ਬੱਚਿਆਂ ਦੀ ਚਮੜੀ ਨੂੰ ਨਿਖਾਰਣ ਲਈ ਅਪਣਾਓ ਇਹ ਆਸਾਨ ਤਰੀਕੇ

04/21/2017 1:25:22 PM

ਜਲੰਧਰ— ਹਰ ਮਾਂ ਦੇ ਲਈ ਆਪਣਾ ਬੱਚਾ ਸਭ ਤੋਂ ਜ਼ਿਆਦਾ ਖੂਬਸੂਰਤ ਹੁੰਦਾ ਹੈ। ਉਹ ਚਾਹੁੰਦੀ ਹੈ ਕਿ ਉਹ ਦਿਨੋ-ਦਿਨ ਉਹ ਹੋਰ ਵੀ ਨਿਖਰ ਜਾਵੇ। ਮਾਂ ਆਪਣੇ ਬੱਚੇ ਦੇ ਲਈ ਬਹੁਤ ਸਾਰੇ ਬੇਬੀ ਪ੍ਰੋਡਕਟਾ ਦਾ ਇਸਤੇਮਾਲ ਕਰਦੀ ਹੈ। ਜਿਸ ਨਾਲ ਉਸਦੇ ਬੱਚੇ ਦੀ ਨਰਮ ਚਮੜੀ ਨੂੰ ਕੋਈ ਨੁਕਸਾਨ ਨਾ ਹੋਵੇ। ਜਿਵੇਂ-ਜਿਵੇਂ ਬੱਚਾ ਵੱਡਾ ਹੁੰਦਾ ਹੈ, ਉਸ ਦੀ ਚਮੜੀ ਦੀ ਰੰਗਤ ਵੀ ਡਾਰਕ ਹੋਣੀ ਸ਼ੁਰੂ ਹੋ ਜਾਂਦੀ ਹੈ। ਜੇਕਰ ਤੁਸੀਂ ਵੀ ਆਪਣੇ ਬੱਚੇ ਦੀ ਰੰਗਤ ਨਿਖਾਰਣਾ ਚਾਹੁੰਦੇ ਹੋ ਤਾਂ ਇਸ ਦੇ ਲਈ ਮਹਿੰਗੇ ਪ੍ਰੋਡੋਕਟ ਖਰੀਦਣ ਦੀ ਕੋਈ ਜ਼ਰੂਰਤ ਨਹੀਂ। ਤੁਸੀਂ ਘਰ ''ਚ ਹੀ ਕੁੱਝ ਤਰੀਕੇ ਆਪਣਾ ਕੇ ਆਪਣੇ ਬੱਚੇ ਦੇ ਰੰਗ ''ਚ ਨਿਖਾਰ ਲਿਆ ਸਕਦੇ ਹੋ। 
1. ਰੋਜ਼ਾਨਾਂ ਕਰੋ ਮਾਲਿਸ਼
ਬੱਚੇ ਦੀ ਮਾਲਿਸ਼ ਕਰਨਾ ਬਹੁਤ ਜ਼ਰੂਰੀ ਹੈ। ਇਸ ਨਾਲ ਉਸਦੀ ਚਮੜੀ ਉੱਪਰ ਨਮੀ ਬਣੀ ਰਹਿੰਦੀ ਹੈ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਚਮੜੀ ਉੱਪਰ ਨਮੀ ਦੇ ਕਾਰਨ ਬੱਚੇ ਦੇ ਰੰਗ ''ਚ ਨਿਖਾਰ ਆਉਣਾ ਸ਼ੁਰੂ ਹੋ ਜਾਂਦਾ ਹੈ। 
2. ਸਾਬਣ ਦਾ ਨਾ ਕਰੋ ਇਸਤੇਮਾਲ
ਬੱਚੇ ਦੀ ਨਰਮ ਚਮੜੀ ਦੇ ਲਈ ਸਾਬਣ ਬਹੁਤ ਹਾਨੀਕਾਰਕ ਹੁੰਦਾ ਹੈ। ਕੁੱਝ ਬੱਚਿਆਂ ਨੂੰ ਤਾਂ ਇਸ ਨਾਲ ਅਲਰਜ਼ੀ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਦੇ ਲਈ ਦੁੱਧ ਦਾ ਇਸਤੇਮਾਲ ਹੀ ਬਿਹਤਰ ਹੈ। ਹਫਤੇ ''ਚ 1-2 ਵਾਰ ਹੀ ਸਾਬਣ ਦਾ ਇਸਤੇਮਾਲ ਕਰੋ। 
3. ਬਾਡੀ ਸਕਰਬ
ਵੇਸਣ, ਦੁੱਧ, ਗੁਲਾਬਜਲ ਅਤੇ ਥੋੜ੍ਹੀ ਜਿਹੀ ਹਲਦੀ ਮਿਲਾ ਕੇ ਇਕ ਸਕਰਬ ਤਿਆਰ ਕਰ ਲਓ। ਇਸ ਨੂੰ ਬੱਚੇ ਦੇ ਸਰੀਰ ਉੱਪਰ ਲਗਾਕੇ ਸੁੱਕਣ ਦਿਓ। ਬਾਅਦ ''ਚ ਹੱਥਾਂ ਨੂੰ ਥੋੜ੍ਹਾ ਗਿੱਲਾ ਕਰਕੇ ਸਕਰਬ ਕਰੋ ਅਤੇ ਬੱਚੇ ਨੂੰ ਨਾਹਲਾ ਦਿਓ। ਗਰਮੀ ਦੇ ਮੌਸਮ ''ਚ ਇਹ ਤਰੀਕਾ ਵਧੀਆ ਹੈ। 
4. ਮਾਈਸਚਰਾਇਜ਼ਰ
ਬੱਚੇ ਦੀ ਚਮੜੀ ਤੋਂ ਰੁੱਖਾਪਣ ਦੂਰ ਕਰਨ ਦੇ ਲਈ ਨਹਾਉਣ ਤੋਂ ਬਾਅਦ ਮਾਈਸਚਰਾਇਜ਼ਰ ਜ਼ਰੂਰ ਲਗਾਓ। ਬੱਚੇ ਦੇ ਲਈ ਚੰਗੀ ਕੰਪਨੀ ਦਾ ਮਾਈਸਚਰਾਇਜ਼ਰ ਹੀ ਵਰਤੋਂ ਅਤੇ ਇਸ ਨੂੰ ਪਹਿਲਾਂ ਆਪਣੇ ਉੱਪਰ ਇਸਤੇਮਾਲ ਕਰਕੇ ਜ਼ਰੂਰ ਦੇਖੋ।