ਗਰਭ ਅਵਸਥਾ ਵਿਚ ਖੂਨ ਦੀ ਕਮੀ ਨੂੰ ਦੂਰ ਕਰਨ ਲਈ ਭੋਜਨ ਵਿਚ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋ

09/20/2017 4:54:50 PM

ਨਵੀਂ ਦਿੱਲੀ— ਗਰਭ ਅਵਸਥਾ ਦਾ ਸਮਾਂ ਹਰ ਔਰਤ ਲਈ ਖੁਸ਼ੀਆਂ ਭਰਿਆ ਹੁੰਦਾ ਹੈ। ਇਸ ਦੌਰਾਨ ਔਰਤਾਂ ਨੂੰ ਕਈ ਸਰੀਰਕ ਪਰਿਵਤਰਨਾਂ ਦੇ ਨਾਲ-ਨਾਲ ਕਈ ਮਾਨਸਿਕ ਬਦਲਾਵਾਂ 'ਚੋਂ ਲੰਘਣਾ ਪੈਂਦਾ ਹੈ। ਬਹੁਤ ਸਾਰੀਆਂ ਔਰਤਾਂ ਨੂੰ ਗਰਭ ਅਵਸਥਾ ਦੌਰਾਨ ਖੂਨ ਦੀ ਕਮੀ ਹੋ ਜਾਂਦੀ ਹੈ। ਜਿਸ ਵਜ੍ਹਾ ਨਾਲ ਡਿਲਵਰੀ ਵਿਚ ਕਈ ਤਰ੍ਹਾਂ ਦੀਆਂ ਦਿੱਕਤਾ ਆਉਂਦੀਆਂ ਹਨ। ਜੇ ਗਰਭ ਅਵਸਥਾ ਵਿਚ ਖੂਨ ਦੀ ਕਮੀ ਹੋ ਜਾਵੇ ਤਾਂ ਇਸ ਗੱਲ ਨੂੰ ਹਲਕੇ ਵਿਚ ਨਾ ਲਓ। ਇਸ ਸਮੱਸਿਆ ਦਾ ਹਲ ਲੱਭਣ ਦੀ ਕੋਸ਼ਿਸ਼ ਕਰੋ। ਔਰਤਾਂ ਵਿਚ ਹਾਮੋਗਲੋਬਿਨ ਦੀ ਕਮੀ ਹੋਣ ਦੇ ਕਾਰਨ ਡਾਕਟਰ ਉਨ੍ਹਾਂ ਨੂੰ ਆਇਰਨ ਦੀਆਂ ਗੋਲੀਆਂ ਅਤੇ ਪੋਸ਼ਕ ਆਹਾਰ ਲੈਣ ਦੀ ਸਲਾਹ ਦਿੰਦੇ ਹਨ ਅਤੇ ਆਪਣੀ ਡਾਈਟ ਵਿਚ ਕੁਝ ਅਜਿਹੀਆਂ ਚੀਜ਼ਾਂ ਨੂੰ ਜ਼ਰੂਰ ਸ਼ਾਮਲ ਕਰ ਲੈਣਾ ਚਾਹੀਦਾ ਹੈ ਜਿਸ ਨਾਲ ਹੀਮੋਗਲੋਬਿਨ ਦਾ ਸਤਰ ਨਾਰਮਲ ਕੀਤਾ ਜਾ ਸਕੇ। ਜਦੋਂ ਸਰੀਰ ਵਿਚ ਖੂਨ ਦੀ ਕਮੀ ਹੋਣ ਲੱਗਦੀ ਹੈ ਤਾਂ ਉਹ ਪਹਿਲਾਂ ਹੀ ਸੰਕੇਤ ਦੇਣ ਲੱਗਦਾ ਹੈ। ਇਨ੍ਹਾਂ ਸੰਕੇਤਾਂ ਨੂੰ ਪਹਿਚਾਨ ਕੇ ਤੁਰੰਤ ਡਾਕਟਰੀ ਸਲਾਹ ਲਓ।
ਖੂਨ ਦੀ ਕਮੀ ਦੇ ਲੱਛਣ
-
ਕਮਜ਼ੋਰੀ ਅਤੇ ਥਕਾਵਟ
- ਰੰਗ ਪੀਲਾ ਪੈਣਾ
- ਸਾਹ ਲੈਣ ਵਿਚ ਦਿੱਕਤ ਹੋਣਾ
- ਵਾਲ ਝੜਣਾ
- ਜੀਭ ਵਿਚ ਦਰਦ
- ਮੂੰਹ ਦਾ ਸੁਆਦ ਅਜੀਬ ਹੋਣਾ
- ਉਲਟੀ ਅਤੇ ਚੱਕਰ ਆਉਣਾ
ਖੂਨ ਦੀ ਕਮੀ ਹੋ ਜਾਣ 'ਤੇ ਖਾਓ ਇਹ ਚੀਜ਼ਾਂ
1. ਚੁਕੰਦਰ ਅਤੇ ਪਾਲਕ

ਚੁਕੰਦਰ ਖੂਨ ਵਧਾਉਣ ਦਾ ਸਭ ਤੋਂ ਵਧੀਆ ਸਰੋਤ ਹੈ। ਇਸ ਨੂੰ ਆਪਣੀ ਡਾਈਟ ਦਾ ਹਿੱਸਾ ਬਣਾਓ। ਤੁਸੀਂ ਚਾਹੋ ਤਾਂ ਚੁਕੰਦਰ ਨੂੰ ਜੂਸ, ਸਬਜ਼ੀ ਜਾਂ ਸਲਾਦ ਦੇ ਰੂਪ ਵਿਚ ਵੀ ਲੈ ਸਕਦੇ ਹੋ। ਉਂਝ ਹੀ ਪਾਲਕ ਵਿਚ ਭਰਪੂਰ ਮਾਤਰਾ ਵਿਚ ਆਇਰਨ ਹੁੰਦਾ ਹੈ, ਜਿਸ ਨਾਲ ਖੂਨ ਦੀ ਕਮੀ ਕਦੇਂ ਵੀ ਨਹੀਂ ਹੋਵੇਗੀ।
2. ਖਜੂਰ ਅਤੇ ਸੁੱਕੇ ਮੇਵੇ
ਗਰਭ ਅਵਸਥਾ ਵਿਚ ਰੋਜ 5-10 ਖਜੂਰ ਦੀ ਵਰਤੋਂ ਕਰੋ ਕਿਉਂਕਿ ਖਜੂਰ ਵਿਚ ਆਇਰਨ ਦੀ ਮਾਤਰਾ ਭਰਪੂਰ ਹੁੰਦੀ ਹੈ। ਉਂਝ ਹੀ ਦੂਜੇ ਪਾਸੇ ਸੁੱਕੇ ਮੇਵੇ ਖਾਣ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ, ਜਿਸ ਨਾਲ ਥਕਾਵਟ ਦੂਰ ਹੋ ਜਾਂਦੀ ਹੈ।
3. ਅਨਾਰ
ਅਨਾਰ ਜਾਂ ਇਸ ਦਾ ਜੂਸ ਦੀ ਨਿਯਮਿਤ ਰੂਪ ਵਿਚ ਵਰਤੋਂ ਕਰਨ ਨਾਲ ਸਰੀਰ ਵਿਚ ਖੂਨ ਦੀ ਕਮੀ ਕਦੇਂ ਵੀ ਨਹੀਂ ਹੁੰਦੀ। ਇਸ ਵਿਚ ਆਇਰਨ, ਕੈਲਸ਼ੀਅਮ ਅਤੇ ਮੈਗਨੀਸੀਅਮ ਭਰਪੂਰ ਮਾਤਰਾ ਵਿਚ ਹੁੰਦਾ ਹੈ, ਜੋ ਖੂਨ ਦੀ ਕਮੀ ਨੂੰ ਪੂਰਾ ਕਰਦਾ ਹੈ। 
4. ਗੁੜ
ਖਾਣਾ ਖਾਣ ਦੇ ਬਾਅਦ ਗੁੜ ਦ ਵਰਤੋਂ ਤਾਂ ਬਹੁਤ ਲੋਕ ਕਰਦੇ ਹਨ ਪਰ ਗਰਭ ਅਵਸਥਾ ਵਿਚ ਖੂਨ ਦੀ ਕਮੀ ਹੋ ਜਾਵੇ ਤਾਂ ਗੁੜ ਕਾਫੀ ਫਾਇਦੇਮੰਦ ਸਾਬਤ ਹੁੰਦਾ ਹੈ ਕਿਉਂਕਿ ਇਸ ਵਿਚ ਮੌਜੂਦ ਆਇਰਨ ਸਰੀਰ ਵਿਚ ਖੂਨ ਦੀ ਕਮੀ ਨੂੰ ਦੂਰ ਕਰਦਾ ਹੈ।
5. ਫਲ
ਗਰਭ ਅਵਸਥਾ ਵਿਚ ਫਲਾਂ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਰੋਜ਼ਾਨਾ ਆਪਣੀ ਡਾਈਟ ਵਿਚ ਇਨ੍ਹਾਂ ਨੂੰ ਸ਼ਾਮਲ ਕਰਨ ਨਾਲ ਸਰੀਰ ਵਿਚ ਖੂਨ ਦੀ ਕਮੀ ਦੂਰ ਹੋ ਜਾਂਦੀ ਹੈ।