ਤਣਾਅ ਅਤੇ ਥਕਾਵਟ ਨੂੰ ਦੂਰ ਕਰਨ ਲਈ ਵਰਤੋਂ ਇਹ ਤਰੀਕੇ

07/31/2017 5:13:26 PM

ਨਵੀਂ ਦਿੱਲੀ— ਅੱਜਕਲ ਬਿਜੀ ਲਾਈਫ ਸਟਾਇਲ ਦੇ ਕਾਰਨ ਲੋਕਾਂ ਨੂੰ ਥਕਾਵਟ ਅਤੇ ਤਣਾਅ ਦੀ ਸਮੱਸਿਆ ਹੋ ਜਾਂਦੀ ਹੈ। ਇਸ ਨਾਲ ਸਰੀਰ ਟੁੱਟਣ, ਸਿਰ ਦਰਦ , ਕਮਰ ਦਰਦ ਅਤੇ ਨੀਂਦ ਨਾ ਆਉਣ ਵਰਗੀ ਸਮੱਸਿਆ ਹੋ ਜਾਂਦੀ ਹੈ। ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਹੁਣ ਤੁਹਾਨੂੰ ਡਾਕਟਰ ਤੋਂ ਦਵਾਈ ਲੈਣ ਦੀ ਜ਼ਰੂਰਤ ਨਹੀਂ। ਸਗੋਂ ਇਸ ਲਈ ਤੁਸੀਂ ਸਰੀਰ ਦੀ ਮਸਾਜ ਦਾ ਸਹਾਰਾ ਲੈ ਸਕਦੇ ਹੋ। ਸਰੀਰ ਦੀ ਮਸਾਜ ਨਾਲ ਤੁਹਾਨੂੰ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਬਹੁਤ ਜਲਦੀ ਛੁਟਕਾਰਾ ਮਿਲ ਜਾਵੇਗਾ। ਬਸ ਤੁਹਾਨੂੰ ਇਸ ਲਈ ਸਮਾਂ ਕੱਢਣ ਦੀ ਜ਼ਰੂਰਤ ਪੇਵੇਗੀ। 
1. ਤਣਾਅ ਤੋਂ ਰਾਹਤ 
ਮਸਾਜ ਕਰਨ ਨਾਲ ਸਟ੍ਰੇਸ ਹਾਰਮੋਨ ਕੋਟਿਰਸੋਲ ਦਾ ਸਤਰ ਘੱਟ ਹੋ ਜਾਂਦਾ ਹੈ। ਜਿਸ ਨਾਲ ਤਣਾਅ ਤੋਂ ਰਾਹਤ ਮਿਲਦੀ ਹੈ। ਮਸਾਜ ਕਰਦੇ ਸਮੇਂ ਪ੍ਰੈਸ਼ਰ ਪੁਆਇੰਟ 'ਤੇ ਦਬਾ ਪੈਂਦਾ ਹੈ, ਜਿਸ ਨਾਲ ਪਾਚਨ ਤੰਤਰ ਮਜ਼ਬੂਤ ਰਹਿੰਦਾ ਹੈ। ਨਾਲ ਹੀ ਨਾਲ ਸਰੀਰ ਦੀ ਤਣਾਅ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
2. ਖੂਨ ਦਾ ਬਹਾਅ
ਮਸਾਜ ਥੇਰੇਪੀ ਸਰੀਰ 'ਤੇ ਕੁਦਰਤੀ ਦਰਦ ਨਿਵਾਰਕ ਦਾ ਕੰਮ ਕਰਦੀ ਹੋ। ਇਸ ਨਾਲ ਮਾਸਪੇਸ਼ੀਆਂ ਤੋਂ ਰਾਹਤ ਮਿਲਦੀ ਹੈ ਅਤੇ ਖੂਨ ਦਾ ਸੰਚਾਰ ਬਹਿਤਰ ਹੁੰਦਾ ਹੈ। ਦਿਸ ਨਾਲ ਸਿਰ ਦਰਦ ਅਤੇ ਕਮਰ ਦਰਦ ਦੀ ਸ਼ਿਕਾਅਤ ਨਹੀਂ ਰਹਿੰਦੀ।
3. ਭਾਰ ਘੱਟਣਾ
ਅੱਜਕਲ ਤਾਂ ਜਿੰਮ ਵਿਚ ਵੀ ਭਾਰ ਘੱਟ ਕਰਨ ਲਈ ਮਸਾਜ 'ਤੇ ਜ਼ੋਰ ਦਿੱਤਾ ਜਾਂਦਾ ਹੈ। ਇਸ ਨਾਲ ਸਰੀਰ ਦੀ ਨਸਾਂ ਘੱਟ ਹੁੰਦੀਆਂ ਹਨ ਅਤੇ ਥਕਾਵਟ ਵੀ ਦੂਰ ਹੋ ਜਾਂਦੀ ਹੈ। ਇਸ ਤੋਂ ਇਲਾਵਾ ਇਸ ਨਾਲ ਸਰੀਰ ਲਚਕੀਲਾ ਬਣਦਾ ਹੈ ਅਤੇ ਮਾਸਪੇਸ਼ੀਆਂ ਵਿਚ ਹੋਣ ਵਾਲੀ ਪ੍ਰੇਸ਼ਾਨੀ ਵੀ ਘੱਟ ਹੋ ਜਾਂਦੀ ਹੈ। 
4. ਗਹਿਰੀ ਨੀਂਦ
ਜ਼ਿਆਦਾ ਕੰਮ ਕਰਨ ਦੇ ਨਾਲ ਤੁਸੀਂ ਚੰਗੀ ਨੀਂਦ ਨਹੀਂ ਲੈ ਪਾਉਂਦੇ ਜਿਸ ਨਾਲ ਤੁਹਾਨੂੰ ਨੀਂਦ ਨਾ ਆਉਣ ਦੇ ਨਾਲ-ਨਾਲ ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਸਰੀਰ ਦੀ ਮਸਾਜ ਕਰਨ ਨਾਲ ਤੁਹਾਨੂੰ ਨੀਂਦ ਚੰਗੀ ਆਉਂਦੀ ਹੈ ਅਤੇ ਤੁਹਾਨੂੰ ਥਕਾਵਟ ਅਤੇ ਤਣਾਅ ਵਰਗੀਆਂ ਸਮੱਸਿਆਵਾਂ ਨਹੀਂ ਹੁੰਦੀਆਂ।
5. ਸੋਜ ਦੀ ਸਮੱਸਿਆ 
ਸਰੀਰ ਵਿਚ ਸੋਜ ਦੀ ਸਮੱਸਿਆ ਹੋਣ 'ਤੇ ਉਸਦਾ ਅਸਰ ਪੂਰੇ ਸਰੀਰ 'ਤੇ ਪੈਂਦਾ ਹੈ। ਅਜਿਹੇ ਵਿਚ ਮਸਾਜ ਕਰਨ ਨਾਲ ਸੋਜ ਵਾਲੇ ਹਿੱਸੇ ਦੀਆਂ ਨਸਾਂ 'ਤੇ ਦਬਾ ਪੈਂਦਾ ਹੈ ਅਤੇ ਸੋਜ ਘੱਟ ਹੋ ਜਾਂਦੀ ਹੈ। ਇਸ ਤੋਂ ਇਲਾਵਾ ਚਿਹਰੇ 'ਤੇ ਮਸਾਜ ਕਰਨ ਨਾਲ ਤੁਹਾਡੀ ਚਮੜੀ ਸਾਫ, ਅਤੇ ਹਾਈਡੇਟਿਡ ਹੁੰਦੀ ਹੈ, ਜਿਸ ਨਾਲ ਤੁਹਾਡੇ ਚਿਹਰੇ ਦੀ ਖੂਬਸੂਰਤੀ ਹੋਰ ਵੀ ਵਧ ਜਾਂਦੀ ਹੈ।