ਮਾਈਗ੍ਰੇਨ ਦੇ ਦਰਦ ਨੂੰ ਦੂਰ ਕਰਨ ਲਈ ਵਰਤੋ ਇਹ ਘਰੇਲੂ ਨੁਸਖੇ

06/24/2017 4:08:09 PM

ਨਵੀਂ ਦਿੱਲੀ— ਮਾਈਗ੍ਰੇਨ ਮਤਲੱਬ ਸਿਰ ਦਰਦ। ਸਿਰ ਦਰਦ ਅਚਾਨਕ ਸਿਰ ਦੇ ਅੱਧੇ ਹਿੱਸੇ 'ਤੇ ਹੋਣ ਲਗਦਾ ਹੈ ਜਿਸ ਵਜ੍ਹਾ ਨਾਲ ਰੋਗੀ ਨੂੰ ਕਾਫੀ ਮੁਸ਼ਕਿਲ ਦੀ ਘੜੀ 'ਚੋਂ ਲੰਘਣਾ ਪੈਂਦਾ ਹੈ। ਕਈ ਵਾਰ ਤਾਂ ਮਾਈਗ੍ਰੇਨ ਦਾ ਦਰਦ ਕੁਝ ਹੀ ਘੰਟਿਆਂ 'ਚ ਠੀਕ ਹੋ ਜਾਂਦੇ ਹਨ ਪਰ ਕਈ ਵਾਰ 2-3 ਦਿਨ ਲਗਾਤਾਰ ਹੁੰਦਾ ਰਹਿੰਦਾ ਹੈ। ਰੁੱਝੇ ਹੋਏ ਲਾਈਫਸਟਾਈਲ ਅਤੇ ਭੱਜਦੋੜ ਭਰੀ ਜ਼ਿੰਦਗੀ 'ਚ ਜ਼ਿਆਦਾਤਰ ਲੋਕ ਮਾਈਗ੍ਰੇਨ ਦੇ ਦਰਦ ਤੋਂ ਪਰੇਸ਼ਾਨ ਰਹਿੰਦੇ ਹਨ। ਮਾਈਗ੍ਰੇਨ ਤੋਂ ਬਚਣ ਦੇ ਲਈ ਲੋਕ ਬਹੁਤ ਸਾਰੀਆਂ ਦਵਾਈਆਂ ਦਾ ਸਹਾਰਾ ਲੈਂਦੇ ਹਨ। ਜਿਸ ਨਾਲ ਕੋਈ ਫਰਕ ਨਹੀਂ ਪੈਂਦਾ ਹੈ। ਅਜਿਹੇ 'ਚ ਤੁਸੀਂ ਕੁਝ ਘਰੇਲੂ ਤਰੀਕੇ ਅਪਣਾ ਕੇ ਇਸ ਦਰਦ ਤੋਂ ਰਾਹਤ ਪਾ ਸਕਦੇ ਹੋ।
ਮਾਈਗ੍ਰੇਨ ਦੇ ਕਾਰਨ
- ਪੂਰੀ ਨੀਂਦ ਨਾ ਲੈਣਾ
- ਬਲੱਡ ਪ੍ਰੈਸ਼ਰ
- ਤਣਾਅ
- ਦਰਦ ਦੂਰ ਕਰਨ ਵਾਲੀ ਦਵਾਈਆਂ ਦੀ ਵਰਤੋ ਆਦਿ
ਮਾਈਗ੍ਰੇਨ ਤੋਂ ਬਚਣ ਦੇ ਘਰੇਲੂ ਤਰੀਕੇ
1. ਸਰੋਂ ਦਾ ਤੇਲ 
ਮਾਈਗ੍ਰੇਨ ਦਾ ਦਰਦ ਹੋਣ 'ਤੇ ਸਰੋਂ ਦੇ ਤੇਲ ਨੂੰ ਹਲਕਾ ਗਰਮ ਕਰਕੇ ਸਿਰ ਦੀ ਮਾਲਿਸ਼ ਕਰੋ। ਸਿਰ ਦੇ ਨਾਲ-ਨਾਲ ਮੋਡਿਆਂ ਪੈਰਾਂ ਅਤੇ ਗਰਦਨ ਦੀ ਵੀ ਮਸਾਜ਼ ਕਰੋ। ਇਸ ਨਾਲ ਕਾਫੀ ਰਾਹਤ ਮਿਲੇਗੀ।
2. ਘਿਓ
ਰੋਜ਼ ਘਿਓ ਦੀਆਂ ਦੋ ਬੂੰਦਾ ਨੱਕ 'ਚ ਪਾਉਣ ਨਾਲ ਮਾਈਗ੍ਰੇਨ ਦਾ ਦਰਦ ਦੂਰ ਹੋ ਜਾਵੇਗਾ।
3. ਸੇਬ 
ਜੇ ਤੁਸੀਂ ਮਾਈਗ੍ਰੇਨ ਦੇ ਦਰਦ ਨੂੰ ਜੜ ਤੋਂ ਖਤਮ ਕਰਨਾ ਚਾਹੁੰਦੇ ਹੋ ਤਾਂ ਰੋਜ਼ ਸਵੇਰੇ ਖਾਲੀ ਪੇਟ 1 ਸੇਬ ਦੀ ਵਰਤੋ ਜ਼ਰੂਰ ਕਰੋ।
4. ਕਪੂਰ 
ਘਿਓ ਨੂੰ ਕਪੂਰ 'ਚ ਪਾ ਕੇ ਗਰਮ ਕਰ ਲਓ। ਇਸ ਤੇਲ ਨਾਲ ਦਰਦ ਵਾਲੇ ਹਿੱਸੇ ਦੀ ਮਾਲਿਸ਼ ਕਰਨ ਨਾਲ ਕਾਫੀ ਆਰਾਮ ਮਿਲਦਾ ਹੈ।
5. ਪੱਤਾ ਗੋਭੀ
ਪੱਤਾ ਗੋਭੀ ਦੇ ਪੱਤਿਆਂ ਨੂੰ ਪੀਸ ਲਓ ਅਤੇ ਪੇਸਟ ਬਣਾ ਲਓ। ਫਿਰ ਇਸ ਪੇਸਟ ਨੂੰ ਸਿਰ 'ਤੇ ਲਗਾਓ ਇਸ ਨਾਲ ਦਰਦ ਦੂਰ ਹੋਵੇਗਾ।