ਗੈਸ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋ

09/22/2017 2:37:41 PM

ਜਲੰਧਰ— ਸਹੀਂ ਸਮੇਂ 'ਤੇ ਖਾਣਾ ਨਾ ਖਾਣ ਨਾਲ ਕਈ ਵਾਰ ਪੇਟ ਨਾਲ ਸੰਬੰਧਿਤ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜ਼ਿਆਦਾਤਰ ਲੋਕਾਂ ਨੂੰ ਪੇਟ 'ਚ ਗੈਸ ਬਣਨ ਦੀ ਸਮੱਸਿਆ ਰਹਿੰਦੀ ਹੈ। ਇਸ ਤੋਂ ਰਾਹਤ ਪਾਉਣ ਲਈ ਲੋਕ ਕਈ ਕਿਸਮਾਂ ਦੀਆਂ ਦਵਾਈਆਂ ਵੀ ਖਾਂਦੇ ਹਨ। ਜੇ ਤੁਹਾਨੂੰ ਵੀ ਅਜਿਹੀ ਕੋਈ ਬੀਮਾਰੀ ਹੈ ਤਾਂ ਇਨ੍ਹਾਂ ਘਰੇਲੂ ਨੁਸਖਿਆਂ ਨੂੰ ਵਰਤੋ। ਨਾਲ ਹੀ ਕਸਰਤ ਵੀ ਕਰੋ। ਅੱਜ ਅਸੀਂ ਤੁਹਾਨੂੰ ਪੇਟ ਦੀ ਗੈਸ ਦੇ ਲਈ ਕੁਝ ਘਰੇਲੂ ਨੁਸਖਿਆਂ ਬਾਰੇ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਇਨ੍ਹਾਂ ਬਾਰੇ
1. ਸੇਬ ਦਾ ਸਿਰਕਾ
ਗਰਮ ਪਾਣੀ 'ਚ 2 ਚਮਚ ਸੇਬ ਦੇ ਸਿਰਕੇ ਨੂੰ ਮਿਲਾਕੇ ਪੀਣ ਨਾਲ ਤੁਰੰਤ ਆਰਾਮ ਮਿਲੇਗਾ। 
2. ਪੁਦੀਨਾ
ਪੁਦੀਨਾ ਸਿਹਤ ਲਈ ਬਹੁਤ ਲਾਭਕਾਰੀ ਹੈ। ਇਸ ਦਾ ਸੇਵਨ ਕਰਨ ਨਾਲ ਪੇਟ ਦੀਆਂ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ ਜੇ ਤੁਹਾਡੇ ਪੇਟ 'ਚ ਗੈਸ ਬÎਣਦੀ ਹੈ ਤਾਂ ਪੁਦੀਨੇ ਦਾ ਜੂਸ ਜਾਂ ਫਿਰ ਚਟਨੀ ਖਾਓ। ਇਸ ਨਾਲ ਆਰਾਮ ਮਿਲੇਗਾ।
3. ਨਿੰਬੂ
ਛੋਟਾ ਜਿਹਾ ਦਿਖਣ ਵਾਲਾ ਨਿੰਬੂ ਅਸਰ 'ਚ ਬਹੁਤ ਕੰਮ ਦਾ ਹੁੰਦਾ ਹੈ। ਪੇਟ 'ਚ ਗੈਸ ਹੋਣ 'ਤੇ ਨਿੰਬੂ ਪਾਣੀ ਜਾਂ ਫਿਰ ਨਿੰਬੂ ਦੀ ਚਾਹ ਪੀਓ। ਇਸ ਨਾਲ ਰਾਹਤ ਮਿਲੇਗੀ।
4. ਘਰੇਲੂ ਨੁਸਖਾ
ਜੇ ਤੁਹਾਨੂੰ ਜ਼ਿਆਦਾ ਗੈਸ ਦੀ ਪਰੇਸ਼ਾਨੀ ਰਹਿੰਦੀ ਹੈ ਤਾਂ ਇਕ ਗਿਲਾਸ ਪਾਣੀ 'ਚ ਨਿੰਬੂ ਨਿਚੋੜਕੇ ਉਸ 'ਚ ਥੋੜ੍ਹਾ ਜਿਹਾ ਕਾਲਾ ਨਮਕ, ਜੀਰਾ, ਅਜਵਾਇਨ, 2 ਚਮਚ ਮਿਸ਼ਰੀ ਅਤੇ ਪੁਦੀਨੇ ਦਾ ਰਸ ਮਿਲਾਕੇ ਪੀਓ। ਇਸ ਨਾਲ ਪੇਟ ਦੀ ਗੈਸ ਤੋਂ ਛੁਟਕਾਰਾ ਮਿਲ ਜਾਵੇਗਾ। 
5. ਅਜਵਾਇਨ
ਪੇਟ 'ਚ ਗੈਸ ਹੋਣ ਤੇ ਅਜਵਾਇਨ ਬਹੁਤ ਫਾਇਦੇਮੰਦ ਹੈ। ਪੇਟ 'ਚ ਗੈਸ ਬਣਨ ਨਾਲ ਗਰਮ ਪਾਣੀ ਨਾਲ ਛੋਟਾ ਚਮਚ ਅਜਵਾਇਨ ਲਓ। ਇਸ ਨਾਲ ਗੈਸ ਤੋਂ ਤੁਰੰਤ ਰਾਹਤ ਮਿਲੇਗੀ।