ਮਾਹਾਵਾਰੀ ਦੇ ਸਮੇਂ ਵਿਚ ਦੇਰੀ ਲਿਆਉਣ ਲਈ ਵਰਤੋ ਇਹ ਘਰੇਲੂ ਨੁਸਖੇ

07/08/2017 5:56:26 PM

ਨਵੀਂ ਦਿੱਲੀ— ਮਾਹਾਵਾਰੀ ਇਕ ਅਜਿਹੀ ਸਮੱਸਿਆ ਜਿਸ ਸਮੇਂ 'ਚੋਂ ਹਰ ਲੜਕੀ ਨੂੰ ਲੰਘਣਾ ਪੈਂਦਾ ਹੈ। ਮਾਹਾਵਾਰੀ ਦੇ ਦੌਰਾਨ ਲੜਕੀ ਦੇ ਮੂਡ 'ਚ ਬਹੁਤ ਸਾਰੇ ਬਦਲਾਅ ਆਉਂਦੇ ਹਨ। ਦਿੱਕਤ ਉਦੋਂ ਆਉਂਦੀ ਜਦੋਂ ਕਿਸੇ ਪਾਰਟੀ ਜਾਂ ਵਿਆਹ 'ਤੇ ਜਾਣਾ ਹੋਵੇ ਅਤੇ ਮਾਹਾਵਾਰੀ ਉਸੇ ਦਿਨ ਆ ਜਾਵੇ। ਅਜਿਹੀ ਸਥਿਤੀ ਵਿਚ ਪਾਰਟੀ ਜਾਂ ਫੰਕਸ਼ਨ 'ਤੇ ਜਾਣ ਦਾ ਮੂਡ ਵੀ ਨਹੀਂ ਰਹਿੰਦਾ। ਅਜਿਹੇ ਵਿਚ ਮਾਹਾਵਾਰੀ ਦੀ ਤਾਰੀਕ ਨੂੰ ਪਿੱਛੇ ਕਰਨ ਦੀ ਜ਼ਰੂਰਤ ਹੁੰਦੀ ਹੈ। ਔਰਤਾਂ ਨੂੰ ਡਰ ਲੱਗਿਆਂ ਰਹਿੰਦਾ ਹੈ ਕਿ ਅੱਗ ਜਾਂ ਕੇ ਉਨ੍ਹਾਂ ਨੂੰ ਕਿਸੇ ਅੰਦਰੂਨੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇਨ੍ਹਾਂ ਸਮੱਸਿਆਵਾਂ ਨੂੰ ਧਿਆਨ ਵਿਚ ਰੱਖ ਕੇ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਤਰੀਕਾ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਮਾਹਾਵਾਰੀ ਦੀ ਤਾਰੀਕ ਨੂੰ ਅੱਗੇ-ਪਿੱਛੇ ਕਰ ਸਕਦੇ ਹੋ।
1. ਛੋਲਿਆਂ ਦੀ ਦਾਲ 
ਜੇ ਤੁਸੀਂ ਆਪਣੇ ਮਾਹਾਵਾਰੀ ਦੇ ਸਮੇਂ ਨੂੰ ਅੱਗੇ ਵਧਾਉਣਾ ਚਾਹੁੰਦੀ ਹੋ ਤਾਂ ਛੋਲਿਆਂ ਦੀ ਦਾਲ ਨੂੰ ਫ੍ਰਾਈ ਕਰਕੇ ਪਾਊਡਰ ਬਣਾ ਲਓ। ਫਿਰ ਇਸ ਪਾਊਡਰ ਨੂੰ ਪਾਣੀ ਵਿਚ ਮਿਲਾ ਕੇ ਸੂਪ ਦੀ ਤਰ੍ਹਾਂ ਪੀ ਲਓ। ਇਸ ਦੀ ਵਰਤੋ ਮਾਹਾਵਾਰੀ ਆਉਣ ਤੋਂ ਕੁਝ ਦਿਨ ਪਹਿਲਾਂ ਕਰੋ ਯਾਦ ਰੱਖੋ ਕਿ ਇਸ ਸੂਪ ਨੂੰ ਖਾਲੀ ਪੇਟ ਪੀਓ।
2. ਸਿਰਕਾ 
ਜੇ ਤੁਸੀਂ ਆਪਣੇ ਮਾਹਾਵਾਰੀ ਨੂੰ ਸਮੇਂ ਤੋਂ ਪਹਿਲਾਂ ਲਿਆਉਣਾ ਚਾਹੁੰਦੀ ਹੋ ਤਾਂ ਇਕ ਗਿਲਾਸ ਪਾਣੀ ਵਿਚ 3-4 ਚਮਚ ਸਿਰਕੇ ਦੇ ਮਿਲਾ ਲਓ। ਦਿਨ ਵਿਚ 2 ਵਾਰ ਇਸ ਦੀ ਵਰਤੋ ਕਰੋ। ਅਜਿਹਾ ਕਰਨ ਨਾਲ ਮਾਹਾਵਾਰੀ ਦੀ ਤਰੀਕ ਪਹਿਲਾਂ ਆ ਜਾਵੇਗੀ।
3. ਅਜਵਾਈਨ ਦੀ ਪੱਤੀ
ਅਜਵਾਈਨ ਦੀ ਪੱਤੀਆਂ ਨਾਲ ਪੇਟ ਨਾਲ ਜੁੜੀਆਂ ਸਾਰੀਆਂ ਤਰ੍ਹਾਂ ਦੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ। ਮਾਹਾਵਾਰੀ ਦੇ ਸਮੇਂ ਨੂੰ ਅੱਗੇ ਵਧਾਉਣ ਦੇ ਲਈ ਅਜਵਾਈਨ ਦੀਆਂ ਪੱਤੀਆਂ ਨੂੰ ਪਾਣੀ ਵਿਚ ਉਬਾਲ ਲਓ। ਫਿਰ ਇਸ ਕੋਸੇ ਪਾਣੀ ਵਿਚ ਸ਼ਹਿਦ ਮਿਲਾ ਕੇ ਪੀਓ।
4. ਨਿੰਬੂ 
ਮਾਹਾਵਾਰੀ ਦੀ ਤਰੀਕ ਨੂੰ ਪਹਿਲਾਂ ਕਰਨ ਵਿਚ ਨਿੰਬੂ ਕਾਫੀ ਮਦਦਗਾਰ ਸਾਬਤ ਹੁੰਦਾ ਹੈ ਦਿਨ ਵਿਚ 3-4 ਵਾਰ ਨਿੰਬੂ ਦਾ ਰਸ ਪਾਣੀ ਵਿਚ ਮਿਲਾ ਕੇ ਪੀਓ ਪਰ ਧਿਆਨ ਰੱਖੋ ਕਿ ਇਸ ਦੀ ਵਰਤੋ ਨਾਲ ਪੇਟ ਵਿਚ ਜ਼ਿਆਦਾ ਦਰਦ ਹੋ ਸਕਦਾ ਹੈ।
4. ਜਿਲੇਟਿਨ 
ਜਿਲੇਟਿਨ ਵੀ ਮਾਹਾਵਾਰੀ ਵਿਚ ਦੇਰੀ ਕਰਨ ਵਿਚ ਮਦਦ ਕਰਦਾ ਹੈ 2 ਵੱਡੇ ਚਮਚ ਜਿਲੇਟਿਨ ਨੂੰ ਹਲਕੇ ਗਰਮ ਪਾਣੀ ਦੇ ਨਾਲ ਚੰਗੀ ਤਰ੍ਹਾਂ ਮਿਲਾ ਕੇ ਪੀਓ। ਦਿਨ ਵਿਚ ਇਸ ਨੂੰ 2-3 ਵਾਰ ਪੀਣ ਨਾਲ ਮਾਹਾਵਾਰੀ ਦੇਰੀ ਨਾਲ ਆਵੇਗੀ।
5. ਰਸਭਰੀ ਦੀਆਂ ਪੱਤੀਆਂ
ਰਸਭਰੀ ਦੀਆਂ ਪੱਤੀਆਂ ਨੂੰ ਸੁੱਕਾ ਕੇ ਇਸ ਦੀ ਚਾਹ ਬਣਾ ਕੇ ਪੀਓ। ਦਿਨ ਵਿਚ 2-4 ਵਾਰ ਇਸ ਦਾ ਇਸਤੇਮਾਲ ਕਰੋ। ਇਸ ਦਾ ਸੇਵਨ ਕਰਨ ਨਾਲ ਮਾਹਾਵਾਰੀ ਵਿਚ ਦੇਰੀ ਆ ਜਾਂਦੀ ਹੈ।