਨਾਲ ਕੈਂਸਰ ਦਾ ਖਤਰਾ 45 ਫੀਸਦੀ ਘੱਟ ਹੋ ਜਾਂਦਾ ਹੈ। ਸਲਾਦ ''ਚ ਨਿਯਮਤ ਨਾਲ ਟਮਾਟਰ ਦਾ ਸੇਵਨ ਕਰਨ ਨਾਲ ਪੇਟ ਦੇ ਕੈਂਸਰ ਦਾ ਖਤਰਾ 60 ਫੀਸਦੀ ਤੱਕ ਘੱਟ ਜਾਂਦਾ ਹੈ। ਲਾਲ ਟਮਾਟਰ ਜ਼ਿਆਦਾ ਲਾਭਕਾਰੀ ਹੁੰਦੀ ਹੈ ਸਿਹਤ ਲਈ। ਮਾਹਿਰਾਂ ਅਨੁਸਾਰ ਲਾਲ ਟਮਾਟਰ ਹਰੇ ਟਮਾਟਰ ਦੇ ਮੁਕਾਬਲੇ ਸਰੀਰ ਲਈ ਜ਼ਿਆਦਾ ਲਾਭ ਦਿੰਦਾ ਹੈ। ਟਮਾਟਰ ਨੂੰ ਤੇਲ ''ਚ ਭੁੰਨਣ, ਤਲਣ ਨਾਲ ਉਸ ਦੀ ਪੌਸ਼ਟਿਕਤਾ ਘੱਟ ਨਹੀਂ ਹੁੰਦੀ। ਟਮਾਟਰ ''ਚ ਲਾਈਕੋਪੀਨ ਦੀ ਭਰਪੂਰ ਮਾਤਰਾ ਹੁੰਦੀ ਹੈ ਜੋ ਸਿਹਤ ਲਈ ਲਾਭਕਾਰੀ ਹੁੰਦੀ ਹੈ। ਇਸ ਤੋਂ ਇਲਾਵਾ ਟਮਾਟਰ ''ਚ ਪੋਟਾਸ਼ੀਅਮ, ਨਿਯਾਸੀਨ, ਵਿਟਾਮਿਨ-ਬੀ ਅਤੇ ਫਾਲੇਟ ਹੁੰਦੇ ਹਨ ਜੋ ਸਾਡੇ ਦਿਲ ਨੂੰ ਸਿਹਤਮੰਦ ਰੱਖਣ ''ਚ ਮਦਦ ਕਰਦੇ ਹਨ। 
ਵਜ਼ਨ ਵੀ ਘੱਟ ਕਰਦਾ ਲਾਲ ਟਮਾਟਰ
ਟਮਾਟਰ ''ਚ ਬੀਟਾ ਕੈਰੋਟਿਨ ਅਤੇ ਆਈਕੋਪੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਸਾਡੇ ਭਾਰ ਨੂੰ ਕੰਟਰੋਲ ਰੱਖਣ ''ਚ ਸਹਾਇਕ ਹੁੰਦੇ ਹਨ। ਟਮਾਟਰ ''ਚ ਰੇਸ਼ੇ ਦੀ ਜ਼ਿਆਦਾ ਮਾਤਰਾ ਹੁੰਦੀ ਹੈ ਅਤੇ ਕੈਲਰੀਜ਼ ਘੱਟ ਇਸ ਲਈ ਇਸ ਦੇ ਸੇਵਨ ਨਾਲ ਵਜ਼ਨ ਘੱਟ ਹੁੰਦਾ ਹੈ। ਜਦੋਂ ਵੀ ਟਮਾਟਰ ਖਰੀਦੇ, ਲਾਲ ਟਮਾਟਰ ਹੀ ਚੁਣੋ ਅਤੇ ਉਸੇ ਦੀ ਵਰਤੋਂ ਕਰੋ।