ਵਾਰ-ਵਾਰ ਮੂੰਹ ਸੁੱਕਣ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਵਰਤੋ ਇਹ ਨੁਸਖੇ

06/06/2017 4:42:29 PM

ਨਵੀਂ ਦਿੱਲੀ— ਗਰਮੀ 'ਚ ਵਾਰ-ਵਾਰ ਮੂੰਹ ਸੁੱਕਦਾ ਰਹਿੰਦਾ ਹੈ। ਮੂੰਹ 'ਚੋਂ ਲਾਰ ਬਣਨ ਦੀ ਪ੍ਰਕਿਰਿਆ ਹੋਣ ਦੇ ਕਾਰਨ ਮੂੰਹ ਸੁੱਕਣ ਦੀ ਸਮੱਸਿਆ ਰਹਿੰਦੀ ਹੈ ਇਸ ਤੋਂ ਇਲਾਵਾ ਥਕਾਵਟ ਅਤੇ ਤਣਾਅ ਜਾਂ ਫਿਰ ਹਾਰਮੋਨ 'ਚ ਬਦਲਾਅ ਆਉਂਦਾ ਹੈ। ਜਾਂ ਫਿਰ ਮੂੰਹ ਸੁੱਕਣ ਦੀ ਸਮੱਸਿਆ ਜ਼ਿਆਦਾ ਸ਼ਰਾਬ ਜਾਂ ਸਿਗਰਟ ਪੀਣ ਦੇ ਕਾਰਨ ਹੋ ਜਾਂਦੀ ਹੈ। ਇਨ੍ਹਾਂ ਹੀ ਨਹੀਂ ਮੂੰਹ ਸੁੱਕਣ ਦੀ ਸਮੱਸਿਆ ਉਨ੍ਹਾਂ ਲੋਕਾਂ ਨੂੰ ਵੀ ਆਉਂਦੀ ਹੈ ਜੋ ਕਿਸੇ ਤਰ੍ਹਾਂ ਦੇ ਉਪਚਾਰ ਦੇ ਲਈ ਦਵਾਈਆਂ ਦੀ ਵਰਤੋ ਕਰਦੇ ਹਨ। ਜੇ ਤੁਸੀਂ ਵੀ ਮੂੰਹ ਸੁੱਕਣ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।
1. ਸੌਂਫ
ਸੌਂਫ 'ਚ ਫਲਾਵੋਨਾਈਡਸ ਤੱਤ ਹੁੰਦੇ ਹਨ ਜੋ ਲਾਰ ਦੇ ਉਤਪਾਦਨ 'ਚ ਸਹਾਈ ਹੁੰਦੇ ਹਨ ਇਸ ਲਈ ਰੋਜ਼ਾਨਾ ਸੌਂਫ ਦੇ ਦਾਨਿਆਂ ਨੂੰ ਚਬਾਓ। ਇਸ ਨਾਲ ਮੂੰਹ ਸੁੱਕਣਾ ਬੰਦ ਹੋਵੇਗਾ ਅਤੇ ਇਹ ਮਾਊਥ ਫ੍ਰੈਸ਼ਨਰ ਦਾ ਕੰਮ ਕਰਦੀ ਹੈ।
2. ਜ਼ਿਆਦਾ ਪਾਣੀ
ਜੇ ਤੁਸੀਂ ਜ਼ਿਆਦਾ ਮਾਤਰਾ 'ਚ ਪਾਣੀ ਪੀਓਗੇ ਤਾਂ ਇਸ ਨਾਲ ਮੂੰਹ ਦੀ ਲਾਰ ਬਣੇਗੀ ਅਤੇ ਮੂੰਹ ਸੁੱਕਣ ਦੀ ਸਮੱਸਿਆ ਦੂਰ ਹੋ ਜਾਵੇਗੀ।
3. ਤਾਜ਼ੇ ਫਲਾਂ ਦਾ ਜੂਸ
ਇਸ ਤੋਂ ਇਲਾਵਾ ਤਾਜ਼ੇ ਫਲਾਂ ਦੀ ਵਰਤੋ ਕਰੋ। ਇਸ ਨਾਲ ਵੀ ਮੂੰਹ ਸੁੱਕਣ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।
4. ਐਲੋਵੇਰਾ
ਐਲੋਵੇਰਾ ਦਾ ਇਸਤੇਮਾਲ ਕਈ ਤਰ੍ਹਾਂ ਨਾਲ ਕੀਤਾ ਜਾਂਦਾ ਹੈ। ਐਲੋਵੇਰਾ ਮੂੰਹ ਦੇ ਸੰਵੇਦਨਸ਼ੀਲ ਉਤਕਾ ਦੀ ਰੱਖਿਆ ਕਰ ਕੇ ਮੂੰਹ ਨੂੰ ਸੁੱਕਣ ਤੋਂ ਬਚਾਉਂਦਾ ਹੈ। ਰੋਜ਼ਾਨਾ ਇਕ ਚੋਥਾਈ ਐਲੋਵੇਰਾ ਜੂਸ ਦੀ ਵਰਤੋ ਕਰੋ। ਇਸ ਤੋਂ ਇਲਾਵਾ ਤੁਸੀਂ ਐਲੋਵੇਰਾ ਜੈੱਲ ਨੂੰ ਰੂੰ ਦੀ ਮਦਦ ਨਾਲ ਮੂੰਹ 'ਤੇ ਲਗਾਓ। ਕੁਝ ਦੇਰ ਬਾਅਦ ਪਾਣੀ ਨਾਲ ਕਰੁਲੀ ਕਰ ਲਓ।
5. ਇਲਾਇਚੀ
ਜੇ ਤੁਹਾਡਾ ਮੂੰਹ ਹਰ ਸਮੇਂ ਸੁੱਕਦਾ ਰਹਿੰਦਾ ਹੈ ਤਾਂ ਇਲਾਇਚੀ ਚਬਾਓ। ਇਸ ਨਾਲ ਮੂੰਹ 'ਚ ਗਿੱਲਾਪਨ ਆਵੇਗਾ। ਅਤੇ ਸਾਹ ਦੀ ਬਦਬੂ ਵੀ ਦੂਰ ਹੋ ਜਾਵੇਗੀ। ਖਾਣਾ ਖਾਣ ਦੇ ਬਾਅਦ ਇਲਾਇਚੀ ਜ਼ਰੂਰ ਚਬਾਓ।
6. ਅਦਰਕ
ਮੂੰਹ ਦੀ ਲਾਰ ਵਧਾਉਣ ਦੇ ਲਈ ਅਦਰਕ ਨੂੰ ਬਹੁਤ ਲਾਭਕਾਰੀ ਮੰਨਿਆ ਜਾਂਦਾ ਹੈ। ਤਾਜ਼ੇ ਅਦਰਕ ਦੇ ਛੋਟੇ-ਛੋਟੇ ਟੁੱਕੜੇ ਚਬਾਓ। ਦਿਨ 'ਚ ਅਜਿਹਾ 2-3 ਵਾਰ ਕਰੋ।