ਸਰਦੀ-ਖਾਂਸੀ ਤੋਂ ਛੁਟਕਾਰਾ ਪਾਉਣ ਲਈ ਇਨ੍ਹਾਂ ਘਰੇਲੂ ਨੁਸਖਿਆਂ ਦੀ ਕਰੋ ਵਰਤੋ

12/04/2017 11:48:22 AM

ਨਵੀਂ ਦਿੱਲੀ— ਸਰਦੀਆਂ 'ਚ ਸਰਦੀ-ਜੁਕਾਮ, ਖਾਂਸੀ ਅਤੇ ਗਲੇ ਦੀ ਖਰਾਸ਼ ਵਰਗੀਆਂ ਸਮੱਸਿਆਵਾਂ ਹੋਣਾ ਆਮ ਗੱਲ ਹੈ ਪਰ ਸਹੀ ਸਮੇਂ 'ਤੇ ਇਸ ਦਾ ਇਲਾਜ ਨਾ ਕਰਨ ਨਾਲ ਇਹ ਕਿਸੇ ਵੱਡੀ ਬੀਮਾਰੀ ਦਾ ਕਾਰਨ ਬਣ ਸਕਦੀ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਘਰੇਲੂ ਨੁਸਖਿਆਂ ਬਾਰੇ...
1. ਹਲਦੀ 
ਹਲਦੀ ਨੂੰ ਨਮਕ ਦੇ ਨਾਲ ਗਰਮ ਕਰਕੇ ਪਾਣੀ ਜਾਂ ਦੁੱਧ ਨਾਲ ਖਾਣ ਨਾਲ ਗਲੇ ਦੀ ਖਰਾਸ਼ ਅਤੇ ਸਰਦੀ ਜੁਕਾਮ ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਹਲਦੀ ਨਾਲ ਸ਼ਹਿਦ ਮਿਲਾ ਕੇ ਦਿਨ 'ਚ 2 ਵਾਰ ਖਾਣ ਨਾਲ ਇਹ ਸਮੱਸਿਆ ਦੂਰ ਹੋ

ਜਾਂਦੀ ਹੈ। 
2. ਨਿੰਬੂ 
2 ਚੱਮਚ ਨਿੰਬੂ, 1 ਚੱਮਚ ਸ਼ਹਿਦ ਅਤੇ ਚੁਟਕੀ ਇਕ ਕਾਲੀ ਮਿਰਚ ਖਾਣ ਨਾਲ ਪੁਰਾਣੀ ਖਾਂਸੀ ਅਤੇ ਗਲੇ ਦੀ ਖਰਾਸ਼ ਤੋਂ ਰਾਹਤ ਮਿਲਦੀ ਹੈ। 


3. ਪਿਆਜ਼
ਸਰਦੀ 'ਚ ਪਿਆਜ਼ ਨੂੰ ਕੱਟ ਕੇ ਉਸ ਨੂੰ ਸੁੰਘਣ ਦੇ ਬਾਅਦ ਨੱਕ ਖੁਲ੍ਹ ਜਾਂਦਾ ਹੈ। ਇਸ ਤੋਂ ਇਲਾਵਾ 1/2 ਚੱਮਚ ਸ਼ਹਿਦ ਮਿਲਾ ਕੇ ਖਾਣ ਨਾਲ ਸਰਦੀ-ਖਾਂਸੀ, ਜੁਕਾਮ ਅਤੇ ਗਲੇ ਦੀ ਖਰਾਸ਼ ਦੂਰ ਹੋ ਜਾਂਦੀ ਹੈ। 


4. ਗਾਜਰ 
ਗਾਜਰ ਦਾ ਜੂਸ ਕੱਢ ਕੇ ਇਸ 'ਚ 2 ਚੱਮਚ ਸ਼ਹਿਦ ਮਿਲਾ ਕੇ ਪੀਣ ਨਾਲ ਸਰੀਰ ਗਰਮ ਰਹਿੰਦਾ ਹੈ ਅਤੇ ਇਸ ਨਾਲ ਸਰਦੀ-ਜੁਕਾਮ ਵਰਗੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। 


5. ਲਸਣ 
1 ਕੱਪ ਪਾਣੀ ਅਤੇ 2 ਕਲੀ ਲਸਣ ਨੂੰ ਉਬਾਲ ਕੇ ਇਸ 'ਚ ਸ਼ਹਿਦ ਮਿਲਾ ਕੇ ਦਿਨ 'ਚ 2 ਵਾਰ ਪੀਣ ਨਾਲ ਤੁਹਾਡੀ ਸਰਦੀ-ਖਾਂਸੀ, ਜੁਕਾਮ, ਗਲੇ ਦੀ ਸੋਜ, ਦਰਦ ਅਤੇ ਖਰਾਸ਼ ਦੀ ਪ੍ਰੇਸ਼ਾਨੀ ਦੂਰ ਹੋ ਜਾਂਦੀ ਹੈ।