ਪੈਰਾਲਿਸਿਸ ਅਟੈਕ ਆਉਣ ''ਤੇ ਇਨ੍ਹਾਂ ਘਰੇਲੂ ਨੁਸਖਿਆਂ ਦੀ ਕਰੋ ਵਰਤੋ

01/13/2018 1:42:45 PM

ਨਵੀਂ ਦਿੱਲੀ— ਵਧਦੀ ਉਮਰ ਅਤੇ ਵਿਗੜਦੇ ਲਾਈਫ ਸਟਾਈਲ ਦੇ ਕਾਰਨ ਲੋਕਾਂ 'ਚ ਬੀਮਾਰੀਆਂ ਦਾ ਖਤਰਾ ਵੀ ਵਧਦਾ ਜਾ ਰਿਹਾ ਹੈ। 50 ਦੀ ਉਮਰ ਦੇ ਲੋਕਾਂ ਨੂੰ ਲਕਵਾ ਮਾਰਣ ਦਾ ਸਭ ਤੋਂ ਜ਼ਿਆਦਾ ਡਰ ਰਹਿੰਦਾ ਹੈ। ਪੈਰਾਲਿਸਿਸ ਦੇ ਨਾਂ ਨਾਲ ਜਾਣੀ ਜਾਣ ਵਾਲੀ ਲਕਵਾ ਮਾਰਨ ਦੀ ਸਮੱਸਿਆ ਹੋਣਾ ਉਂਝ ਤਾਂ 50 ਸਾਲ ਤੋਂ ਵੀ ਜ਼ਿਆਦਾ ਉਮਰ ਦੇ ਲੋਕਾਂ ਨੂੰ ਹੁੰਦੀ ਹੈ ਪਰ ਗੰਭੀਰ ਬੀਮਾਰੀ ਦੇ ਕਾਰਨ ਲੋਕਾਂ ਨੂੰ ਇਹ ਸਮੱਸਿਆ ਘੱਟ ਉਮਰ ਦੇ ਲੋਕਾਂ ਨੂੰ ਵੀ ਹੋ ਜਾਂਦੀ ਹੈ। ਸਰੀਰ ਦੇ ਕਿਸੇ ਵੀ ਹਿੱਸੇ 'ਚ ਖੂਨ ਦਾ ਥੱਕਾ ਜੰਮਣ ਕਾਰਨ ਕੋਸ਼ੀਕਾਵਾਂ ਅਤੇ ਦਿਮਾਗ 'ਚ ਖੂਨ ਦਾ ਪ੍ਰਵਾਹ ਰੁੱਕ ਜਾਂਦਾ ਹੈ, ਜਿਸ ਕਾਰਨ ਇਹ ਸਮੱਸਿਆ ਹੋ ਜਾਂਦੀ ਹੈ। ਲਕਵਾ ਮਾਰਣ 'ਤੇ ਇਮਸਾਨ ਦੇ ਸਰੀਰ ਦਾ ਉਹ ਹਿੱਸਾ ਕੰਮ ਕਰਨਾ ਬੰਦ ਕਰ ਦਿੰਦਾ ਹੈ। ਜੇ ਸਮੇਂ ਰਹਿੰਦੇ ਰੋਗੀ ਦਾ ਇਲਾਜ ਕਰ ਦਿੱਤਾ ਜਾਵੇ ਤਾਂ ਇਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਲਕਵਾ ਮਾਰਨ 'ਤੇ ਤੁਰੰਤ ਕੀ ਉਪਾਅ ਕਰਨ ਨਾਲ ਰੋਗੀ ਨੂੰ ਇਸ ਸਮੱਸਿਆ ਤੋਂ ਬਚਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਉਨ੍ਹਾਂ ਬਾਰੇ...


ਲਕਵਾ ਮਾਰਣ 'ਤੇ ਤੁਰੰਤ ਕਰੋ ਇਹ ਘਰੇਲੂ ਉਪਾਅ
1. ਤਿਲ ਦਾ ਤੇਲ

ਪੈਰਾਲਿਸਿਸ ਅਟੈਕ ਆਉਣ 'ਤੇ ਮਰੀਜ ਨੂੰ ਤੁਰੰਤ 100 ਮਿਲੀਲੀਟਰ ਤਿਲ ਦੇ ਤੇਲ ਨੂੰ ਗਰਮ ਕਰਕੇ ਕਿਸੇ ਵੀ ਚੀਜ਼ 'ਚ ਪਾ ਕੇ ਖਿਲਾਓ ਅਤੇ ਉਸ 'ਤੋਂ ਬਾਅਦ 5-6 ਲਸਣ ਦੀਆਂ ਕਲੀਆਂ ਚਬਾਉਣ ਲਈ ਦਿਓ। ਇਸ ਤੋਂ ਬਾਅਦ ਉਸ ਦੇ ਅਟੈਕ ਵਾਲੇ ਹਿੱਸਿਆ ਨੂੰ ਤੇਲ 'ਚ ਕਾਲੀ ਮਿਰਚ ਪਾ ਕੇ ਮਾਲਿਸ਼ ਕਰੋ।


2. ਸ਼ਹਿਦ ਅਤੇ ਲਸਣ
ਅਟੈਕ ਆਉਣ ਦੇ ਬਾਅਦ ਮਰੀਜ ਨੂੰ ਤੁਰੰਤ ਸ਼ਹਿਦ ਅਤੇ ਲਸਣ ਮਿਲਾ ਕੇ ਚਟਾਓ। ਅਜਿਹਾ ਕਰਨ ਨਾਲ ਪ੍ਰਭਾਵਿਤ ਅੰਗ ਸਿਹਤਮੰਦ ਹੋ ਜਾਣਗੇ। ਲਕਵਾ ਮਾਰਣ ਦੇ ਕੁਝ ਦਿਨਾਂ ਤਕ ਮਰੀਜ ਨੂੰ ਇਸ ਦੀ ਵਰਤੋਂ ਕਰਵਾਉਂਦੇ ਰਹੋ।